Home / ਹੋਰ ਜਾਣਕਾਰੀ / ਪੰਜਾਬ ਚ ਇਥੇ ਪਏ ਤਾਜਾ ਮੀਂਹ ਨੇ ਸੜਕ ਦਾ ਕਰਤਾ ਇਹ ਹਾਲ – ਤਾਜਾ ਵੱਡੀ ਖਬਰ

ਪੰਜਾਬ ਚ ਇਥੇ ਪਏ ਤਾਜਾ ਮੀਂਹ ਨੇ ਸੜਕ ਦਾ ਕਰਤਾ ਇਹ ਹਾਲ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਜਿੱਥੇ ਪਿਛਲੇ ਕਾਫੀ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਸੀ ਉਥੇ ਹੀ ਬੀਤੀ ਰਾਤ ਪਏ ਮੀਂਹ ਨੇ ਮੌਸਮ ਨੂੰ ਸੁਹਾਵਣਾ ਕਰ ਦਿੱਤਾ ਹੈ। ਪਿਛਲੇ ਦਿਨੀਂ ਹੋਈ ਜ਼ਬਰਦਸਤ ਬਾਰਸ਼ ਕਾਰਨ ਬਹੁਤ ਸਾਰੇ ਥਾਵਾਂ ਤੇ ਬਾਰਿਸ਼ ਦਾ ਪਾਣੀ ਖੜ੍ਹਾ ਹੋਇਆ ਹੈ, ਕਿਉਂਕਿ ਮੀਂਹ ਦੇ ਪਾਣੀ ਦੇ ਨਿਕਾਸ ਲਈ ਸਰਕਾਰ ਵੱਲੋਂ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ। ਸੜਕਾਂ ਤੇ ਮੀਂਹ ਦੇ ਪਾਣੀ ਦੇ ਨਿਕਾਸ ਲਈ ਬਣਾਏ ਗਏ ਵਾਟਰ ਡਰੋਨ ਅਤੇ ਪੁਲੀਆਂ ਦੀ ਸਫਾਈ ਨਹੀਂ ਕੀਤੀ ਜਾਂਦੀ ਹੈ ਜਿਸ ਕਾਰਨ ਸੜਕਾਂ ਵਿੱਚ ਕਾਫੀ ਪਾਣੀ ਇਕੱਠਾ ਹੋ ਜਾਂਦਾ ਹੈ ਜੋ ਕਿਸੇ ਹਾਦਸੇ ਜਨਮ ਦੇ ਸਕਦਾ ਹੈ।

ਕਰਤਾਰਪੁਰ ਤੋਂ ਇਕ ਅਜਿਹਾ ਹੀ ਵਾਕਿਆ ਦੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਦੱਸਿਆ ਹੈ ਕਿ ਕਰਤਾਰਪੁਰ ਕਾਰੀਡੋਰ ਵਿੱਚ ਵਾਟਰ ਡਰੌਨ ਅਤੇ ਪੁਲੀਆਂ ਦੀ ਸਫਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਪਿਛਲੇ ਦਿਨੀਂ ਪਏ ਮੀਂਹ ਦਾ ਪਾਣੀ ਨਹੀਂ ਨਿਕਲਿਆ ਅਤੇ ਕਾਰੀਡੋਰ ਜ਼ਮੀਨ ਦੇ ਅੰਦਰ ਧਸ ਗਏ ਹਨ। ਕਿਸਾਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਸ ਜਗ੍ਹਾ ਕਾਰੀਡੋਰ ਧਸੇ ਹਨ ਉਥੇ ਕਿਸਾਨਾਂ ਵੱਲੋਂ ਗੋਭੀ ਦੀ ਫਸਲ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਇਸ ਹਾਦਸੇ ਤੋਂ ਬਾਅਦ ਇਹ ਫੈਸਲਾ ਤਬਾਹ ਹੋਣ ਦਾ ਡਰ ਬਣਿਆ ਰਹਿੰਦਾ ਹੈ।

ਇਸ ਦੇ ਚਲਦਿਆਂ ਕਿਸਾਨਾਂ ਨੇ ਸਰਕਾਰ ਨੂੰ ਇਹ ਪੁਲੀਆਂ ਅਤੇ ਵਾਟਰ ਡਰੋਨ ਤੁਰੰਤ ਸਾਫ ਕਰਨ ਦੀ ਮੰਗ ਕੀਤੀ ਹੈ। ਇਸ ਘਟਨਾ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੰਦਿਆਂ ਕਿਸਾਨ ਵਰਖਾ ਸਿੰਘ, ਲਵ ਭੁਪਿੰਦਰ ਸਿੰਘ, ਜਸਬੀਰ ਸਿੰਘ, ਗੁਰਨਾਮ ਸਿੰਘ,ਗੁਰਪ੍ਰੀਤ ਸਿੰਘ, ਪ੍ਰਿਤਪਾਲ ਸਿੰਘ,ਸੁਖਦੇਵ ਸਿੰਘ, ਰਘਬੀਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਕਰਤਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਖੋਲ੍ਹੀ ਗਈ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਦੇ ਉਦਘਾਟਨ ਲਈ 9 ਨਵੰਬਰ 2019 ਸੀਗਲ ਕੰਪਨੀ ਵੱਲੋਂ ਕਰਤਾਰਪੁਰ ਕਾਰੀਡੋਰ ਦਾ ਨਿਰਮਾਣ ਕਾਹਲੀ ਦੇ ਚੱਲਦਿਆਂ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਇਹ 3.6 ਕਿਲੋਮੀਟਰ ਦਾ ਕਾਰੀਡੋਰ ਕਈ ਕਰੋੜਾਂ ਰੁਪਏ ਨਾਲ ਬਣਾਇਆ ਗਿਆ ਸੀ ਅਤੇ ਪਿਛਲੇ ਸਾਲ ਤੋਂ ਸ਼ੁਰੂ ਹੋਏ ਕਰੋਨਾ ਕਾਰਨ ਹੀ ਬੰਦ ਕਰ ਦਿੱਤਾ ਗਿਆ। ਕਾਫੀ ਸਮੇਂ ਤੋਂ ਬੰਦ ਪਏ ਹੋਣ ਕਾਰਨ ਇਸ ਵਿਚ ਗੰਦਗੀ ਜਮ੍ਹਾ ਹੋ ਗਈ ਹੈ ਅਤੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ।