Home / ਹੋਰ ਜਾਣਕਾਰੀ / ਪੰਜਾਬ ਚ ਇਥੇ ਹਸਦੇ ਖੇਡਦੇ ਬੱਚਿਆਂ ਨੂੰ ਏਦਾਂ ਮਿਲੀ ਮੌਤ , ਇਲਾਕੇ ਚ ਛਾਈ ਸੋਗ ਦੀ ਲਹਿਰ

ਪੰਜਾਬ ਚ ਇਥੇ ਹਸਦੇ ਖੇਡਦੇ ਬੱਚਿਆਂ ਨੂੰ ਏਦਾਂ ਮਿਲੀ ਮੌਤ , ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਬੱਚੇ ਆਪਣੇ ਮਾਪਿਆਂ ਦੇ ਅੱਖਾਂ ਦੇ ਤਾਰੇ ਹੁੰਦੇ ਹਨ । ਮਾਪੇ ਦੁਨੀਆਂ ਦਾ ਹਰ ਇੱਕ ਦ-ਰ-ਦ ਹੱਸ ਖੇਡ ਕੇ ਸਹਿ ਲੈਂਦੇ ਹਨ । ਪਰ ਮਾਪਿਆਂ ਦੇ ਕੋਲੋ ਬਚਿਆ ਦੀ ਪੀੜ ਸੇਹੀ ਨਹੀਂ ਜਾਂਦੀ । ਜੇਕਰ ਬਚੇ ਨੂੰ ਖਰੋਚ ਤੱਕ ਆ ਜਾਵੇ ਤਾਂ ਮਾਪਿਆਂ ਦੇ ਸਾਹ ਤੱਕ ਸੁਕ ਜਾਂਦੇ ਹੈ । ਪਰ ਸੋਚੋ ਜੋ ਮਾਪੇ ਆਪਣੇ ਬੱਚਿਆਂ ਦੇ ਲਈ ਇਨ੍ਹਾਂ ਕੁਝ ਕਰਦੇ ਹਨ ਜੇਕਰ ਓਹਨਾ ਦੇ ਬੱਚੇ ਓਹਨਾ ਨੂੰ ਛੱਡ ਕੇ ਚਲੇ ਜਾਣ ਤਾਂ ਉਹਨਾਂ ਮਾਪਿਆਂ ਤੇ ਕਿ ਬੀਤੇਗੀ । ਕਿਵੇਂ ਉਹ ਆਪਣੀ ਪੂਰੀ ਜ਼ਿੰਦਗੀ ਆਪਣੇ ਬੱਚਿਆਂ ਬਿਨ੍ਹਾਂ ਜਿਊਣਗੇ । ਸੋਚ ਕੇ ਹੀ ਡਰ ਲੱਗਦਾ ਹੈ ਨਾ ਓਹਨਾ ਮਾਪਿਆਂ ਵਾਰੇ ।

ਪਰ ਅਜਿਹਾ ਹੀ ਦੁੱਖਾਂ ਦਾ ਪਹਾੜ ਟੁਟਿਆ ਹੈ ਇੱਕ ਪਰਿਵਾਰ ਦੇ ਉਪਰ । ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ । ਦੱਸਦਿਆ ਕਿ ਰਾਜਪੁਰਾ ਦੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦਾ ਬੱਚਾ ਹੱਸਦਾ ਖੇਡ ਦਾ ਇਸ ਦੁਨੀਆ ਨੂੰ ਸਦਾ ਦੇ ਲਈ ਅਲਵਿਦਾ ਆਖ ਗਿਆ । ਅਣਹੋਣੀ ਨੇ ਅਜਿਹੀ ਚਾਲ ਖੇਡੀ ਕਿ ਚਾਰ ਭੈਣਾਂ ਦੇ ਇਕਲੋਤੇ ਭਰਾ ਦੀ ਜਾਨ ਇਸਨੇ ਲੈ ਲਈ । ਇਸ ਬੱਚੇ ਦੀ ਇਕਲੇ ਦੀ ਜਾਨ ਨਹੀਂ ਗਈ ਸਗੋਂ 2 ਹੋਰ ਪਰਿਵਾਰ ਤਬਾਹ ਕੀਤੇ ਹਨ ਇਸ ਅਣਹੋਣੀ ਨਾਮ ਦੇ ਦੈਤ ਨੇ ।

ਪਰਿਵਾਰਾਂ ਦੇ ਵਿੱਚ ਸੋਗ ਅਤੇ ਮਾਤਮ ਦਾ ਮਾਹੌਲ ਹੈ । ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ।ਦੱਸਣਾ ਬਣਦਾ ਹੈ ਇਹ ਤਿਨੋਂ ਬਚੇ ਖੇਡ ਰਹੇ ਸਨ । ਖੇਡਦੇ ਖੇਡਦੇ ਕਦੋਂ ਇਹ ਬੱਚੇ ਟੋਭੇ ਵਿਚ ਡਿੱਗ ਗਏ ਕਿਸੇ ਨੂੰ ਪਤਾ ਹੀ ਨਹੀਂ ਲਗਾਇਆ । ਟੋਬੇ ਵਿੱਚ ਡੁੱਬਣ ਕਾਰਨ ਇਹਨਾਂ ਤਿੰਨਾਂ ਬੱਚਿਆਂ ਦੀ ਮੌਤ ਹੋ ਗਈ ।

ਜਿਕਰੇਖਾਸ ਹੈ ਕਿ ਰਾਜਪੁਰਾ ਦੇ ਨੇੜਲੇ ਪਿੰਡ ਉਕਸੀ ਜੱਟਾਂ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ਮਸੂਮ ਬੱਚਿਆਂ ਦੀ ਮੌਤ ਹੋ ਗਈ । ਜਿਹਨਾਂ ਵਿੱਚੋ ਬੱਚਿਆਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਜਿਥੇ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ । ਓਥੇ ਹੀ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਦਾ ਭਰੋਸਾ ਵੀ ਦਿਤਾ ।