Home / ਮੰਨੋਰੰਜਨ / ਫਿਲਮਾਂ ਵਿਚ ਹੁਣ ਤੱਕ ਕੰਮ ਦਵਾਉਣ ਵਾਲੇ ਨਾਲ ਅਮਿਤਾਭ ਬੱਚਨ ਨੇ ਕੀਤਾ ਬਹੁਤ ਹੀ ਬੁਰਾ ਸਲੂਕ

ਫਿਲਮਾਂ ਵਿਚ ਹੁਣ ਤੱਕ ਕੰਮ ਦਵਾਉਣ ਵਾਲੇ ਨਾਲ ਅਮਿਤਾਭ ਬੱਚਨ ਨੇ ਕੀਤਾ ਬਹੁਤ ਹੀ ਬੁਰਾ ਸਲੂਕ

ਇਨਸਾਨ ਚਾਹੇ ਕਿੰਨਾਂ ਵੀ ਕਾਮਯਾਬ ਕਿਉਂ ਨਾ ਹੋਵੇ ਪਰ ਹਰ ਕਿਸੇ ਦਾ ਕੋਈ ਨਾ ਕੋਈ ਗਾੱਡਫਾਦਰ ਜਰੂਰ ਹੁੰਦਾ ਹੈ ਜੋ ਉਸਨੂੰ ਕੰਮ ਦਿਲਵਾਉਣ ਅਤੇ ਸਿਖਾਉਣ ਵਿਚ ਬਹੁਤ ਮੱਦਦਗਾਰ ਸਾਬਤ ਹੁੰਦਾ ਹੈ ਪਰ ਦੁੱਖ ਤਦ ਹੁੰਦਾ ਹੈ ਜਦ ਕੰਮ ਮਿਲ ਜਾਣ ਤੇ ਲੋਕ ਬਦਲ ਜਾਂਦੇ ਹਨ |ਕੁੱਝ ਅਜਿਹਾ ਹੀ ਹੋਇਆ ਹੈ ਬਾਲੀਵੁੱਡ ਦੇ ਬੇਤ੍ਰਿਨ ਅਭਿਨੇਤਾ ਮਹਿਮੂਦ ਦੇ ਨਾਲ |ਮਹਿਮੂਦ ਇੰਡਸਟਰੀ ਦੇ ਉਹਨਾਂ ਅਭਿਨੇਤਾਵਾਂ ਵਿਚੋਂ ਇੱਕ ਸਨ ਜਿੰਨਾਂ ਨੇ ਕਮੇਡੀ ਕਰਕੇ ਲੀਡ ਐਕਟਰ ਤੋਂ ਜਿਆਦਾ ਸੁਰਖੀਆਂ ਬਟੇਰੀਆਂ |ਫਿਲਮਾਂ ਦੇ ਪੋਸਟਰ ਤੇ ਇਹਨਾਂ ਦੀ ਤਸਵੀਰ ਦੇਖ ਕੇ ਹੀ ਲੋਕ ਫਿਲਾਮਾਂ ਦੇਖਣ ਸਿਨੇਮਾਘਰ ਤੱਕ ਜਾਂਦੇ ਸਨ ਅਤੇ ਮਹਿਮੂਦ ਅਲੀ ਨੂੰ ਲੀਡ ਐਕਟਰ ਤੋਂ ਜਿਆਦਾ ਫੀਸ ਦਿੱਤੀ ਜਾਂਦੀ ਸੀ |ਪਰ ਆਖਿਰੀ ਦਿਨਾਂ ਵਿਚ ਉਹਨਾਂ ਦਾ ਹਾਲ ਬੇਹਾਲ ਹੋ ਗਿਆ ਸੀ ਅਤੇ ਉਹ ਬੋਲਣ ਤੱਕ ਦੇ ਮੋਹਤਾਜ ਹੋ ਗਏ ਸਨ |ਪਰ ਬਾਲੀਵੁੱਡ ਦੇ ਮਹਾਨਨਾਇਕ ਨੇ ਉਹਨਾਂ ਦੇ ਨਾਲ ਅਜਿਹਾ ਵਿਹਾਰ ਕੀਤਾ ਜਿਸਦਾ ਦੁੱਖ ਮਹਿਮੂਦ ਨੂੰ ਆਖਿਰੀ ਸਮੇਂ ਤੱਕ ਰਿਹਾ |ਕੰਮ ਦਿਲਵਾਉਣ ਵਾਲੇ ਦੇ ਨਾਲ ਮਹਾਨਨਾਇਕ ਨੇ ਕੀਤਾ ਸੀ ਅਜਿਹਾ ਸਲੂਕ, ਜਿਸਨੂੰ ਮਹਿਮੂਦ ਕਦੇ ਭੁੱਲ ਨਹੀਂ ਪਾਏ, ਅਤੇ ਇਸਦਾ ਦੁੱਖ ਹਮੇਸ਼ਾਂ ਉਹਨਾਂ ਨੂੰ ਰਿਹਾ |

29 ਦਸੰਬਰ 1932 ਨੂੰ ਬੰਬੇ ਪ੍ਰੇਜੀਡੇਂਸੀ ਵਿਚ ਜਨਮੇ ਮਹਿਮੂਦ ਇੱਕ ਸਮੇਂ ਵਿਚ ਬਹੁਤ ਵੱਡੇ ਸਟਾਰ ਹੁੰਦੇ ਸਨ |ਉਹਨਾਂ ਨੇ ਆਪਣੀ ਇੱਕ ਇੰਟਰਵਿਊ ਵਿਚ ਦੱਸਿਆ ਸੀ, ਇੱਕ ਵਿਅਕਤੀ ਦੇ ਦੋ ਪਿਤਾ ਹੁੰਦੇ ਹਨ ਇੱਕ ਉਹ ਜੋ ਉਸਨੂੰ ਜਨਮ ਦਿੰਦਾ ਹੈ ਅਤੇ ਦੂਸਰਾ ਉਹ ਜੋ ਉਸਨੂੰ ਕਰੀਅਰ ਵਿਚ ਸਫਲ ਹੋਣ ਦੇ ਲਈ ਪ੍ਰੇਰਿਤ ਕਰਦਾ ਹੈ |ਉਸਦੀ ਦਲੇਰੀ ਨੂੰ ਸਮਝਦਾ ਹੈ |ਇਸ ਲਈ ਅੱਜ ਮੇਰੇ ਬੇਟੇ ਅਮਿਤਾਭ ਬੱਚਨ ਦੇ ਕੋਲ ਫਿਲਮਾਂ ਦੀ ਲਾਇਨ ਲੱਗੀ ਹੋਈ ਹੈ ਪਰ ਇੱਕ ਸਮਾਂ ਅਜਿਹਾ ਵੀ ਸੀ ਜਦ ਉਸਦੀ ਮੈਂ ਬਹੁਤ ਜਿਆਦਾ ਮੱਦਦ ਕੀਤੀ ਸੀ |ਉਸਨੂੰ ਕੰਮ ਦਿਲਵਾਇਆ ਇੱਥੋਂ ਤੱਕ ਕਿ ਆਪਣੇ ਘਰ ਵਿਚ ਵੀ ਰੱਖਿਆ ਸੀ |ਵੈਸੇ ਤਾਂ ਅਮਿਤਾਭ ਮੇਰੀ ਬਹੁਤ ਇੱਜਤ ਕਰਦਾ ਹੈ ਪਰ ਇੱਕ ਅਜਿਹੀ ਗੱਲ ਹੈ ਜੋ ਮੈਨੂੰ ਅੱਜ ਵੀ ਚੁੱਭਦੀ ਹੈ |ਉਸਦੇ ਪਿਤਾ ਹਰੀਵੰਸ਼ਰਾਏ ਬੱਚਨ ਜਦ ਡਿੱਗ ਗਏ ਸੀ ਤਾਂ ਉਹ ਉਹਨਾਂ ਦੇ ਨਾਲ ਹਸਪਤਾਲ ਵਿਚ ਹੀ ਰਹਿੰਦਾ ਸੀ, ਪਰ ਜਦ ਮੇਰੀ ਬਾਈਪਾਸ ਸਰਜਰੀ ਹੋਈ ਤਾਂ ਉਹ ਮੈਨੂੰ ਦੇਖਣ ਨਹੀਂ ਆਇਆ ਜਦਕਿ ਮੈਂ ਵੀ ਉਸ ਹਸਪਤਾਲ ਵਿਚ ਹੀ ਭਰਤੀ ਸੀ |ਅਮਿਤਾਭ ਨੇ ਇਹ ਸਾਬਤ ਕਰ ਦਿੱਤਾ ਕਿ ਅਸਲੀ ਪਿਤਾ ਤਾਂ ਅਸਲੀ ਹੀ ਹੁੰਦਾ ਹੈ |

ਸਾਲ 2004 ਵਿਚ ਮਹਿਮੂਦ ਦੇ ਦੇਹਾਂਤ ਤੇ ਅਮਿਤਾਭ ਬੱਚਨ ਨੇ ਲਿਖਿਆ ਸੀ ਕਿ ਇੱਕ ਐਕਟਰ ਦੇ ਤੌਰ ਤੇ ਸਥਾਪਿਤ ਹੋਣ ਤੇ ਮਹਿਮੂਦ ਜੀ ਨੇ ਉਹਨਾਂ ਦੀ ਹਮੇਸ਼ਾਂ ਮੱਦਦ ਕੀਤੀ |ਮਹਿਮੂਦ ਭਾਈ ਅਮਿਤ ਦੇ ਕਰੀਅਰ ਦੇ ਸ਼ੁਰੂਆਤੀ ਗ੍ਰਾਫ਼ ਵਿਚ ਮੱਦਦ ਕਰਨ ਵਾਲਿਆਂ ਵਿਚੋਂ ਇੱਕ ਸਨ |ਉਹ ਪਹਿਲਾਂ ਪ੍ਰੋਡਿਊਸਰ ਸੀ ਜਿੰਨਾਂ ਨੇ ਅਮਿਤਾਭ ਬੱਚਨ ਨੂੰ ਲੀਡ ਐਕਟਰ ਦੇ ਤੌਰ ਤੇ ਫਿਲਮਾਂ ਬੰਬੇ ਨੂੰ ਗੋਆਅ ਵਿਚ ਕੰਮ ਦਿੱਤਾ ਸੀ |ਅਮਿਤਾਭ ਬੱਚਨ ਇਸ ਗੱਲ ਦਾ ਜਿਕਰ ਹਮੇਸ਼ਾ ਕਰਦੇ ਹਨ ਕਿ ਉਹ ਕੁੱਝ ਫਿਲਮਾਂ ਵਿਚ ਫਲਾੱਪ ਹੋਣ ਤੋਂ ਬਾਅਦ ਵਾਪਿਸ ਜਾ ਰਹੇ ਸਨ ਪਰ ਮਹਿਮੂਦ ਨੇ ਰੋਕਿਆ ਅਤੇ ਆਪਣੀਆਂ ਫਿਲਮਾਂ ਵਿਚ ਮੌਕਾ ਦਿੱਤਾ |ਫਿਲਮ ਬੰਬੇ ਟੂ ਗੋਆ ਮਜੇਦਾਰ ਕਿੱਸਿਆਂ ਦੀ ਗੱਲ ਕਰਦੇ ਹੋਏ ਇੱਕ ਵਾਰ ਅਮਿਤਾਭ ਬੱਚਨ ਨੇ ਦੱਸਿਆ ਸੀ ਕਿ ਮਹਿਮੂਦ ਸਾਹਿਬ ਬਹੁਤ ਜਿੱਦੀ ਸਨ |ਜੇਕਰ ਉਹ ਹੀਰੋ ਨੂੰ ਕੋਈ ਸੀਨ ਕਰਦੇ ਹੋਏ ਬੋਲਦੇ ਤਾਂ ਉਹ ਕਰਨਾ ਹੀ ਹੁੰਦਾ ਸੀ |ਫਿਲਮਾਂ ਦੇ ਮਸ਼ਹੂਰ ਗਾਨੇ “ਦੇਖਾ ਨਾ ਹਾਯ ਰੇ ਸੋਚਾ ਨਾ ਹਾਯ ਰੇ” ਵਿਚ ਮਹਿਮੂਦ ਨੂੰ ਡਾਂਸ ਕਰਨਾ ਨਹੀਂ ਆਉਂਦਾ ਸੀ |ਇਸ ਉੱਪਰ ਮਹਿਮੂਦ ਨੇ ਕਿਹਾ ਕਿ ਜਿਸਨੂੰ ਤੁਰਨਾ ਆਉਂਦਾ ਹੈ ਉਹ ਡਾਂਸ ਵੀ ਕਰ ਲੈਂਦਾ ਹੈ |