Home / ਹੋਰ ਜਾਣਕਾਰੀ / ਪੰਜਾਬ : ਵੀਕਐਂਡ ਤੇ ਦੁਕਾਨਾਂ ਖੋਲਣ ਦੇ ਬਾਰੇ ਚ ਹੁਣੇ ਹੁਣੇ ਆਈ ਇਹ ਵੱਡੀ ਖਬਰ

ਪੰਜਾਬ : ਵੀਕਐਂਡ ਤੇ ਦੁਕਾਨਾਂ ਖੋਲਣ ਦੇ ਬਾਰੇ ਚ ਹੁਣੇ ਹੁਣੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਦੇ ਵਧਦੇ ਹੋਏ ਕੇਸਾਂ ਦਾ ਕਰਕੇ ਪੰਜਾਬ ਵਿਚ ਵੱਖ ਵੱਖ ਤਰਾਂ ਦੀ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਜੋ ਇਸ ਵਾਇਰਸ ਤੋਂ ਛੁਟਕਾਰਾ ਪਾਇਆ ਜਾ ਸਕੇ। ਇਹਨਾਂ ਪਾਬੰਦੀਆਂ ਵਿੱਚੋ ਇੱਕ ਪਾਬੰਦੀ ਪੰਜਾਬ ਚ ਵੀਕਐਂਡ ਤੇ ਦੁਕਾਨਾਂ ਨੂੰ ਬੰਦ ਕਰਨ ਦੀ ਵੀ ਸੀ। ਪਰ ਹੁਣ ਇੱਕ ਵੱਡੀ ਖਬਰ ਵੀਕਐਂਡ ਤੇ ਦੁਕਾਨਾਂ ਦੇ ਖੋਲਣ ਨੂੰ ਲੈ ਕੇ ਆ ਰਹੀ ਹੈ।

ਮੋਹਾਲੀ ਵਿੱਚ ਕੋਰੋਨਾਵਾਇਰਸ ਦੇੇ ਚਲਦੇ ਲਾਇਆ ਗਿਆ ਵੀਕੈਂਡ ਲੌਕਡਾਊਨ ਸ਼ਨੀਵਾਰ ਨੂੰ ਫੇਲ੍ਹ ਹੋ ਗਿਆ ਜਦ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ। ਫੇਜ਼ 7 ਅਤੇ ਫੇਜ਼ 3 ਵਿੱਚ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਤੋਂ ਇਲਾਵਾ ਬਾਕੀ ਵੀ ਖੁੱਲ੍ਹੀਆਂ ਨਜ਼ਰ ਆਈਆਂ।ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਨੂੰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਤੋਂ ਬਿਨ੍ਹਾਂ ਬਾਕੀ ਦੁਕਾਨਾਂ ਬੰਦ ਰਹਿਣਗੀਆਂ। ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਨਿਰਦੇਸ਼ ਜਾਰੀ ਕੀਤੇ ਗਏ ਸਨ।

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਅਤੇ ਪੰਚਕੂਲਾ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ ਹਟਾ ਦਿੱਤਾ ਹੈ। ਉਹਨਾਂ ਕਿਹਾ ਕਿ ਮੋਹਾਲੀ ਟ੍ਰਾਈਸਿਟੀ ਦਾ ਵੀ ਹਿੱਸਾ ਹੈ।ਵਪਾਰ ਮੰਡਲ ਦੇ ਜਨਰਲ ਸਕੱਤਰ, ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਮੋਹਾਲੀ ਦੇ ਗਾਹਕ ਨੂੰ ਚੰਡੀਗੜ੍ਹ ਜਾਣ ਤੋਂ ਕੋਈ ਰੋਕ ਨਹੀਂ, ਕੀ ਚੰਡੀਗੜ੍ਹ ਕੋਰੋਨਾਵਾਇਰਸ ਨਹੀਂ ਹੋ ਸਕਦਾ? ਉਹਨਾਂ ਕਿਹਾ ਕਿ ਵਪਾਰੀਆਂ ਨੂੰ ਆਰਥਿਕ ਮਾਰ ਪੈ ਰਹੀ ਹੈ ਅਤੇ ਇਸ ਤਰ੍ਹਾਂ ਦੇ ਨਿਯਮਾਂ ਨਾਲ ਉਹਨਾਂ ਦੇ ਗਾਹਕ ਟੁੱਟ ਜਾਣਗੇ ਅਤੇ ਉਹਨਾਂ ਦਾ ਤੇ ਉਹਨਾਂ ਦੇ ਵਰਕਰਾਂ ਦਾ ਕੰਮ ਠੱਪ ਹੋ ਜਾਵੇਗਾ।

ਦੁਕਾਨਦਾਰ ਅਭੈ ਨੇ ਕਿਹਾ ਕਿ ਇਹ ਬਿਲਕੁਲ ਗਲਤ ਨਿਯਮ ਹਨ। ਉਹਨਾਂ ਕਿਹਾ ਕਿ ਪਹਿਲਾਂ ਆਡ ਈਵਨ ਲਾਇਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜੇ ਦੁਕਾਨਦਾਰਾਂ ਦੀ ਕਮਾਈ ਨਹੀਂ ਹੋਵੇਗੀ ਤਾਂ ਸਰਕਾਰ ਦੀ ਵੀ ਕਮਾਈ ਨਹੀਂ ਹੋਵੇਗੀ। ਦੁਕਾਨਦਾਰ ਸੁਰੇਸ਼ ਨੇ ਕਿਹਾ ਕਿ ਜੇ ਮਹੀਨੇ ਵਿੱਚ 7-8 ਦਿਨ ਦੁਕਾਨਾਂ ਖੁੱਲ੍ਹਣਗੀਆਂ ਤਾਂ ਕਮਾਈ ਕਿਵੇਂ ਹੋਵੇਗੀ? ਉਹਨਾਂ ਕਿਹਾ ਕਿ ਉਹਨਾਂ ਦੀਆਂ ਦੁਕਾਨਾਂ ‘ਤੇ ਤਾਂ ਪਹਿਲਾਂ ਹੀ ਇੱਕਾ ਦੁੱਕਾ ਗਾਹਕ ਆ ਰਹੇ ਹਨ, ਅਜਿਹੇ ਵਿੱਚ ਸਰਕਾਰ ਅਜਿਹੇ ਗਲਤ ਫੈਸਲੇ ਨਾ ਲਵੇ।