Home / ਹੋਰ ਜਾਣਕਾਰੀ / ਪੰਜਾਬ ਚ ਮੌਸਮ ਵਿਭਾਗ ਵਲੋਂ ਆਈ ਵੱਡੀ ਖਬਰ, ਇਹਨਾਂ ਤਰੀਕਾਂ ਦੇਵੇਗਾ ਮਾਨਸੂਨ ਦਸਤਕ ਅਤੇ ਹੋਇਆ ਅਲਰਟ ਜਾਰੀ

ਪੰਜਾਬ ਚ ਮੌਸਮ ਵਿਭਾਗ ਵਲੋਂ ਆਈ ਵੱਡੀ ਖਬਰ, ਇਹਨਾਂ ਤਰੀਕਾਂ ਦੇਵੇਗਾ ਮਾਨਸੂਨ ਦਸਤਕ ਅਤੇ ਹੋਇਆ ਅਲਰਟ ਜਾਰੀ

ਆਈ ਤਾਜ਼ਾ ਵੱਡੀ ਖਬਰ 

ਕਈ ਮਹੀਨੇ ਤੋਂ ਲਗਾਤਾਰ ਪੈ ਰਹੀ ਗਰਮੀ ਤੋਂ ਜਿੱਥੇ ਇਸ ਸਮੇਂ ਪੰਜਾਬ ਦੇ ਵਿੱਚ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਅਤੇ ਮੌਸਮ ਵਿੱਚ ਤਬਦੀਲੀ ਦੇ ਚਲਦਿਆਂ ਹੋਇਆਂ ਜਿਥੇ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਇਆ ਹੈ। ਉਥੇ ਹੀ ਇਨ੍ਹਾਂ ਦਿਨਾਂ ਦੇ ਵਿਚ ਹੋਣ ਵਾਲੀ ਬਰਸਾਤ ਜਿੱਥੇ ਬਹੁਤ ਸਾਰੇ ਕਿਸਾਨਾਂ ਲਈ ਲਾਹੇਵੰਦ ਹੈ ਉੱਥੇ ਹੀ ਫਸਲਾਂ ਨੂੰ ਨੁਕਸਾਨ ਵੀ ਹੋਇਆ ਹੈ। ਇਸ ਸਮੇਂ ਜਿਥੇ ਪੰਜਾਬ ਵਿਚ ਝੋਨੇ ਦੀ ਲਵਾਈ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਵਾਸਤੇ ਵਧੇਰੇ ਪਾਣੀ ਦੀ ਜ਼ਰੂਰਤ ਹੈ ਅਤੇ ਇਸ ਕੁਦਰਤੀ ਪਾਣੀ ਦੇ ਨਾਲ ਉਨ੍ਹਾਂ ਦੀ ਮੁਸ਼ਕਿਲ ਹੱਲ ਹੋ ਜਾਵੇਗੀ।

ਪੰਜਾਬ ਦੇ ਮੌਸਮ ਬਾਰੇ ਜਿੱਥੇ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਜਾਣਕਾਰੀ ਦੇ ਦਿੱਤੀ ਜਾਂਦੀ ਹੈ। ਉੱਥੇ ਹੀ ਹੁਣ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਮੌਸਮ ਦੇ ਬਾਰੇ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਇਹਨਾਂ ਨੂੰ ਮੌਨਸੂਨ ਦਸਤਕ ਦੇ ਰਿਹਾ ਹੈ ਅਤੇ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਜਿੱਥੇ ਸੋਮਵਾਰ ਰਾਤ ਤੋਂ ਹੀ ਬਰਸਾਤ ਹੋ ਰਹੀ ਹੈ ਅਤੇ ਮੰਗਲਵਾਰ ਦੀ ਸਵੇਰ ਨੂੰ ਵੀ ਕਈ ਖੇਤਰਾਂ ਵਿਚ ਬਰਸਾਤ ਹੋਈ ਹੈ। ਇਨ੍ਹੀਂ ਦਿਨੀਂ ਜਿੱਥੇ ਤਾਪਮਾਨ 45 ਡਿਗਰੀ ਦੇ ਕਰੀਬ ਦਰਜ ਕੀਤਾ ਜਾ ਰਿਹਾ ਸੀ ਉਥੇ ਹੀ ਇਸ ਬਰਸਾਤ ਅਤੇ ਤਾਪਮਾਨ ਵਿੱਚ ਆਈ ਤਬਦੀਲੀ ਦੇ ਕਾਰਨ ਇਸ ਸਮੇਂ ਪੰਜਾਬ ਵਿੱਚ 26 27 ਡਿਗਰੀ ਆ ਗਿਆ ਹੈ।

ਇਸ ਸਮੇਂ ਜਿਥੇ ਪੰਜਾਬ ਦੇ ਕਈ ਖੇਤਰਾਂ ਵਿਚ ਬਰਸਾਤ ਹੋ ਰਹੀ ਹੈ ਉਥੇ ਹੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਜਿਥੇ ਠੰਡੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ ਉਥੇ ਹੀ ਸਾਰਾ ਦਿਨ ਬਰਸਾਤ ਹੋਣ ਦੀ ਜਾਣਕਾਰੀ ਵੀ ਜਾਰੀ ਕੀਤੀ ਗਈ ਹੈ।

ਪੰਜਾਬ ਦੇ ਵਿੱਚ 21 ਡਿਗਰੀ ਸੈਲਸੀਅਸ ਦੇ ਕਰੀਬ ਤਾਪਮਾਨ ਅੱਜ ਸਾਢੇ ਛੇ ਵਜੇ ਦੇ ਕਰੀਬ ਸਵੇਰੇ ਦਰਜ ਕੀਤਾ ਗਿਆ ਹੈ। 25 ਜੂਨ ਤੱਕ ਪੰਜਾਬ ਦੇ ਮਾਲਵਾ ਦੇ ਕਈ ਸ਼ਹਿਰਾਂ ਵਿੱਚ ਇਹ ਮਾਸੂਮ ਦਸਤਕ ਦੇਵੇਗੀ ਜਿੱਥੇ 25 ਜੂਨ ਤੋਂ 5 ਜੁਲਾਈ ਤੱਕ ਇਹ ਮਾਸੂਮ ਸਰਗਰਮ ਰਹੇਗੀ ਅਤੇ ਇਸ ਵਾਰ ਮੌਨਸੂਨ ਜਲਦ ਦਸਤਕ ਦੇ ਰਹੀ ਹੈ।