Home / ਤਾਜਾ ਜਾਣਕਾਰੀ / ਪੰਜਾਬ ਚ ਕੋਰੋਨਾ ਦੀ ਤੋਬਾ ਤੋਬਾ – ਅੱਜ ਇਥੋਂ ਇਥੋਂ ਮਿਲੇ 468 ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਪੰਜਾਬ ਚ ਕੋਰੋਨਾ ਦੀ ਤੋਬਾ ਤੋਬਾ – ਅੱਜ ਇਥੋਂ ਇਥੋਂ ਮਿਲੇ 468 ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਅੱਜ ਇਥੋਂ ਇਥੋਂ ਮਿਲੇ 468 ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਚੰਡੀਗੜ੍ਹ— ਹੁਣੇ-ਹੁਣੇ ਆਈ ਇਕ ਤਾਜ਼ਾ ਰਿਪੋਰਟ ਮੁਤਾਬਕ ਸੂਬੇ ‘ਚ ਅੱਜ ਨਵੇਂ ਕੇਸ ਆਉਣ ਨਾਲ ਪੰਜਾਬ ‘ਚ ਹੁਣ ਤੱਕ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 12,684 ਹੋ ਚੁੱਕੇ ਹਨ। ਅੱਜ ਸੂਬੇ ‘ਚ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 468 ਸਾਹਮਣੇ ਆਏ ਹਨ। ਅੱਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਕੋਰੋਨਾ ਦੇ ਸਭ ਤੋਂ ਵੱਧ 155 ਨਵੇਂ ਕੇਸ ਦਰਜ ਹੋਏ ਹਨ।

ਇਸ ਤਰ੍ਹਾਂ ਇਨ੍ਹਾਂ ਨਵੇਂ ਕੇਸਾਂ ਨੂੰ ਦੇਖਦੇ ਹੋਏ ਲੁਧਿਆਣਾ ‘ਚ ਕੋਰੋਨਾ ਦੇ ਕੁੱਲ੍ਹ ਕੇਸਾਂ ਦੀ ਗਿਣਤੀ 2327 ਅਤੇ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 55 ਹੋ ਗਈ ਹੈ। ਇਸ ਤੋਂ ਇਲਾਵਾ ਅੱਜ ਜਲੰਧਰ ‘ਚ ਕੋਰੋਨਾ ਦੇ 29 ਕੇਸ ਨਵੇਂ ਆਉਣ ਨਾਲ ਜ਼ਿਲ੍ਹੇ ‘ਚ ਕੁੱਲ੍ਹ ਕੇਸਾਂ ਦੀ ਗਿਣਤੀ 1937 ਅਤੇ ਮੌਤਾਂ ਦੀ ਗਿਣਤੀ 37 ਤੱਕ ਪਹੁੰਚ ਗਈ ਹੈ। ਅੱਜ ਅੰਮ੍ਰਿਤਸਰ ‘ਚ ਕੋਰੋਨਾ ਦੇ 55 ਕੇਸ ਨਵੇਂ ਆਏ ਹਨ, ਜਿਨ੍ਹਾਂ ਨਾਲ ਹੁਣ ਤੱਕ ਕੁੱਲ੍ਹ ਕੇਸਾਂ ਦੀ ਗਿਣਤੀ 1491 ਅਤੇ ਮੌਤਾਂ ਦੀ ਗਿਣਤੀ 66 ਤੱਕ ਪਹੁੰਚ ਗਈ ਹੈ।

ਰਿਪੋਰਟ ਮੁਤਾਬਕ ਪੰਜਾਬ ‘ਚ 521906 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। 8297 ਮਰੀਜ਼ਾਂ ਨੂੰ ਹਸਪਤਾਲਾਂ ‘ਚੋਂ ਛੁੱਟੀ ਮਿਲ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਸੂਬੇ ‘ਚ ਐਕਟਿਵ ਕੇਸਾਂ ਦੀ ਗਿਣਤੀ 4096 ਤੱਕ ਪਹੁੰਚ ਗਈ ਹੈ। ਸੂਬੇ ‘ਚ 16 ਮਰੀਜ਼ਾਂ ਦੀ ਹਾਲਤ ਕੋਰੋਨਾ ਕਰਕੇ ਗੰਭੀਰ ਦੱਸੀ ਜਾ ਰਹੀ ਹੈ, ਜੋ ਕਿ ਵੈਂਟੀਲੇਟਰ ‘ਤੇ ਹਨ। ਸੂਬੇ ‘ਚ ਹੁਣ ਤੱਕ ਕੁੱਲ੍ਹ 291 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅੱਜ ਲੁਧਿਆਣਾ ‘ਚ ਕੋਰੋਨਾ ਦੇ 155, ਜਲੰਧਰ ‘ਚ 29, ਅੰਮ੍ਰਿਤਸਰ ‘ਚ 55, ਪਟਿਆਲਾ ‘ਚ 40, ਸੰਗਰੂਰ ‘ਚ 38, ਐੱਸ.ਏ.ਐੱਸ ‘ਚ 32, ਗੁਰਦਾਸਪੁਰ ‘ਚ 16, ਪਠਾਨਕੋਟ ‘ਚ 6, ਐੱਸ.ਬੀ.ਐੱਸ ‘ਚ 2, ਹੁਸ਼ਿਆਰਪੁਰ ‘ਚ 1, ਤਰਨਤਾਰਨ ‘ਚ 5 ਅਤੇ ਫਿਰੋਜ਼ਪੁਰ ‘ਚ 10, ਫਤਿਹਗੜ੍ਹ ਸਾਹਿਬ ‘ਚ 10, ਫਰੀਦਕੋਟ ‘ਚ 10, ਮੋਗਾ ‘ਚ 6, ਬਠਿੰਡਾ ‘ਚ 18, ਰੋਪੜ ‘ਚ 6, ਕਪੂਰਥਲਾ ‘ਚ 10, ਮਾਨਸਾ ‘ਚ 1 ਅਤੇ ਬਰਨਾਲਾ ‘ਚ 18 ਕੇਸ ਦਰਜ ਕੀਤੇ ਗਏ ਹਨ।