Home / ਹੋਰ ਜਾਣਕਾਰੀ / ਪੰਜਾਬ ਚ ਹੁਣੇ ਹੁਣੇ ਇਥੇ ਹੋਈਆਂ ਕਈ ਮੌਤਾਂ ਅਤੇ ਕਈ ਜਖਮੀ , ਛਾਇਆ ਸੋਗ

ਪੰਜਾਬ ਚ ਹੁਣੇ ਹੁਣੇ ਇਥੇ ਹੋਈਆਂ ਕਈ ਮੌਤਾਂ ਅਤੇ ਕਈ ਜਖਮੀ , ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਰੱਬ ਹੀ ਜਾਣਦਾ ਹੈ ਕਿ 2020 ਸਾਲ ਦੇ ਵਿੱਚ ਸ਼ੁਰੂ ਹੋਏ ਦੁੱਖਾਂ ਦਾ ਅੰਤ ਕਦੋਂ ਹੋਵੇਗਾ। ਇਸ ਸਾਲ ਦੇ ਵਿਚ ਦੁਨੀਆ ਦੇ ਉਪਰ ਜੋਂ ਕਹਿਰ ਗੁਜ਼ਰਿਆ ਹੈ, ਉਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਿਸ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਦਾ ਹੈ। ਇਸ ਦੁਨੀਆਂ ਤੋਂ ਗਏ ਹੋਏ ਲੋਕਾਂ ਦੀ ਕਦੇ ਵੀ ਕਮੀ ਪੂਰੀ ਨਹੀਂ ਹੋ ਸਕਦੀ। ਦੁਨੀਆਂ ਵਿੱਚ ਆਏ ਦਿਨ ਹੀ ਇਹੋ ਜਿਹੇ ਹਾਦਸੇ ਹੁੰਦੇ ਹਨ। ਜਿਨ੍ਹਾਂ ਨੂੰ ਸੁਣ ਕੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਬਹੁਤ ਸਾਰੇ ਸੜਕ ਹਾਦਸਿਆਂ ਦੇ ਵਿੱਚ,ਕੁਝ ਬਿਮਾਰੀ ਦੇ ਚਲਦੇ ਹੋਏ ਬਹੁਤ ਸਾਰੇ ਲੋਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਹੀ ਸੜਕ ਹਾਦਸਿਆਂ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਇਸ ਦੁਨੀਆ ਤੋਂ ਚਲੇ ਜਾਂਦੀਆ ਹਨ। ਬੀਤੇ ਕੁਝ ਦਿਨਾਂ ਦੇ ਵਿਚ ਬਹੁਤ ਸਾਰੇ ਸੜਕ ਹਾਦਸੇ ਸਾਹਮਣੇ ਆਏ ਹਨ। ਜਿੱਥੇ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਮਿਲੀਆ ਹਨ।

ਇਨ੍ਹਾਂ ਸੜਕ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਮਾਸੂਮ ਬੱਚਿਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਹਨ। ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਹੋਏ ਸੜਕ ਹਾਦਸੇ ਦੌਰਾਨ ਮੌਤਾਂ ਹੋਣ ਦੀ ਖ਼ਬਰ ਤੇ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਦੀ ਹੈ। ਜਿੱਥੇ ਇਕ ਭਿਆਨਕ ਸੜਕ ਹਾਦਸਾ ਵਾਪਰਨ ਕਾਰਨ 3 ਵਿਅਕਤੀਆਂ ਦੀ ਮੌਤ ਅਤੇ ਦੋ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਲੇਰਕੋਟਲਾ ਦਾ ਇਕ ਪਰਿਵਾਰ ਆਪਣੇ ਮਰੀਜ਼ ਨੂੰ ਬਠਿੰਡਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਤੋਂ ਛੁੱਟੀ ਦੁਆ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ। ਇਹ ਹਾਦਸਾ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਪਿੰਡ ਜੇਠੂਕੇ ਦੇ ਕੋਲ਼ ਹੋਇਆ ਹੈ। ਇਸ ਘਟਨਾ ਦੇ ਵਿੱਚ ਪਿੰਡ ਜੇਠੂਕੇ ਕੋਲ ਇੱਕ ਕਾਰ ਟਰਾਲੇ ਨਾਲ ਟਕਰਾ ਗਈ ਸੀ। ਇਹ ਕਾਰ ਟਕਰਾਉਣ ਤੋਂ ਬਾਅਦ ਟਰਾਲੇ ਦੇ ਹੇਠ ਜਾ ਵੜੀ । ਇਹ ਹਾਦਸਾ ਇੰਨਾ ਭਿਆਨਕ ਸੀ, ਕਿ 3 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਦੋ ਗੰਭੀਰ ਜ਼ਖ਼ਮੀ ਹੋ ਗਏ ਹਨ। ਇਸ ਘਟਨਾ ਸਬੰਧੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।