Home / ਹੋਰ ਜਾਣਕਾਰੀ / ਪੰਜਾਬ: ਮਜਬੂਰੀ ਚ ਸਰਕਾਰ ਨੂੰ ਕਰਨਾ ਪਿਆ ਇਹ ਕੰਮ , ਕਿਸਾਨਾਂ ਨੂੰ ਲਗਾ ਵੱਡਾ ਝਟਕਾ

ਪੰਜਾਬ: ਮਜਬੂਰੀ ਚ ਸਰਕਾਰ ਨੂੰ ਕਰਨਾ ਪਿਆ ਇਹ ਕੰਮ , ਕਿਸਾਨਾਂ ਨੂੰ ਲਗਾ ਵੱਡਾ ਝਟਕਾ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਖੇਤੀ ਕਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਕਈ ਦਿਨਾਂ ਤੋਂ ਧਰਨੇ ਦਿੱਤੇ ਜਾ ਰਹੇ ਹਨ। ਇਨ੍ਹਾਂ ਧਰਨਿਆਂ ਦੇ ਚੱਲਦੇ ਹੋਏ ਪੰਜਾਬ ਦੇ ਵਿੱਚ ਰੇਲ ਰੋਕੋ ਅੰਦੋਲਨ ਦੌਰਾਨ ਰੇਲ ਆਵਾਜਾਈ ਨੂੰ ਰੋਕਿਆ ਗਿਆ ਹੈ । ਜਿਸ ਨਾਲ ਪੰਜਾਬ ਅੰਦਰ ਮਾਲਗੱਡੀਆਂ ਦੇ ਆਉਣ ਤੇ ਰੋਕ ਲੱਗੀ ਹੈ। ਜਿਸ ਨਾਲ ਪੰਜਾਬ ਅੰਦਰ ਕੋਲੇ ਦੀ ਕਿੱਲਤ ਆ ਗਈ ਹੈ। ਜਿਸ ਦਾ ਸਿੱਧਾ ਅਸਰ ਥਰਮਲ ਪਲਾਂਟਾਂ ਤੇ ਪੈ ਰਿਹਾ ਹੈ। ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਮਾਲ ਗੱਡੀਆਂ ਦੇ ਲੰਘਣ ਦੀ ਇਜ਼ਾਜ਼ਤ ਲਈ ਅਪੀਲ ਕੀਤੀ ਸੀ। ਹੁਣ ਇਸ ਮੁਸ਼ਕਲ ਦੇ ਚਲਦਿਆਂ ਹੋਇਆਂ ਸਰਕਾਰ ਨੂੰ ਇਕ ਫੈਸਲਾ ਕਰਨਾ ਪਿਆ ਹੈ।

ਪੰਜਾਬ ਦੇ ਵਿੱਚ ਮਾਲ ਗੱਡੀਆਂ ਦੇ ਨਾ ਆਉਣ ਕਾਰਨ ਕੋਲੇ ਦੀ ਭਾਰੀ ਕਿੱਲਤ ਤੇ ਚਲਦੇ ਹੋਏ ਕਈ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਖੇਤੀਬਾੜੀ ਖੇਤਰ ਵਿੱਚ ਦਿੱਤੀ ਜਾ ਰਹੀ ਬਿਜਲੀ ਵਿਚ ਕਟੌਤੀ ਕਰ ਦਿੱਤੀ ਗਈ ਹੈ ,ਇਹ ਸਪਲਾਈ ਹੁਣ ਦੋ ਘੰਟੇ ਹੀ ਮਿਲੇਗੀ। ਦੱਸਣਯੋਗ ਹੈ ਕਿ ਇਨ੍ਹਾਂ ਦਿਨਾਂ ਵਿਚ ਸਬਜ਼ੀਆਂ ਦੀ ਬਿਜਾਈ ਹੋ ਰਹੀ ਹੈ ,ਬਿਜਲੀ ਕੱਟ ਦਾ ਸਿੱਧਾ ਅਸਰ ਕਿਸਾਨ ਤੇ ਪਵੇਗਾ।

ਇਥੇ ਰਾਹਤ ਦੀ ਗੱਲ ਹੈ ਕਿ ਬਿਜਲੀ ਦੀ ਮੰਗ ਤੇਜ਼ੀ ਨਾਲ ਡਿੱਗੀ ਹੈ। ਮੰਗ ਅਤੇ ਉਤਪਾਦ ਵਿਚ ਸਿਰਫ਼ 500 ਤੋਂ 1000 ਮੈਗਾਵਾਟ ਦਾ ਹੀ ਫਰਕ ਹੈ। ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ ਦਾ ਕਹਿਣਾ ਹੈ ਕਿ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਸਰਕਾਰ ਦੀ ਸਾਜ਼ਿਸ ਹੈ। ਇਸ ਕੋਲਾ ਸੰਕਟ ਦੇ ਮੱਦੇਨਜ਼ਰ ਬਰਨਾਲਾ ਵਿੱਚ ਮੀਟਿੰਗ ਸੱਦੀ ਹੈ, ਜਿਸ ਵਿੱਚ ਅਗਲਾ ਫੈਸਲਾ ਲਿਆ ਜਾਵੇਗਾ।

ਕੋਲਾ ਸੰਕਟ ਨੂੰ ਲੈ ਕੇ ਇਕ ਪਾਸੇ ਸੀ.ਐਮ. ਡੀ ਦਾ ਕਹਿਣਾ ਹੈ ਕਿ ਕੋਲਾ ਸੰਕਟ ਗੰਭੀਰ ਹੈ ਤਾਂ ਦੂਜੇ ਪਾਸੇ ਡਾਇਰੈਕਟਰ ਜਨਰੇਸ਼ਨ ਜਤਿੰਦਰ ਗੋਇਲ ਦਾ ਕਹਿਣਾ ਹੈ ਕਿ ਕੋਈ ਗੰਭੀਰ ਸੰਕਟ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਅਸੀਂ ਬਿਜਲੀ ਬਾਹਰੋ ਵੀ ਖਰੀਦ ਰਹੇ ਹਾਂ। ਪਣ ਬਿਜਲੀ ਪ੍ਰਾਜੈਕਟਾਂ ਤੋਂ ਸਾਨੂੰ ਬਿਜਲੀ ਮਿਲਦੀ ਹੈ। ਤੇ ਸਾਡੇ ਆਪਣੇ ਥਰਮਲ ਪਲਾਂਟਾਂ ਦੇ ਵਿੱਚ ਵਾਧੂ ਕੋਲਾ ਪਿਆ ਹੈ ਅਤੇ ਮੰਗ ਘੱਟ ਹੋਣ ਕਾਰਨ ਅਸੀਂ ਇਹ ਪਲਾਂਟ ਬੰਦ ਕੀਤੇ ਹੋਏ ਹਨ। ਉਥੇ ਹੀ ਪਾਵਰਕਾਮ ਦੇ ਚੇਅਰਮੈਨ ਏ ਵੇਨੂਪ੍ਰਸ਼ਾਦ ਨੇ ਮੰਨਿਆ ਹੈ ਕਿ ਕੋਲਾ ਨਾ ਮਿਲਣ ਕਾਰਨ ਸੰਕਟ ਵਧਿਆ ਹੈ । ਜਿਸ ਲਈ ਵਿਭਾਗ ਵੱਲੋਂ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ,ਅਸੀਂ ਪੰਜਾਬ ਅੰਦਰ ਬਲੈਕ ਆਊਟ ਨਹੀਂ ਹੋਣ ਦਵਾਂਗੇ।