Home / ਹੋਰ ਜਾਣਕਾਰੀ / ਪੰਜਾਬ ਦੀ ਆਮ ਆਦਮੀ ਦੀ ਪਾਰਟੀ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ, ਭਗਵੰਤ ਮਾਨ ਨੇ ਜਤਾਇਆ ਦੁੱਖ

ਪੰਜਾਬ ਦੀ ਆਮ ਆਦਮੀ ਦੀ ਪਾਰਟੀ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ, ਭਗਵੰਤ ਮਾਨ ਨੇ ਜਤਾਇਆ ਦੁੱਖ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਕੱਲ੍ਹ ਦੀਆ ਚੋਣਾਂ ਵਿੱਚ ਰੁੱਝੀਆਂ ਹੋਈਆਂ ਹਨ । ਕੱਲ੍ਹ ਸੰਗਰੂਰ ਚ ਜ਼ਿਮਨੀ ਚੋਣਾਂ ਲਈ ਵੋਟਾਂ ਪੈਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਪਰ ਇਸੇ ਵਿਚਕਾਰ ਇੱਕ ਬੇਹੱਦ ਮੰਦਭਾਗੀ ਖ਼ਬਰ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਸਾਹਮਣੇ ਆਈ ਕਿ ਆਮ ਆਦਮੀ ਪਾਰਟੀ ਦੇ ਜੁਝਾਰੂ ਵਲੰਟੀਅਰ ਪੰਜਾਬ ਚ ਆਪ ਦਾ ਸੰਗਠਨ ਬਣਾਉਣ ਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਦੇਹਾਂਤ ਹੋ ਗਿਆ । ਜਿਸ ਦੀ ਜਾਣਕਾਰੀ ਖੁਦ ਭਗਵੰਤ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਸਾਂਝੀ ਕੀਤੀ ਗਈ ।

ਭਗਵੰਤ ਮਾਨ ਵੱਲੋਂ ਇਸ ਪੋਸਟ ਜਿਸ ਜ਼ਰੀਏ ਗਗਨਦੀਪ ਸਿੰਘ ਚੱਢਾ ਦੀ ਇਕ ਪੋਸਟ ਸਨ ਫੋਟੋ ਪਾ ਕੇ ਉਨ੍ਹਾਂ ਲਿਖਿਆ ਬੇਹੱਦ ਦੁੱਖਦਾਈ ਖਬਰ..ਯਕੀਨ ਨਹੀਂ ਹੋ ਰਿਹਾ ਕਿ ਆਮ ਆਦਮੀ ਪਾਰਟੀ ਦੇ ਸਾਡੇ ਸਾਥੀ, ਜੁਝਾਰੂ ਵਲੰਟੀਅਰ, ਪੰਜਾਬ ‘ਚ ਸਾਡਾ ਸੰਗਠਨ ਬਣਾਉਣ ‘ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਸਾਡੇ ਵਿੱਚਕਾਰ ਨਹੀਂ ਰਹੇ..ਇਸ ਘੜੀ ‘ਚ ਪੂਰੀ ਪਾਰਟੀ ਪਰਿਵਾਰ ਨਾਲ ਹੈ ।

ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ੇ । ਜ਼ਿਕਰਯੋਗ ਹੈ ਕਿ ਇਕ ਪਾਸੇ ਜਿੱਥੇ ਪੰਜਾਬ ਦੀ ਆਪ ਸਰਕਾਰ ਵੱਲੋਂ ਹਰ ਦਿਲ ਸੀ ਵੱਡੇ ਵੱਡੇ ਐਲਾਨ ਅਤੇ ਕਈ ਤਰਾਂ ਦੇ ਦਾਅਵੇ ਕੀਤੇ ਜਾ ਰਹੇ ਹਨ , ਇਸੇ ਵਿਚਕਾਰ ਅੱਜ ਆਪ ਨੂੰ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਤੋਂ ਇੱਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ ।

ਅੱਜ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਜੋ ਦੇਹਾਂਤ ਹੋਇਆ ਹੈ । ਉਸਦੇ ਚਲਦੇ ਹੁਣ ਪਾਰਟੀ ਦੇ ਵੱਖ ਵੱਖ ਲੀਡਰਾਂ ਵੱਲੋਂ ਉਨ੍ਹਾਂ ਦੀਆਂ ਤਸਵੀਰਾਂ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀਆਂ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।