Home / ਹੋਰ ਜਾਣਕਾਰੀ / ਫੇਸਬੂਕ ਤੇ ਲੋਕਾਂ ਤੋਂ ਪੈਸਿਆਂ ਦੀ ਮਦਦ ਮੰਗਣ ਵਾਲੇ ਪੰਜਾਬੀ ਕਲਾਕਾਰ ਨੇ ਹੁਣ ਇਸ ਤਰਾਂ ਵੀਡੀਓ ਪਾ ਕੀਤਾ ਧੰਨਵਾਦ

ਫੇਸਬੂਕ ਤੇ ਲੋਕਾਂ ਤੋਂ ਪੈਸਿਆਂ ਦੀ ਮਦਦ ਮੰਗਣ ਵਾਲੇ ਪੰਜਾਬੀ ਕਲਾਕਾਰ ਨੇ ਹੁਣ ਇਸ ਤਰਾਂ ਵੀਡੀਓ ਪਾ ਕੀਤਾ ਧੰਨਵਾਦ

ਮਦਦ ਮੰਗਣ ਵਾਲੇ ਪੰਜਾਬੀ ਕਲਾਕਾਰ ਨੇ ਹੁਣ ਇਸ ਤਰਾਂ ਵੀਡੀਓ ਪਾ ਕੀਤਾ ਧੰਨਵਾਦ

ਰਾਜੇਸ਼ ਕਰੀਰ ਜੋ ਕਿ ਪੰਜਾਬ ਦੇ ਨਾਲ ਸਬੰਧ ਰੱਖਦੇ ਹਨ । ਪਰ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਕਈ ਦਿਨਾਂ ਤੋਂ ਤੰ ਗ ਹਾਲੀ ਦੇ ਦੌਰ ‘ਚ ਗੁਜ਼ਰ ਰਹੇ ਹਨ । ਇਸ ਅਦਾਕਾਰ ਨੇ ਬੀਤੇ ਦਿਨ ਇੱਕ ਵੀਡੀਓ ਸਾਂਝਾ ਕਰਕੇ ਮਦਦ ਦੀ ਅਪੀਲ ਕੀਤੀ ਸੀ । ਜਿਸ ਤੋਂ ਬਾਅਦ ਕਈ ਸੈਲੀਬ੍ਰੇਟੀਜ਼ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ । ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਸਾਂਝਾ ਕਰਕੇ ਮਦਦ ਦੇਣ ਵਾਲਿਆਂ ਅਤੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ ।

ਦੱਸ ਦਈਏ ਕਿ ਛੋਟੇ ਪਰਦੇ ’ਤੇ ਕਈ ਲੜੀਵਾਰ ਨਾਟਕਾਂ ਵਿੱਚ ਨਜ਼ਰ ਆ ਚੁੱਕੇ ਹਨ । ਕੰਮ ਨਾ ਮਿਲਣ ਕਰਕੇ ਉਹ ਘਰ ਵਿੱਚ ਬੈਠੇ ਹੋਏ ਹਨ । ਉਹਨਾਂ ਦੇ ਆਰਥਿਕ ਹਾਲਾਤ ਬਹੁਤ ਹੀ ਮਾੜੇ ਹੋ ਗਏ ਹਨ ।ਰਾਜੇਸ਼ ਕਰੀਰ ਮਸ਼ਹੂਰ ਲੜੀਵਾਰ ਨਾਟਕ ਬੇਗੂਸਰਾਏ ਵਿੱਚ ਸ਼ਿਵਾਂਗੀ ਜੋਸ਼ੀ ਦੇ ਪਿਤਾ ਦਾ ਕਿਰਦਾਰ ਨਿਭਾ ਚੁੱਕੇ ਹਨ ।

ਰਾਜੇਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸਾਂਝੀ ਕੀਤੀ ਸੀ । ਇਸ ਵੀਡੀਓ ਵਿੱਚ ਉਹ ਆਪਣੇ ਆਰਥਿਕ ਹਲਾਤਾਂ ਦੀ ਗੱਲ ਕਰਦੇ ਹੋਏ, ਮਦਦ ਦੀ ਅਪੀਲ ਕਰਦੇ ਨਜ਼ਰ ਆਏ ਸਨ । ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ‘ਦੋਸਤੋ ਮੈਂ ਰਾਜੇਸ਼ ਕਰੀਰ, ਬਹੁਤ ਸਾਰੇ ਲੋਕ ਮੈਨੂੰ ਜਾਣਦੇ ਹੋਣਗੇ, ਬਸ ਏਨੀਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਮਦਦ ਦੀ ਜ਼ਰੂਰਤ ਹੈ’ ।

ਉਹ ਅੱਗੇ ਕਹਿੰਦੇ ਹਨ ‘ਹਾਲਾਤ ਬਹੁਤ ਹੀ ਨਾ ਜੁ ਕ ਬਣੇ ਹੋਏ ਹਨ, ਮੁੰਬਈ ਵਿੱਚ 15-16 ਸਾਲ ਤੋਂ ਰਹਿ ਰਿਹਾ ਹਾਂ । ਵੈਸੇ ਵੀ ਮੈਂ ਖਾਲੀ ਸੀ, ਹੁਣ ਦੋ ਤਿੰਨ ਮਹੀਨੇ ਹੋ ਗਏ ਹਨ, ਹਾਲਾਤ ਬਹੁਤ ਖ਼ ਰਾ ਬ ਹੋ ਗਏ ਹਨ । ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਭਾਵੇਂ 300, 400 ਜਾਂ 500 ਰੁਪਏ ਦੇ ਦਿਓ ਮੇਰੀ ਮਦਦ ਹੋਵੇਗੀ ਕਿਉਂਕਿ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ ਇਸ ਦਾ ਕੁਝ ਪਤਾ ਨਹੀਂ’ ।