Home / ਹੋਰ ਜਾਣਕਾਰੀ / ਪੰਜਾਬ ਚ ਬਾਹਰੋਂ ਆਉਣ ਵਾਲਿਆਂ ਲਈ ਸਰਕਾਰ ਨੇ ਹੁਣ ਕਰਤਾ ਇਹ ਵੱਡਾ ਐਲਾਨ

ਪੰਜਾਬ ਚ ਬਾਹਰੋਂ ਆਉਣ ਵਾਲਿਆਂ ਲਈ ਸਰਕਾਰ ਨੇ ਹੁਣ ਕਰਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਕੋਰੋਨਾ ਵਾਇਰਸ ਨੇ ਮਾਰਚ ਮਹੀਨੇ ਵਿੱਚ ਦਸਤਕ ਦੇ ਦਿੱਤੀ ਸੀ ਜਿਸ ਤੋਂ ਬਾਅਦ ਕੇਂਦਰ ਅਤੇ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਆਖਿਆ ਗਿਆ ਸੀ। ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦੇ ਨਾਲ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਉੱਪਰ ਰੋਕ ਲਗਾਉਣ ਦੇ ਯਤਨ ਕੀਤੇ ਗਏ। ਮਾਰਚ ਤੋਂ ਲੈ ਕੇ ਸਤੰਬਰ ਤੱਕ ਇਨ੍ਹਾਂ ਪਾਬੰਦੀਆਂ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ।

ਜਿਨ੍ਹਾਂ ਵਿੱਚ ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਚ ਆਉਣ ਵਾਲੇ ਲੋਕਾਂ ‘ਤੇ ਰੋਕ ਲਗਾਉਣ, 14 ਦਿਨਾਂ ਲਈ ਘਰ ਅੰਦਰ ਕੁਆਰੰਟੀਨ ਹੋਣਾ ਅਤੇ ਪੰਜਾਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਨਲਾਈਨ ਸਰਕਾਰੀ ਐਪਲੀਕੇਸ਼ਨ ਦੇ ਮਾਧਿਅਮ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਸ਼ਾਮਲ ਸੀ। ਪਰ ਹੁਣ ਬੀਤੀ 30 ਸਤੰਬਰ ਨੂੰ ਕੇਂਦਰ ਸਰਕਾਰ ਵੱਲੋਂ ਅਨਲੌਕ 5 ਸੰਬੰਧੀ ਜਾਰੀ ਕੀਤੇ ਹੋਏ ਦਿਸ਼ਾ-ਨਿਰਦੇਸ਼ਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੁਰਾਣੇ ਫ਼ੈਸਲਿਆਂ ਜਿਨ੍ਹਾਂ ਵਿੱਚ ਦੂਸਰੇ ਸੂਬਿਆਂ ਤੋਂ ਪੰਜਾਬ ਵਿੱਚ ਆਉਣ ਤੇ ਰੋਕ ਜਾਂ ਕੁਆਰੰਟੀਨ ਹੋਣਾ ਸ਼ਾਮਲ ਸੀ ਨੂੰ ਵਾਪਸ ਲੈ ਲਿਆ ਹੈ।

ਇਹ ਸਭ ਕੁਝ ਐੱਸ.ਓ.ਪੀ. ਦੇ ਜ਼ਰੀਏ ਸੰਭਵ ਕੀਤਾ ਗਿਆ ਸੀ। ਪਰ ਇੱਥੇ ਅਜੇ ਵੀ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਪੰਜਾਬ ਪੁੱਜਣ ਵਾਲੇ ਯਾਤਰੀਆਂ ਨੂੰ ਸਮੇਂ ਸਮੇਂ ‘ਤੇ ਜਾਰੀ ਕੀਤੇ ਗਏ ਐੱਸ.ਓ.ਪੀ. ਰਾਹੀਂ ਸੇਧ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਲਈ 3 ਜੁਲਾਈ ਤੋਂ ਨਿਯਮਾਂ ਵਿੱਚ ਸਖ਼ਤੀ ਕਰ ਦਿੱਤੀ ਗਈ ਸੀ।

ਨਵੇਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਪੰਜਾਬ ਪੁਹੰਚ ਕੇ 14 ਦਿਨਾਂ ਲਈ ਇਕਾਂਤਵਾਸ ਕੀਤਾ ਜਾਂਦਾ ਸੀ। ਇਸਦੇ ਨਾਲ ਹੀ ਦੂਜੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕਾਂ ਕੋਲ ਪੰਜਾਬ ਆਉਣ ਦਾ ਕੋਈ ਠੋਸ ਕਾਰਨ ਜ਼ਰੂਰ ਹੋਣਾ ਚਾਹੀਦਾ ਸੀ ਅਤੇ ਪੰਜਾਬ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਈ-ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਸੀ। ਇਨ੍ਹਾਂ ਹੁਕਮਾਂ ਨੂੰ ਪੰਜਾਬ ਸਰਕਾਰ ਨੇ 30 ਸਤੰਬਰ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਅਨਲੌਕ 5 ਦੇ ਦਿਸ਼ਾ ਨਿਰਦੇਸ਼ਾਂ ਨੂੰ ਮੱਦੇਨਜ਼ਰ ਦੇਖਦੇ ਹੋਏ ਵਾਪਿਸ ਲੈ ਲਿਆ ਸੀ।