ਗਲਤ ਖਾਣ ਪੀਣ ਦੀਆਂ ਆਦਤਾਂ ਤੇ ਗ਼ਲਤ ਰਹਿਣ ਸਹਿਣ ਦਾ ਢੰਗ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਪੀਡ਼ਤ ਕਰ ਰਹੀਆਂ ਹਨ । ਗਲਤ ਖਾਣ ਪੀਣ ਦਾ ਪ੍ਰਭਾਵ ਮਨੁੱਖ ਦੀ ਪਾਚਣ ਪ੍ਰਕਿਰਿਆ ਤੇ ਪੈਂਦਾ ਹੈ ਤੇ ਜਦੋਂ ਪਾਚਨ ਪ੍ਰਕਿਰਿਆ ਵਿਗੜਨੀ ਸ਼ੁਰੂ ਹੁੰਦੀ ਹੈ ਤਾਂ ਇਸ ਨਾਲ ਕਬਜ਼ , ਗੈਸ, ਸੰਗ੍ਰਹਿਨੀ , ਬਵਾਸੀਰ ਵਰਗੀਆਂ ਦਿੱਕਤਾਂ ਪੈਦਾ ਹੋ ਜਾਂਦੀਆਂ ਹਨ ।
ਇਨ੍ਹਾਂ ਸਾਰਿਆਂ ਚੋਂ ਸਭ ਤੋਂ ਭਿਆਨਕ ਬੀਮਾਰੀ ਹੈ ਬਵਾਸੀਰ ਦੀ । ਜ਼ਿਆਦਾਤਰ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ ਕਿਉਂਕਿ ਉਨ੍ਹਾਂ ਵੱਲੋਂ ਪਹਿਲਾਂ ਆਪਣੇ ਖਾਣ ਪੀਣ ਦੀਆਂ ਆਦਤਾਂ ਵਿਚ ਸੁਧਾਰ ਨਹੀਂ ਕੀਤਾ ਗਿਆ ਅਤੇ ਬਾਅਦ ਵਿਚ ਜਦੋਂ ਹੀ ਸਮੱਸਿਆ ਵਧ ਜਾਂਦੀ ਹੈ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਵੱਖ ਵੱਖ ਤਰ੍ਹਾਂ ਦੀ ਬਵਾਸੀਰ ਹੁੰਦੀ ਹੈ । ਇਸ ਦੇ ਚੱਲਦਿਆਂ ਅੱਜ ਅਸੀਂ ਤੁਹਾਨੂੰ ਬਵਾਸੀਰ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਇਕ ਆਯੁਰਵੈਦਿਕ ਨੁਸਖ਼ੇ ਦੱਸਾਂਗੇ । ਪਰ ਇਸ ਤੋਂ ਪਹਿਲਾਂ ਤੁਹਾਨੂੰ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਤਲੀਆਂ ਤੇ ਤਿੱਖੀਆਂ ਚੀਜ਼ਾਂ ਦਾ ਸੇਵਨ ਬੰਦ ਕਰੋ ।
ਇਸ ਨੁਸਖੇ ਨੂੰ ਤਿਆਰ ਕਰਨ ਲਈ ਹਰੜ ਪੰਜਾਹ ਗ੍ਰਾਮ , ਆਂਵਲਾ ਪੰਜਾਹ ਗ੍ਰਾਮ , ਵੱਡੀ ਇਲਾਇਚੀ ਪੰਜਾਹ ਗਰਾਮ , ਦਾਲਚੀਨੀ ਪੰਜਾਹ ਗ੍ਰਾਮ , ਹਿੰਗ ਪੰਜਾਹ ਗ੍ਰਾਮ, ਮਘਾ ਪੰਜਾਹ ਗ੍ਰਾਮ , ਕਾਲੀ ਮਿਰਚ ਪੰਜਾਹ ਗ੍ਰਾਮ , ਸੁੰਡ ਪੰਜਾਹ ਗ੍ਰਾਮ , ਸੌਫ਼ ਪੰਜਾਹ ਗ੍ਰਾਮ , ਹਲਦੀ ਪੰਜਾਹ ਗ੍ਰਾਮ , ਸੱਜੀਖਾਰ ਪੰਜਾਹ ਗ੍ਰਾਮ , ਜੋਖੋਰ ਪੰਜਾਹ ਗ੍ਰਾਮ ,
ਬਚ ਪੰਜਾਹ ਗ੍ਰਾਮ, ਅਨਾਰ ਦਾ ਛਿਲਕਾ ਪੰਜਾਹ ਗ੍ਰਾਮ , ਨਾਕਰ ਮੋਥਾ ਪੰਜਾਹ ਗ੍ਰਾਮ , ਪਿਪਲਾਮੂਲ ਪੰਜਾਹ ਗ੍ਰਾਮ , ਬਿੱਲ ਗਿਰੀ ਸੌ ਗ੍ਰਾਮ , ਪੰਜੇ ਨਮਕ ਦਸ ਦਸ ਗਰਾਮ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਪੀਸ ਲੈਣਾ ਹੈ । ਹਰ ਰੋਜ਼ ਸਵੇਰੇ ਦੁਪਹਿਰੇ ਅਤੇ ਸ਼ਾਮ ਰੋਟੀ ਤੋਂ ਪਹਿਲਾਂ ਇਕ ਚਮਚ ਇਸ ਪਾਊਡਰ ਦਾ ਕੱਚੀ ਲੱਸੀ ਦੇ ਨਾਲ ਸੇਵਨ ਕਰਨਾ ਹੈ ।
ਇਕ ਮਹੀਨੇ ਦੇ ਵਿੱਚ ਤੁਹਾਨੂੰ ਅਸਰ ਸਾਫ ਦਿਖਣਾ ਸ਼ੁਰੂ ਹੋ ਜਾਵੇਗਾ । ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।
