Home / ਹੋਰ ਜਾਣਕਾਰੀ / ਫੋਰਡ ਤੇ ਸਵਾਰ ਹੋ ਕੇ ਇਸਤਰਾਂ ਧਰਨੇ ਤੇ ਪਹੁੰਚੇ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ

ਫੋਰਡ ਤੇ ਸਵਾਰ ਹੋ ਕੇ ਇਸਤਰਾਂ ਧਰਨੇ ਤੇ ਪਹੁੰਚੇ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ

ਆਈ ਤਾਜਾ ਵੱਡੀ ਖਬਰ

ਕਿਸਾਨ ਬਿਲ ਦਾ ਵਿਰੋਧ ਹਰ ਪਾਸੇ ਪੂਰੇ ਜੋਰਾਂ ਤੇ ਚਲ ਰਿਹਾ ਹੈ। ਅੱਜ ਕਿਸਾਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਇਸ ਲਈ ਅੱਜ ਸਾਰਾ ਪੰਜਾਬ ਮੁਕੰਮਲ ਤੋਰ ਤੇ ਬੰਦ ਦਿਸ ਰਿਹਾ ਹੈ। ਪੰਜਾਬ ਚ ਵੱਖ ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਵੱਖ ਵੱਖ ਪਾਰਟੀਆਂ ਵੀ ਇਸ ਬਿੱਲ ਦੇ ਵਿਰੋਧ ਵਿਚ ਆਪੋ ਆਪਣੇ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੀਆਂ ਹਨ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਅੱਜ ਇੱਕ ਵੱਖਰੇ ਤਰੀਕੇ ਦੇ ਨਾਲ ਧਰਨੇ ਵਿਚ ਸ਼ਾਮਲ ਹੋਏ।

ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਟਰੈਕਟਰ ਉਤੇ ਲੰਬੀ ਧਰਨੇ ਵਿਚ ਪਹੁੰਚੇ ਹਨ। ਖੇਤੀ ਬਿੱਲਾਂ ਦੇ ਵਿਰੋਧ ਵਿਚ ਸੁਖਬੀਰ ਬਾਦਲ ਅਤੇ ਉਸਦੀ ਪਤਨੀ ਹਰਸਿਮਰਤ ਕੌਰ ਬਾਦਲ ਆਪਣੇ ਪਿੰਡ ਤੋਂ ਟਰੈਕਟਰ ਉਤੇ ਬੈਠ ਕੇ ਪ੍ਰਦਰਸ਼ਨ ਵਿਚ ਸੰਬੋਧਨ ਕਰਨ ਲਈ ਪੁਹੰਚੇ ਹਨ। ਪੰਜਾਬ ਵਿਚ ਖੇਤੀ ਬਿੱਲਾ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੌਰਾਨ ਅਕਾਲੀ ਦਲ ਵੱਲੋ ਵੀ ਖੇਤੀ ਬਿੱਲਾ ਦੇ ਵਿਰੋਧ ਵਿਚ ਅਤੇ ਕਿਸਾਨਾਂ ਦੇ ਸਮਰਥਨ ਵਿਚ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਕਈ ਅਕਾਲੀ ਸੀਨੀਅਰ ਲੀਡਰ ਵੀ ਪੁਹੰਚੇ ਹਨ। ਜਿਕਰਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਕੈਬਿਨਟ ਤੋਂ ਅਸਤੀਫਾ ਦਿੱਤਾ ਸੀ ਉਸ ਨੇ ਕਿਹਾ ਸੀ ਕਿ ਸ਼ਿਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਕਿਸਾਨਾਂ ਲਈ ਵਚਨਵੱਧ ਹੈ।

ਕਿਸਾਨਾਂ ਦੇ ਹੱਕ ਚ ਅਕਾਲੀ ਦਲ ਵੱਲੋਂ ਤਿੰਨ ਘੰਟੇ ਚੱਕਾ ਜਾਮ ਦਾ ਐਲਾਨ
ਦੇਸ਼ ਭਰ ਵਿਚ ਖੇਤੀਬਾੜੀ ਬਿੱਲਾਂ ਦਾ ਲਗਾਤਰ ਵਿਰੋਧ ਕੀਤਾ ਜਾ ਰਿਹਾ ਹੈ।ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪੰਜਾਬ ਵਿਚ ਕਾਫੀ ਸਿਆਸਤ ਗਰਮਾਈ ਹੋਈ ਹੈ। ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 25 ਤਾਰੀਖ ਨੂੰ ਪੰਜਾਬ ਭਰ ਵਿਚ 3 ਘੰਟੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਹਰ ਵਰਕਰ ਆਪਣੇ ਆਪਣੇ ਹਲਕੇ ਵਿਚ ਬਿੱਲਾਂ ਵਿਰੁੱਧ ਪ੍ਰਦਰਸ਼ਨ ਕਰੇਗਾ। ਦਲਜੀਤ ਚੀਮਾ ਨੇ ਦੱਸਿਆ ਹੈ ਕਿ 26 ਤੋਂ 4 ਦਿਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦਾ ਦੌਰਾ ਕਰਨਗੇ ਅਤੇ ਇਸ ਕਾਨੂੰਨ ਦੇ ਖਿਲਾਫ ਲੋਕਾਂ ਨੂੰ ਜਾਗਰੁਕ ਕਰਨਗੇ।ਜਿਸ ਤਹਿਤ 1 ਅਕਤੂਬਰ ਨੂੰ ਤਿੰਨੇ ਤਖਤਾਂ ਤੋਂ ਮੋਹਾਲੀ ਤੱਕ ‘ਕਿਸਾਨ ਮਾਰਚ’ ਕੱਢਿਆ ਜਾਵੇਗਾ ਤੇ ਸੂਬੇ ਦੇ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਂ ’ਤੇ ਮੰਗ ਪੱਤਰ ਦਿੱਤਾ ਜਾਵੇਗਾ। ਇਸ ਬਾਰੇ ਫੈਸਲਾ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਜਿਸਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕੀਤੀ।