Home / ਹੋਰ ਜਾਣਕਾਰੀ / ਪੰਜਾਬ ਪੁਲਿਸ ਨੇ 8 ਸਾਲ ਪਹਿਲਾਂ ਮੱਥਾ ਟੇਕਣ ਗਿਆ ਗਵਾਚ ਬੱਚਾ ਏਦਾਂ ਲੱਭਿਆ ਸਾਰੇ ਪਾਸੇ ਚਰਚਾ

ਪੰਜਾਬ ਪੁਲਿਸ ਨੇ 8 ਸਾਲ ਪਹਿਲਾਂ ਮੱਥਾ ਟੇਕਣ ਗਿਆ ਗਵਾਚ ਬੱਚਾ ਏਦਾਂ ਲੱਭਿਆ ਸਾਰੇ ਪਾਸੇ ਚਰਚਾ

ਆਈ ਤਾਜਾ ਵੱਡੀ ਖਬਰ

ਐਸ.ਐਸ.ਪੀ ਮੁਕਤਸਰ ਸਾਹਿਬ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਦੀਆਂ ਹਦਾਇਤਾ ਉਤੇ ਜਿਲ੍ਹਾਂ ਪੁਲਿਸ ਦੀ ਐਵੇਂਰਨੈੱਸ ਟੀਮ ਵੱਲੋਂ 8 ਸਾਲ ਪਹਿਲਾਂ ਗੁੰਮ ਹੋਏ ਬੱਚੇ ਨੂੰ ਟਰੇਸ ਕਰਕੇ ਉਨ੍ਹਾਂ ਦੇ ਮਾਪਿਆ ਦੇ ਹਵਾਲੇ ਕੀਤਾ ਗਿਆ। ਪਿੰਡ ਕਾਬਲਵਾਲਾ ਜਿਲ੍ਹਾ ਫਰੀਦਕੋਟ ਦਾ ਇੱਕ ਲੜਕਾ ਮੋਹਨਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਕੇ 2013 ਵਿੱਚ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਗਿਆ ਸੀ ਜੋ ਕਿ ਆਪਣੇ ਪਰਿਵਾਰ ਤੋਂ ਵਿਛੜ ਗਿਆ।

ਜਿਸ ਉਤੇ ਅੱਜ ਜਿਲ੍ਹਾ ਪੁਲਿਸ ਦੀ ਐਵੇਂਰਨੈੱਸ ਟੀਮ ਦੇ ਏ.ਐਸ.ਆਈ ਕਾਸਮ ਅਲੀ, ਏ.ਐਸ.ਆਈ, ਗੁਰਜੰਟ ਸਿੰਘ ਅਤੇ ਇੰਚਾਰਜ ਏ.ਐਸ.ਆਈ ਗੁਰਾਂਦਿਤਾ ਸਿੰਘ ਨੂੰ ਗੁਪਤ ਸੂਚਣਾ ਮਿਲੀ ਕਿ ਇਹ ਲੜਕਾ ਟਰੱਕ ਡਰਾਇਵਰ ਨਾਲ ਗੁਜਰਾਤ ਤੋਂ ਬਾਬਾ ਬਕਾਲਾ ਜਿਲ੍ਹਾ ਅੰਮ੍ਰਿਤਸਰ ਵਿਖੇ ਪਹੁਚਿਆ ਹੈ ਜਿਸ ਉਤੇ ਪੁਲਿਸ ਮੁਲਾਜਮਾ ਨੇ ਉਨ੍ਹਾਂ ਦੇ ਮਾਪਿਆ ਦੀ ਭਾਲ ਕਰਦੇ ਹੋਏ ਪਿੰਡ ਕਾਬਲਵਾਲਾ ਪਹੁੰਚੇ।

ਮਾਪਿਆ ਦੀ ਲੜਕੇ ਮੋਹਨਜੀਤ ਸਿੰਘ ਨਾਲ ਮੋਬਾਇਲ ਉਤੇ ਵੀਡੀਓ ਕਾਲ ਰਾਹੀਂ ਗੱਲ ਬਾਤ ਕਰਵਾਈ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਪਹਿਚਾਣ ਲਿਆ ਅਤੇ ਆਪਣੇ ਪੁੱਤਰ ਨੂੰ ਬਾਬਾ ਬਕਾਲਾ ਤੋਂ ਵਾਪਿਸ ਲੈ ਆਏ। ਮੋਹਨਜੀਤ ਸਿੰਘ ਆਪਣੇ ਪਿਤਾ ਪਰਮਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਐਸ.ਐਸ.ਪੀ ਸ੍ਰੀਮਤੀ ਡੀ.ਸੁਡਰਵਿਲੀ ਜੀ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕੀਤਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |