Home / ਹੋਰ ਜਾਣਕਾਰੀ / ਪੰਜਾਬ ਚ ਕੱਲ੍ਹ ਇਹਨਾਂ ਇਹਨਾਂ ਪਿੰਡਾਂ ਚ ਮੁਕੰਮਲ ਬੰਦ ਰਹੇਗੀ ਬਿੱਜਲੀ – ਹੋ ਜਾਵੋ ਸਾਵਧਾਨ

ਪੰਜਾਬ ਚ ਕੱਲ੍ਹ ਇਹਨਾਂ ਇਹਨਾਂ ਪਿੰਡਾਂ ਚ ਮੁਕੰਮਲ ਬੰਦ ਰਹੇਗੀ ਬਿੱਜਲੀ – ਹੋ ਜਾਵੋ ਸਾਵਧਾਨ

ਆਈ ਤਾਜਾ ਵੱਡੀ ਖਬਰ

ਸੂਬੇ ਅੰਦਰ ਲੋਕਾਂ ਨੂੰ ਗਰਮੀ ਵਿਚ ਕਈ ਤਰ੍ਹਾਂ ਦੀਆਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਕਲ ਦੀ ਜਿੰਦਗੀ ਜਿਉਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਜਿਸ ਵਿਚ ਬਿਜਲੀ ਵੀ ਇਕ ਇਨਸਾਨ ਦੀ ਮੁੱਢਲੀ ਲੋੜ ਬਣ ਚੁੱਕੀ ਹੈ। ਜਿਸ ਤੋਂ ਬਿਨਾਂ ਜ਼ਿੰਦਗੀ ਵਿਚ ਕਈ ਕੰਮ ਅਧੂਰੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਵੀ ਇਸ ਬਿਜਲੀ ਨਾਲ ਹੀ ਚਲਦੇ ਹਨ। ਪੰਜਾਬ ਅੰਦਰ ਆਏ ਦਿਨ ਹੀ ਬਿਜਲੀ ਨਾਲ ਸਬੰਧਿਤ ਕੋਈ ਨਾ ਕੋਈ ਸਮੱਸਿਆ ਪੈਦਾ ਹੋ ਜਾਂਦੀ ਹੈ। ਜਿਸ ਕਾਰਨ ਬਿਜਲੀ ਨਾਲ ਹੋਣ ਵਾਲੇ ਕੰਮ ਕਾਫੀ ਹੱਦ ਤੱਕ ਪ੍ਰਭਾਵਤ ਹੁੰਦੇ ਹਨ। ਕਈ ਵਾਰ ਵੱਖ-ਵੱਖ ਕਾਰਨਾਂ ਕਰਕੇ ਲੋਕਾਂ ਨੂੰ ਬਿਜਲੀ ਸਬੰਧੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ।

ਜਿਸਦੇ ਚਲਦੇ ਹੋਏ ਪੰਜਾਬ ਭਰ ਵਿੱਚ ਬਿਜਲੀ ਸਮੱਸਿਆਵਾਂ ਵਿੱਚ ਇਜ਼ਾਫਾ ਹੋ ਗਿਆ ਸੀ। ਬਿਜਲੀ ਸਪਲਾਈ ਪ੍ਰਭਾਵਤ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਹੁਣ ਪੰਜਾਬ ਵਿੱਚ ਕੱਲ੍ਹ ਇਹਨਾਂ ਪਿੰਡਾਂ ਵਿਚ ਮੁਕੰਮਲ ਬੰਦ ਰਹੇਗੀ ਬਿਜਲੀ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ ਜਲੰਧਰ ਦੇ ਰਾਮਾ ਮੰਡੀ ਵਿੱਚ ਕੱਲ੍ਹ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਜਿਸ ਨਾਲ ਖੇਤਰਾਂ ਦੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ।

ਪਾਵਰ ਕਾਮ ਦੇ ਐੱਸ.ਡੀ.ਓ ਬਹਾਦਰ ਸਿੰਘ ਨੇ ਦੱਸਿਆ ਕਿ ਤਲਵੰਡੀ ਸਾਬੋ ਮੇਨ ਲਾਈਨ ਦੀ ਬਿਜਲੀ ਸਪਲਾਈ ਦੀ ਜ਼ਰੂਰੀ ਮੁਰੰਮਤ ਕਾਰਨ ਕੁਝ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਕੀਤੀ ਜਾਵੇਗੀ। ਰਾਮਾਂ ਮੰਡੀ ਦੇ 66 ਕੇ.ਵੀ ਗਰਿੱਡ ਰਾਮਾਂ ਮੰਡੀ ਤੋਂ ਚਲਦੇ ਸਾਰੇ ਪਿੰਡਾਂ ਅਤੇ ਰਾਮਾਂ ਮੰਡੀ ਦੀ ਬਿਜਲੀ ਸਪਲਾਈ 30 ਮਈ ਨੂੰ ਸੇਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਮੁਕੰਮਲ ਬੰਦ ਰਹੇਗੀ।

ਬਿਜਲੀ ਮੁਰੰਮਤ ਕਾਰਨ ਰਾਮਾਂ ਮੰਡੀ, ਰਾਮਾਂ ਪਿੰਡ, ਗਿਆਨਾ, ਕਣਕ ਵਾਲ, ਫੁੱਲੋਖਾਰੀ, ਜੱਜ਼ਲ, ਲਾਲੇਆਣਾ, ਕਮਾਲੂ, ਬਾਘਾ, ਰਾਮਸਰਾ, ਬੰਗੀ ਨਿਹਾਲ, ਸੁੱਖਲੱਧੀ, ਤਰਖਾਣਵਾਲਾ,ਬੰਗੀ ਰੁੱਘੂ, ਬੰਗੀ ਦੀਪਾ, ਕੋਟਬਖਤੂ,ਬੰਗੀ ਕਲਾਂ, ਮਾਨਵਾਲਾ, ਸੇਖੂ ਅਤੇ ਰਿਫਾਇਨਰੀ ਏਰੀਏ ਦੀ ਬਿਜਲੀ ਸਪਲਾਈ 30 ਮਈ ਨੂੰ ਸੇਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਮੁਕੰਮਲ ਬੰਦ ਹੋਵੇਗੀ। ਬਿਜਲੀ ਦੇ ਕੱਟ ਬਾਰੇ ਲੋਕਾਂ ਨੂੰ ਪਹਿਲਾਂ ਹੀ ਬਿਜਲੀ ਵਿਭਾਗ ਵੱਲੋਂ ਜਾਣਕਾਰੀ ਦੇ ਦਿੱਤੀ ਜਾਂਦੀ ਹੈ, ਤਾਂ ਜੋ ਲੋਕ ਪਹਿਲਾ ਹੀ ਆਪਣਾ ਇੰਤਜ਼ਾਮ ਕਰ ਸਕਣ।