Home / ਹੋਰ ਜਾਣਕਾਰੀ / ਪੰਜਾਬ ਦੇ ਇਸ ਆਪ ਆਗੂ ਨੇ ਘਰ ਚ ਫਾਹਾ ਲਗਾ ਕੀਤੀ ਖ਼ੁਦਕੁਸ਼ੀ,2 ਦਿਨ ਪਹਿਲਾਂ ਮਿਲਿਆ ਸੀ ਵੱਡਾ ਅਹੁਦਾ

ਪੰਜਾਬ ਦੇ ਇਸ ਆਪ ਆਗੂ ਨੇ ਘਰ ਚ ਫਾਹਾ ਲਗਾ ਕੀਤੀ ਖ਼ੁਦਕੁਸ਼ੀ,2 ਦਿਨ ਪਹਿਲਾਂ ਮਿਲਿਆ ਸੀ ਵੱਡਾ ਅਹੁਦਾ

ਆਈ ਤਾਜ਼ਾ ਵੱਡੀ ਖਬਰ

ਇਕ ਪਾਸੇ ਪੰਜਾਬ ਦੀ ਮਾਨ ਸਰਕਾਰ ਪੰਜਾਬ ਵਿੱਚ ਸੁਧਾਰ ਕਰਨ ਦੇ ਲਈ ਐਲਾਨ ਤੇ ਐਲਾਨ ਵਾਅਦੇ ਤੇ ਵਾਅਦੇ ਕਰਦੀ ਹੋਈ ਨਜ਼ਰ ਆ ਰਹੀ ਹੈ । ਪੰਜਾਬ ਦੀ ਆਪ ਸਰਕਾਰ ਦੇ ਲੀਡਰ ਵੀ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਕਾਫੀ ਸਰਗਰਮ ਨਜ਼ਰ ਆ ਰਹੇ ਹਨ । ਇਸੇ ਵਿਚਕਾਰ ਹੁਣ ਆਪ ਦੇ ਇਕ ਆਗੂ ਨਾਲ ਜੁੜੀ ਹੋਈ ਅਜਿਹੀ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਸਭ ਦੇ ਹੀ ਰੌਂਗਟੇ ਖੜ੍ਹੇ ਕਰ ਦਿੱਤੇ ਹਨ । ਦਰਅਸਲ ਪੰਜਾਬ ਦੇ ਆਪ ਆਗੂ ਵੱਲੋਂ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਮਾਛੀਵਾੜਾ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਦੀ ਨਵ ਨਿਯੁਕਤ ਚੇਅਰਮੈਨ ਅਤੇ ਆਪ ਦੇ ਸੀਨੀਅਰ ਆਗੂ ਅਜੈ ਪਾਲ ਸਿੰਘ ਗਿੱਲ ਨੇ ਆਪਣੀ ਕੋਠੀ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਬੀਤੀ ਰਾਤ ਅਜੇਪਾਲ ਸਿੰਘ ਗਿੱਲ ਪਿੰਡ ਵਿੱਚ ਆਪ ਆਗੂਆਂ ਨਾਲ ਮੀਟਿੰਗ ਵਿੱਚ ਰੁੱਝੇ ਹੋਏ ਸੀ ਤੇ ਜਦੋਂ ਰਾਤ ਨੌੰ ਵਜੇ ਆਪਣੇ ਘਰ ਪਹੁੰਚੇ ਤਾਂ ਉਸ ਸਮੇਂ ਘਰ ਵਿੱਚ ਉਨ੍ਹਾਂ ਦੀ ਪਤਨੀ ਤੇ ਬੇਟੀ ਮੌਜੂਦ ਸੀ । ਉਹ ਰੋਜ਼ਾਨਾ ਦੀ ਤਰ੍ਹਾਂ ਜਦੋਂ ਆਪਣੇ ਕਮਰੇ ਵਿੱਚ ਗਏ ਤਾਂ ਅਚਾਨਕ ਉਨ੍ਹਾਂ ਦੀ ਪਤਨੀ ਨੇ ਖਿੜਕੀ ਚੋਂ ਦੇਖਿਆ ਤਾਂ ਉਨ੍ਹਾਂ ਦਾ ਪਤੀ ਪੱਖੇ ਨਾਲ ਲਟਕਿਆ ਹੋਇਆ ਸੀ ।

ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਵੱਲੋਂ ਤੁਰੰਤ ਰਿਸ਼ਤੇਦਾਰਾ ਨੂੰ ਇਸ ਬਾਬਤ ਸੂਚਿਤ ਕੀਤਾ ਗਿਆ । ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਪੁਲੀਸ ਵੀ ਮੌਕੇ ਤੇ ਪਹੁੰਚ ਗਈ । ਚੇਅਰਮੈਨ ਅਜੇਪਾਲ ਗਿੱਲ ਨੇ ਫਾਹਾ ਲਾ ਕੇ ਪੱਖੇ ਨਾਲ ਖੁਦਕੁਸ਼ੀ ਕਰ ਲਈ ਤੇ ਕਮਰੇ ਚੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ। ਜਿਸ ਕਾਰਨ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ

ਜ਼ਿਕਰਯੋਗ ਹੈ ਮਾਛੀਵਾੜਾ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਦੀਆਂ ਕੁਝ ਦਿਨਾਂ ਪਹਿਲਾਂ ਹੀ ਚੋਣਾਂ ਚ ਅਜੇਪਾਲ ਗਿੱਲ ਡਾਇਰੈਕਟੋਰੇਟ ਬਣੇ ਸਨ ਤੇ ਦੋ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਅਹੁਦੇਦਾਰਾਂ ਦੀ ਚੋਣ ਨਾਲ ਉਨ੍ਹਾਂ ਨੂੰ ਚੇਅਰਮੈਨ ਨਿਯੁਕਤ ਕੀਤਾ , ਪਰ ਇਸ ਦੁਖਦਾਈ ਖ਼ਬਰ ਨੇ ਸਭ ਨੂੰ ਹੀ ਝਿੰਜੋੜ ਕੇ ਰੱਖ ਦਿੱਤਾ ਹੈ ।