Home / ਹੋਰ ਜਾਣਕਾਰੀ / ਪੰਜਾਬ ਚ ਇਥੇ ਪਿਓ ਕੋਲੋਂ 14 ਸਾਲਾਂ ਇਕਲੋਤੇ ਪੁੱਤ ਦੀ ਗੋਲੀ ਮਾਰਨ ਕਾਰਨ ਹੋਈ ਦਰਦਨਾਕ ਮੌਤ, ਤਾਜਾ ਵੱਡੀ ਖਬਰ

ਪੰਜਾਬ ਚ ਇਥੇ ਪਿਓ ਕੋਲੋਂ 14 ਸਾਲਾਂ ਇਕਲੋਤੇ ਪੁੱਤ ਦੀ ਗੋਲੀ ਮਾਰਨ ਕਾਰਨ ਹੋਈ ਦਰਦਨਾਕ ਮੌਤ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਇਨਸਾਨੀ ਰਿਸ਼ਤੇ ਜ਼ਮੀਨ-ਜਾਇਦਾਦ ਦੇ ਚਲਦਿਆਂ ਹੋਇਆਂ ਤਾਰ-ਤਾਰ ਹੋ ਜਾਂਦੇ ਹਨ। ਉਥੇ ਹੀ ਇਸ ਜ਼ਮੀਨ ਦੇ ਚੱਕਰ ਵਿੱਚ ਆਪਣੀ ਹੀ ਇਕ ਦੂਜੇ ਦੇ ਖੂਨ ਦੇ ਪਿਆਸੇ ਬਣ ਜਾਂਦੇ ਹਨ। ਜਿਨ੍ਹਾਂ ਵੱਲੋਂ ਇਸ ਜ਼ਮੀਨ ਨੂੰ ਪ੍ਰਾਪਤ ਕਰਨ ਦੇ ਚੱਕਰ ਵਿੱਚ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਵਿੱਚ ਉਨ੍ਹਾਂ ਦੇ ਹੱਥੋਂ ਗੁਨਾਹ ਹੋ ਜਾਂਦੇ ਹਨ ਜਿੱਥੇ ਆਪਣੇ ਵੀ ਇਸ ਦੁਨੀਆ ਤੋਂ ਉਨ੍ਹਾਂ ਨੂੰ ਛੱਡ ਕੇ ਤੁਰ ਜਾਂਦੇ ਹਨ। ਇਸ ਜ਼ਮੀਨ ਦੇ ਲਾਲਚ ਵੱਸ ਬਹੁਤ ਸਾਰੇ ਇਨਸਾਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ ਜਿੱਥੇ ਉਨ੍ਹਾਂ ਨੂੰ ਆਪਣੇ ਰਿਸ਼ਤਿਆਂ ਤੋਂ ਹੱਥ ਧੋਣੇ ਪੈ ਰਹੇ ਹਨ ਉਥੇ ਹੀ ਹਮੇਸ਼ਾ ਲਈ ਆਪਣੇ ਘਰ ਦੇ ਚਰਾਗ ਨੂੰ ਵੀ ਖ਼ਤਮ ਕਰ ਲੈਂਦੇ ਹਨ।

ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਉਪਰ ਪਈ ਇਸ ਦੌਲਤ ਦੀ ਪੱਟੀ ਉਨ੍ਹਾਂ ਦੇ ਆਪਣੇ ਘਰ ਹੀ ਤਬਾਹ ਕਰ ਦਿੰਦੀ ਹੈ। ਹੁਣ ਇਥੇ 12 ਸਾਲਾ ਦੇ ਇਕਲੌਤੇ ਪੁੱਤਰ ਦੀ ਪਿਓ ਵੱਲੋਂ ਚਲਾਈ ਗੋਲੀ ਕਾਰਨ ਦਰਦਨਾਕ ਮੌਤ ਹੋ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਖੂ ਦੇ ਅਧੀਨ ਆਉਂਦੇ ਪਿੰਡ ਘੁੱਦੂਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਸ ਪਿੰਡ ਵਿਚ ਰਹਿਣ ਵਾਲੇ 70 ਸਾਲਾ ਕਿਹਰ ਸਿੰਘ ਦਾ ਇਕ 42 ਸਾਲਾ ਪੁੱਤਰ ਪਰਮਜੀਤ ਸਿੰਘ ਅਤੇ ਤਿੰਨ ਧੀਆਂ ਹਨ।

ਜਿੱਥੇ ਪਰਿਵਾਰ ਵਿੱਚ 3 ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪਰਮਜੀਤ ਇਹ ਸੋਚਦਾ ਸੀ ਕਿ ਉਸ ਦਾ ਪਿਓ ਉਸ ਦੀਆਂ ਭੈਣਾਂ ਦੇ ਨਾਂਅ ਜ਼ਮੀਨਾਂ ਕਰਵਾ ਦੇਵੇਗਾ ਜਿਸ ਕਾਰਨ ਉਸ ਵੱਲੋਂ ਡੇਢ ਏਕੜ ਜ਼ਮੀਨ ਆਪਣੇ ਨਾ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸਮੇਂ ਪਰਮਜੀਤ ਸਿੰਘ ਜਿੱਥੇ ਇਕ ਗਾਰਡ ਦੀ ਨੌਕਰੀ ਕਰਦਾ ਸੀ ਅਤੇ ਉਸ ਦੇ ਕੋਲ ਆਪਣੀ ਲਾਇਸੰਸ 12 ਬੋਰ ਦੀ ਬੰਦੂਕ ਵੀ ਘਰ ਵਿਚ ਮੌਜੂਦ ਸੀ।

ਜਿਸ ਸਮੇਂ ਅੱਜ ਸਵੇਰੇ ਇਸ ਜ਼ਮੀਨ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਤਾਂ ਪਰਮਜੀਤ ਸਿੰਘ ਵੱਲੋਂ ਆਪਣੇ ਪਿਤਾ ਉਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਪੁੱਤਰ ਮਹਿਕਪਰੀਤ ਸਿੰਘ 14 ਸਾਲ ਇਸ ਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।