Home / ਹੋਰ ਜਾਣਕਾਰੀ / ਪੰਜਾਬ : ਮੱਥਾ ਟੇਕ ਕੇ ਆ ਰਹੀਆਂ ਨਾਲ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ , ਛਾਇਆ ਸੋਗ

ਪੰਜਾਬ : ਮੱਥਾ ਟੇਕ ਕੇ ਆ ਰਹੀਆਂ ਨਾਲ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਆਏ ਦਿਨ ਵਾਪਰਦੇ ਪੰਜਾਬ ਵਿੱਚ ਹਾਦਸੇ ਬੇਹੱਦ ਹੀ ਭਿਆਨਕ ਹੁੰਦੇ ਜਾ ਰਹੇ ਹਨ। ਹੁਣ ਫਿਰ ਇੱਕ ਅਜਿਹਾ ਹਾਦਸਾ ਵਾਪਰਿਆ ਹੈ,ਜਿਸਨੇ ਸੱਭ ਦੀ ਰੂਹ ਕੰਬਾ ਦਿੱਤੀ ਹੈ। ਇਕ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਹੈ,ਜਿਸਦੇ ਵਾਪਰਨ ਨਾਲ ਸੋਗ ਦਾ ਮਾਹੌਲ ਹਰ ਪਾਸੇ ਛਾ ਗਿਆ ਹੈ। ਇਸ ਸੜਕੀ ਹਾਦਸੇ ਦੇ ਵਿਚ ਦੋ ਜਾਨਾਂ ਚਲੀਆਂ ਗਈਆਂ ਹਨ। ਰਾਹਗੀਰਾਂ ਵਲੋਂ ਇਸ ਹਾਦਸੇ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਦੱਸਿਆ ਗਿਆ ਹੈ ਕਿ ਹਾਦਸਾ ਬੇਹੱਦ ਹੀ ਭਿਆਨਕ ਸੀ।ਜਿਕਰਯੋਗ ਹੈ ਕਿ ਘਟਨਾ ਪਰਵਾਸੀ ਮਜਦੂਰਾਂ ਨਾਲ ਵਾਪਰੀ ਹੈ।

ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਵਾਪਿਸ ਆ ਰਹੇ ਪਰਵਾਸੀਆਂ ਨਾਲ ਇਹ ਘਟਨਾ ਵਾਪਰੀ ਹੈ। ਇਕ ਕਾਰ ਵਲੋਂ ਮੋਟਰਸਾਇਕਲ ਉੱਤੇ ਜਾ ਰਹੇ ਵਿਅਕਤੀਆਂ ਨੂੰ ਤੇਜ਼ ਰਫਤਾਰ ਨਾਲ ਆ ਕੇ ਟੱਕਰ ਮਾਰ ਦਿੱਤੀ ਗਈ,ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਜਿਕਰਯੋਗ ਹੈ ਕਿ ਕਾਰ ਦੇ ਵਲੋਂ ਇਕ ਦੂਜੀ ਕਾਰ ਨੂੰ ਓਵਰਟੇਕ ਕੀਤਾ ਗਿਆ ਅਤੇ ਅੱਗੇ ਜਾ ਰਹੇ ਮੋਟਰਸਾਇਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋ ਦੀ ਮੌਕੇ ਉੱਤੇ ਮੌਤ ਹੋ ਗਈ,ਜਦਕਿ ਇਕ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਜਖਮੀ ਨੂੰ ਇਲਾਜ ਲਈ ਚੰਡੀਗੜ੍ਹ ਪੀ. ਜੀ. ਆਈ. ਭਰਤੀ ਕਾਰਵਾਈ ਗਿਆ ਹੈ।

ਹਾਦਸਾ ਬੇਹੱਦ ਹੀ ਭਿਆਨਕ ਸੀ,ਜਿਸ ਕਾਰਨ ਪੂਰੇ ਇਲਾਕੇ ਵਿਚ ਸਹਿਮ ਅਤੇ ਸੋਗ ਦਾ ਮਾਹੌਲ ਹੈ। ਲਾਪਰਵਾਹੀ ਕਰਕੇ ਵਾਪਰਦੇ ਇਹ ਹਾਦਸੇ ਚਿੰਤਾ ਦਾ ਵਿਸ਼ਾ ਹਨ। ਆਏ ਦਿਨ ਪੰਜਾਬ ਵਿੱਚ ਵਾਪਰ ਰਹੀਆਂ ਇਹ ਘਟਨਾਵਾਂ ਕਈ ਸਵਾਲ ਖੜੇ ਕਰਦਿਆਂ ਹਨ। ਨੂਰਪੁਰਬੇਦੀ – ਸ੍ਰੀ – ਅਨੰਦਪੁਰ ਸਾਹਿਬ ਕੋਲ ਪੈਂਦੇ ਪਿੰਡ ਸੈਦਪੁਰ ਵਿਖੇ ਸਤਲੁਜ ਦਰਿਆ ਦੇ ਪੁਲ ਨੇੜੇ ਵਾਪਰੇ ਇਸ ਹਾਦਸੇ ਨੇ ਸੱਭ ਦੇ ਰੌਂਗਟੇ ਖੜੇ ਕਰ ਦਿੱਤੇ ਹਨ। ਇਕ ਤੇਜ ਰਫ਼ਤਾਰ ਕਾਰ ਨੇ ਓਵਰਟੇਕ ਕਰਕੇ ਅੱਗੇ ਜਾ ਰਹੇ ਪਰਵਾਸੀਆਂ ਨੂੰ ਜਿੱਥੇ ਮੌਤ ਦਿੱਤੀ ਉੱਥੇ ਹੀ ਇਕ ਦੀ ਹਾਲਤ ਬੇਹੱਦ ਗੰਭੀਰ ਹੈ।

ਇਸ ਹਾਦਸੇ ਵਿਚ ਸਾਫ ਤੌਰ ਉੱਤੇ ਲਾਪਰਵਾਹੀ ਅਤੇ ਜਲਦਬਾਜੀ ਨੂੰ ਹੀ ਹਾਦਸੇ ਦਾ ਵੱਡਾ ਕਾਰਨ ਮਨਿਆਂ ਜਾ ਸਕਦਾ ਹੈ। ਕਿਉਂਕਿ ਹਾਦਸਾ ਤੇਜ ਰਫਤਾਰ ਅਤੇ ਓਵਰਟੇਕ ਕਰਕੇ ਵਾਪਰਿਆ ਹੈ। ਮੱਥਾ ਟੇਕ ਕੇ ਘਰ ਵਾਪਿਸ ਜਾ ਰਹੇ ਇਨ੍ਹਾਂ ਵਿਅਕਤੀਆਂ ਨੂੰ ਨਹੀਂ ਸੀ ਪਤਾ ਕਿ ਖੁਸ਼ੀ ਖੁਸ਼ੀ ਘਰ ਵਾਪਿਸ ਜਾਣ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਜਾਣਗੇ।