Home / ਹੋਰ ਜਾਣਕਾਰੀ / ਪੰਜਾਬ: ਪਿਓ ਦੀਆਂ ਝਿੜਕਾਂ ਤੋਂ ਡਰ ਬੱਚਾ 7 ਦਿਨ ਤੋਂ ਘਰੋਂ ਹੋਇਆ ਲਾਪਤਾ, ਮਾਪੇ ਹੋਏ ਪ੍ਰੇਸ਼ਾਨ

ਪੰਜਾਬ: ਪਿਓ ਦੀਆਂ ਝਿੜਕਾਂ ਤੋਂ ਡਰ ਬੱਚਾ 7 ਦਿਨ ਤੋਂ ਘਰੋਂ ਹੋਇਆ ਲਾਪਤਾ, ਮਾਪੇ ਹੋਏ ਪ੍ਰੇਸ਼ਾਨ

ਆਈ ਤਾਜਾ ਵੱਡੀ ਖਬਰ 

ਹਰ ਘਰ ਦੀ ਰੌਣਕ ਜਿੱਥੇ ਬੱਚੇ ਹੁੰਦੇ ਹਨ ਅਤੇ ਮਾਪਿਆਂ ਵੱਲੋਂ ਜਿੱਥੇ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣੇ ਬੱਚਿਆਂ ਨੂੰ ਦੁਨੀਆ ਵਿਚ ਅੱਗੇ ਲਿਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਆਪਣੇ ਬੱਚਿਆਂ ਦੀ ਖ਼ੁਸ਼ੀ ਖ਼ਾਤਰ ਮਾਪਿਆਂ ਵੱਲੋਂ ਜਿੱਥੇ ਦੁਨੀਆ ਦੀ ਹਰ ਖੁਸ਼ੀ ਨੂੰ ਕੁਰਬਾਨ ਕਰ ਦਿੱਤਾ ਜਾਂਦਾ ਹੈ ਅਤੇ ਆਪਣੇ ਬੱਚਿਆਂ ਨੂੰ ਦੁਨੀਆ ਦੀ ਹਰ ਖੁਸ਼ੀ ਦਿੱਤੀ ਜਾਂਦੀ ਹੈ। ਉੱਥੇ ਹੀ ਬਹੁਤ ਸਾਰੇ ਮਾਪਿਆਂ ਵੱਲੋਂ ਜਿੱਥੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਅਜਿਹੀਆਂ ਕੁਰਬਾਨੀਆਂ ਕੀਤੀਆਂ ਜਾਂਦੀਆਂ ਹਨ ਜਿਸ ਦਾ ਕੋਈ ਵੀ ਮੁੱਲ ਅਦਾ ਨਹੀਂ ਕੀਤਾ ਜਾ ਸਕਦਾ। ਉੱਥੇ ਹੀ ਬਹੁਤ ਸਾਰੇ ਬੱਚਿਆਂ ਵੱਲੋਂ ਆਪਣੇ ਮਾਪਿਆਂ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾਂਦਾ ਪਰ ਕਈ ਵਾਰ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ।

ਅਜਿਹੀਆਂ ਘਟਨਾਵਾਂ ਦੇ ਚੱਲਦੇ ਹੋਏ ਜਿੱਥੇ ਕਈ ਬੱਚੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੁੰਦੇ ਹਨ। ਉਥੇ ਹੀ ਕਈ ਬੱਚੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਹੋਇਆਂ ਗਲਤ ਕਦਮ ਚੁੱਕ ਲੈਂਦੇ ਹਨ। ਹੁਣ ਪਿਤਾ ਦੀਆਂ ਝਿੜਕਾਂ ਤੋਂ ਡਰ ਕੇ ਬੱਚਾ ਸੱਤ ਦਿਨਾਂ ਤੋਂ ਘਰ ਤੋਂ ਲਾਪਤਾ ਹੋਇਆ ਹੈ ਜਿੱਥੇ ਮਾਪੇ ਪ੍ਰੇਸ਼ਾਨ ਹਨ। ਦੱਸ ਦਈਏ ਕਿ ਇਹ ਮਾਮਲਾ ਹੁਸ਼ਿਆਰਪੁਰ ਦੇ ਵਾਰਡ ਨੰਬਰ27 ਅਧੀਨ ਉਹਦੇ ਮੁਹੱਲਾ ਨਿਊ ਦੀਪ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਇੱਕ ਬੱਚਾ ਪਿਛਲੇ ਸੱਤ ਦਿਨਾਂ ਤੋਂ ਲਾਪਤਾ ਹੈ ਜਿਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ 4 ਮਾਰਚ ਨੂੰ ਸੱਤ ਦਿਨ ਪਹਿਲਾਂ ਜਿਥੇ 9 ਸਾਲਾ ਬੱਚਾ ਆਪਣੇ ਪਿਓ ਦੀਆਂ ਝਿੜਕਾਂ ਤੋਂ ਡਰਦੇ ਹੋਏ ਘਰ ਛੱਡ ਕੇ ਕਿਤੇ ਚਲਾ ਗਿਆ ਸੀ। ਉੱਥੇ ਹੀ ਇਸ ਬੱਚੇ ਦੀ ਭਾਲ ਸਾਰੇ ਪਰਵਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਇਸ ਬੱਚੇ ਦੇ ਪਿਤਾ ਨਵਾਬ ਵੱਲੋਂ ਦੱਸਿਆ ਗਿਆ ਹੈ ਕਿ ਕੋਈ ਉਨ੍ਹਾਂ ਦੇ ਬੱਚੇ ਨੂੰ ਵਰਗਲਾ ਕੇ ਕਿਧਰੇ ਲੈ ਗਿਆ ਹੈ।

ਜਿਸ ਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਬੱਚੇ ਨੂੰ ਆਖਰੀ ਵਾਰ ਘਰ ਤੋਂ ਜਾਂਦੇ ਹੋਏ ਦੇਖਿਆ ਗਿਆ ਸੀ ਜੋ ਕਿ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ। ਸੀਸੀਟੀਵੀ ਫੁਟੇਜ ਵਿਚ ਇਹ ਬੱਚਾ ਆਪਣੇ ਘਰ ਤੋਂ ਬੈਗ ਲੈ-ਲੈ ਕੇ ਜਾਂਦਾ ਹੋਇਆ ਦਿਖਾਈ ਦਿੰਦਾ ਹੈ।