Home / ਹੋਰ ਜਾਣਕਾਰੀ / ਪੰਜਾਬ : ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖਬਰ ਕੈਪਟਨ ਸਰਕਾਰ ਨੇ ਦਿੱਤੀ ਇਹ ਮੰਜੂਰੀ

ਪੰਜਾਬ : ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖਬਰ ਕੈਪਟਨ ਸਰਕਾਰ ਨੇ ਦਿੱਤੀ ਇਹ ਮੰਜੂਰੀ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਚੱਲਦਿਆਂ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਪਿਛਲੇ ਸਾਲ ਤੋਂ ਹੀ ਲੋਕਾਂ ਨੂੰ ਆਵਾਜਾਈ ਵਿੱਚ ਆਉਣ-ਜਾਣ ਵਾਸਤੇ ਲੋਕਾਂ ਦੀ ਗਿਣਤੀ ਨੂੰ ਸੀਮਿਤ ਕਰ ਦਿੱਤਾ ਗਿਆ ਸੀ। ਜਿੱਥੇ 50 ਫੀਸਦੀ ਤੋਂ ਜ਼ਿਆਦਾ ਲੋਕ ਬੱਸ ਵਿੱਚ ਸਫ਼ਰ ਨਹੀਂ ਕਰ ਸਕਦੇ ਸਨ ਅਤੇ ਨਾ ਹੀ ਕਿਸੇ ਦੂਸਰੇ ਰਾਜ ਵਿਚ ਜਾ ਸਕਦੇ ਸਨ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਸੀ ਅਤੇ ਰੋਜ਼ਾਨਾ ਬੱਸ ਵਿਚ ਸਫਰ ਕਰਨ ਵਾਲਿਆਂ ਵਿਦਿਆਰਥੀਆਂ, ਕੰਮ-ਕਾਜੀ ਲੋਕਾਂ ਅਤੇ ਸੈਲਾਨੀਆਂ ਵਾਸਤੇ ਕਾਫੀ ਸਮੱਸਿਆ ਪੈਦਾ ਹੋ ਰਹੀ ਸੀ।

ਉੱਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਜਨਤਾ ਲਈ ਇੱਕ ਰਾਹਤ ਦੀ ਵੱਡੀ ਖਬਰ ਦਿੱਤੀ ਗਈ ਹੈ ਜਿਸ ਵਿੱਚ ਲੋਕਾਂ ਦੇ ਆਉਣ ਜਾਣ ਦੀਆਂ ਹਦਾਇਤਾਂ ਵਿੱਚ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਦਾ ਸਭ ਤੋਂ ਵੱਧ ਫ਼ਾਇਦਾ ਸੈਲਾਨੀਆਂ ਨੂੰ ਮਿਲੇਗਾ। ਦਿੱਲੀ ਦੇ ਆਈ ਐਸ ਬੀ ਟੀ ਦਿੱਲੀ ਤੋਂ ਮਿਲੀ ਰਿਪੋਰਟ ਦੇ ਮੁਤਾਬਿਕ ਪਿਛਲੇ ਦਿਨੀਂ ਪੰਜਾਬ ਵਿਚੋਂ 30 ਦੇ ਲੱਗਪੱਗ ਸਰਕਾਰੀ ਬੱਸਾ ਹਰਿਆਣਾ ,ਹਿਮਾਚਲ ਲਈ ਰਵਾਨਾ ਹੋਈਆਂ ਸਨ,ਹਿਮਾਚਲ ਪ੍ਰਦੇਸ਼ ਦੇ ਚੀਫ ਮਨਿਸਟਰ ਜੈ ਰਾਮ ਠਾਕੁਰ ਨੇ ਵੀ ਆਪਣੇ ਰਾਜ ਵਿੱਚ ਬੱਸਾਂ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਸ ਦੇ ਤਹਿਤ ਹਰਿਆਣਾ ਦੀਆਂ 45 ਬੱਸਾਂ ਦਿੱਲੀ ਪਹੁੰਚ ਗਈਆਂ ਹਨ। ਸਰਕਾਰਾਂ ਦੇ ਇਹਨਾਂ ਫ਼ੈਸਲਿਆਂ ਨੂੰ ਵੇਖਦੇ ਹੋਏ ਕਾਫ਼ੀ ਸੈਲਾਨੀ ਹਿਮਾਚਲ ਪ੍ਰਦੇਸ਼ ਵਿੱਚ ਘੁੰਮਣ ਫਿਰਨ ਲਈ ਜਾ ਰਹੇ ਹਨ ਹੈ ਅਤੇ ਉਨ੍ਹਾਂ ਨੂੰ ਕਰੋਨਾ ਸਬੰਧੀ ਕੋਈ ਵੀ ਰਿਪੋਰਟ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ, ਲੋਕ ਸਰਕਾਰੀ ਵੈੱਬਸਾਈਟ ਤੇ ਆਨਲਾਈਨ ਰਜਿਸਟਰ ਕਰ ਕੇ ਅਸਾਨੀ ਨਾਲ ਜਾ ਸਕਦੇ ਹਨ। ਪੰਜਾਬ ਦੇ ਬੱਸ ਅੱਡਿਆਂ ਤੇ ਲੱਗੀਆਂ ਹਿਮਾਚਲ ਨੂੰ ਜਾਣ ਵਾਲੀਆਂ ਬੱਸਾਂ ਵਿੱਚ 50 ਫ਼ੀਸਦੀ ਤੋਂ ਵੱਧ ਯਾਤਰੀ ਬਿਠਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।

ਜੇਕਰ ਕਿਸੇ ਬੱਸ ਵਿਚ 50 ਫੀਸਦੀ ਸੰਖਿਆ ਤੋਂ ਵੱਧ ਯਾਤਰੀ ਬੈਠਣਗੇ ਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ। ਭਾਵੇਂ ਹਿਮਾਚਲ ਸਰਕਾਰ ਵੱਲੋਂ ਹਦਾਇਤਾਂ ਵਿੱਚ ਕਾਫੀ ਕਟੌਤੀ ਕੀਤੀ ਗਈ ਹੈ ਪਰ ਫਿਰ ਵੀ ਪੁਲੀਸ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਹਿਮਾਚਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਲੋਕਾਂ ਦੇ ਈ ਪਾਸ ਚੈੱਕ ਕੀਤੇ ਜਾਣ। ਕੈਪਟਨ ਸਰਕਾਰ ਅਤੇ ਆਵਾਜਾਈ ਮਹਿਕਮੇ ਵੱਲੋਂ ਵੀ ਹਿਮਾਚਲ ਦੀਆਂ ਬੱਸਾਂ ਨੂੰ ਪੰਜਾਬ ਵਿੱਚ ਆਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਨਾਲ ਹੀ ਉਹਨਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ।