Home / ਹੋਰ ਜਾਣਕਾਰੀ / ਪੰਜਾਬ ਚ ਇਥੇ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਹੋਇਆ ਮੌਤ ਦਾ ਤਾਂਡਵ , ਛਾਈ ਸੋਗ ਦੀ ਲਹਿਰ

ਪੰਜਾਬ ਚ ਇਥੇ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਹੋਇਆ ਮੌਤ ਦਾ ਤਾਂਡਵ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਦੀਆਂ ਸੜਕਾਂ ਦੇ ‘ਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ । ਇਹ ਹਾਦਸੇ ਇੰਨੇ ਭਿਆਨਕ ਹੁੰਦੇ ਹਨ ਕਿ ਹਰ ਪਾਸੇ ਸੋਗ ਦਾ ਮਾਹੌਲ ਪੈਦਾ ਕਰ ਜਾਂਦੇ ਹਨ । ਆਏ ਦਿਨ ਵਾਪਰਦੇ ਸੜਕੀ ਹਾਦਸੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕਰ ਜਾਂਦੇ ਹਨ ਕੀ ਕਿਸ ਦੀ ਲਾਪਰਵਾਹੀ ਦੇ ਕਰਕੇ ਇਹ ਭਿਆਨਕ ਸੜਕੀ ਹਾਦਸੇ ਵਾਪਰ ਜਾਂਦੇ ਹਨ। ਇਨ੍ਹਾਂ ਬੇਹੱਦ ਭਿਆਨਕ ਸੜਕੀ ਹਾਦਸਿਆਂ ਦੇ ਵਿਚ ਪਰਿਵਾਰ ਉੱਜੜ ਜਾਂਦੇ ਹਨ । ਪਰਿਵਾਰਾਂ ਦੇ ਕੋਲ ਪਛਤਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਰਹਿੰਦਾ। ਹੁਣ ਵੀ ਜਿਹੜਾ ਸੜਕੀ ਹਾਦਸਾ ਵਾਪਰਿਆ ਹੈ ਉਸ ਨੇ ਹਰ ਪਾਸੇ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੰਡੀ ਬਰੀਵਾਲਾ ਦੇ ਵਿਚ ਸਾਰੀ ਘਟਨਾ ਨੇ ਅੰਜਾਮ ਲਿਆ। ਇੱਥੇ ਨਜ਼ਦੀਕੀ ਪਿੰਡ ਵੜਿੰਗ ਵਿਖੇ ਦੋ ਕਾਰਾਂ ਦੀ ਭਿਆਨਕ ਟੱਕਰ ਹੋਈ ਜਿਸ ਵਿਚ ਤਿੰਨ ਜ਼ਖ਼ਮੀ ਹੋ ਗਏ ਜਦਕਿ ਇਕ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਇੱਥੇ ਟੋਲ ਪਲਾਜ਼ਾ ਦੇ ਨੇੜੇ ਵਾਪਰੀ। ਦੋ ਕਾਰਾਂ ਦੀ ਆਹਮੋ – ਸਾਹਮਣੇ ਟੱਕਰ ਹੋ ਗਈ ਅਤੇ ਬੇਹੱਦ ਭਿਆਨਕ ਸੜਕ ਹਾਦਸੇ ਨੇ ਘਟਨਾ ਨੂੰ ਅੰਜਾਮ ਦੇ ਦਿੱਤਾ। ਜ਼ਿਕਰਯੋਗ ਹੈ ਕਿ ਝਬੇਲਵਾਲੀ ਤੋਂ ਕੋਟਕਪੂਰਾ ਦੇ ਵੱਲ ਕਾਰ ਜਾ ਰਹੀ ਸੀ, ਜਿਸ ਦੀ ਟੱਕਰ ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੀ ਕਾਰ ਨਾਲ ਹੋ ਗਈ ਜਿਸ ਕਾਰਨ ਕਾਰਾਂ ਵਿਚ ਬੈਠੇ ਤਿੰਨ ਲੋਕ ਜ਼ਖ਼ਮੀ ਹੋ ਗਏ ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ।

ਇਸ ਮੌਕੇ ਕੁਝ ਲੋਕਾਂ ਦੇ ਵਲੋਂ ਦੱਸਿਆ ਗਿਆ ਕਿ ਜਿਹੜੇ ਵਿਅਕਤੀ ਜ਼ਖ਼ਮੀ ਹੋਏ ਸਨ ਉਹਨਾਂ ਨੂੰ ਮੁੱਢਲੀ ਸਹਾਇਤਾ ਦੇਣ ਲਈ ਮੁਕਤਸਰ ਤੋਂ ਇਕ ਐਂਬੂਲੈਂਸ ਬੁਲਾਈ ਗਈ ਸੀ ਪਰ ਹੈਰਾਨਗੀ ਤਾਂ ਤਦ ਹੋਈ ਜਦ ਐਂਬੂਲੈਂਸ ਦਾ ਬੂਹਾ ਹੀ ਨਹੀਂ ਖੁੱਲ੍ਹਿਆ।

ਕਾਫੀ ਦੇਰ ਤੱਕ ਮੁਸ਼ਕਤ ਕਰਨ ਤੋਂ ਬਾਅਦ ਐਂਬੂਲੈਂਸ ਦਾ ਬੂਹਾ ਖੋਲ੍ਹਿਆ ਗਿਆ ਅਤੇ ਫਿਰ ਲੋਕਾਂ ਨੂੰ ਮੁੱਢਲੀ ਸਹਾਇਤਾ ਦੇ ਲਈ ਐਂਬੂਲੈਂਸ ਵਿਚ ਬਿਠਾ ਕੇ ਹਸਪਤਾਲ ਲਈ ਰਵਾਨਾ ਕੀਤਾ ਗਿਆ। ਇਸ ਸੜਕੀ ਹਾਦਸੇ ਵਿਚ ਇਕ ਵਿਅਕਤੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ ਜਦਕਿ ਜ਼ਖ਼ਮੀਆਂ ਨੂੰ ਵੀ ਕਾਫੀ ਮੁਸ਼ੱਕਤ ਤੋਂ ਬਾਅਦ ਐਂਬੂਲੈਂਸ ਵਿਚ ਬਿਠਾਇਆ ਗਿਆ। ਫਿਲਹਾਲ ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।