Home / ਹੋਰ ਜਾਣਕਾਰੀ / ਪੰਜਾਬ ਚ ਇਥੇ ਨੌਜਵਾਨ ਮੁੰਡੇ ਵਲੋਂ ਸੋਹਰੇ ਪਿੰਡ ਜਾਕੇ ਖਾਧਾ ਜਹਿਰ, ਪਤਨੀ ਨਾਲ ਹੋ ਚੁਕਾ ਸੀ ਤਲਾਕ- ਹੋਈ ਦਰਦਨਾਕ ਮੌਤ

ਪੰਜਾਬ ਚ ਇਥੇ ਨੌਜਵਾਨ ਮੁੰਡੇ ਵਲੋਂ ਸੋਹਰੇ ਪਿੰਡ ਜਾਕੇ ਖਾਧਾ ਜਹਿਰ, ਪਤਨੀ ਨਾਲ ਹੋ ਚੁਕਾ ਸੀ ਤਲਾਕ- ਹੋਈ ਦਰਦਨਾਕ ਮੌਤ

ਆਈ ਤਾਜ਼ਾ ਵੱਡੀ ਖਬਰ 

ਵਿਆਹ ਇਕ ਅਜਿਹਾ ਪਵਿੱਤਰ ਬੰਧਨ ਹੁੰਦਾ ਹੈ, ਜਿੱਥੇ ਦੋ ਇਨਸਾਨਾਂ ਦਾ ਨਹੀਂ ਦੋ ਪਰਿਵਾਰਾਂ ਦਾ ਆਪਸ ਵਿਚ ਮੇਲ ਹੁੰਦਾ ਹੈ। ਉਥੇ ਹੀ ਅੱਜ ਦੇ ਦੌਰ ਵਿੱਚ ਕਈ ਪਰਿਵਾਰ ਵਿਚ ਰਿਸ਼ਤੇ ਟੁੱਟ ਰਹੇ ਹਨ। ਜਿੱਥੇ ਵਿਆਹ ਵਰਗੇ ਰਿਸ਼ਤੇ ਦੇ ਵਿੱਚ ਪਤੀ ਪਤਨੀ ਦੇ ਆਪਸੀ ਸਬੰਧਾਂ ਵਿੱਚ ਆਪਸੀ ਤਾਲਮੇਲ ਦਾ ਹੋਣਾ ਜ਼ਰੂਰੀ ਹੈ,ਜਿਸ ਨਾਲ ਪਤੀ ਪਤਨੀ ਦਾ ਰਿਸ਼ਤਾ ਬੇਹੱਦ ਮਜ਼ਬੂਤ ਹੁੰਦਾ ਹੈ। ਪਰ ਅੱਜ ਦੇ ਦੌਰ ਵਿੱਚ ਕੁੱਝ ਲੋਕਾਂ ਦੀ ਦਖਲਅੰਦਾਜ਼ੀ ਨਾਲ ਕਈ ਘਰ ਟੁੱਟ ਵੀ ਰਹੇ ਹਨ। ਰਿਸ਼ਤੇ ਦੇ ਟੁਟਣ ਨਾਲ ਨਾਲ ਜਿੱਥੇ ਪਤੀ ਪਤਨੀ ਵੱਖ ਹੋ ਜਾਂਦੇ ਹਨ। ਉਥੇ ਇਹਨਾਂ ਟੁੱਟਣ ਵਾਲੇ ਰਿਸ਼ਤੇ ਦੀ ਚਪੇਟ ਵਿੱਚ ਆਉਣ ਕਾਰਨ ਕਈ ਬੱਚਿਆਂ ਦਾ ਭਵਿੱਖ ਵੀ ਅਸਰੁੱਖਿਅਤ ਹੋ ਜਾਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਨੌਜਵਾਨ ਮੁੰਡੇ ਵਲੋ ਸਹੁਰੇ ਪਿੰਡ ਜਾ ਕੇ ਜਹਿਰ ਖਾਧਾ,ਪਤਨੀ ਨਾਲ ਹੋ ਚੁੱਕਾ ਸੀ ਤਲਾਕ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਾਛੀਵਾੜਾ ਸਾਹਿਬ ਦੇ ਅਧੀਨ ਆਉਣ ਵਾਲੇ ਪਿੰਡ ਬਹਿਲੋਲਪੁਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਸ ਪਿੰਡ ਵਿੱਚ ਇਕ ਨੌਜਵਾਨ ਗੁਰਦੀਪ ਸਿੰਘ ਵਾਸੀ ਪਿੰਡ ਰੋਸੜਾ ਥਾਣਾ ਨੂਰਪੁਰ ਬੇਦੀ ਵੱਲੋਂ ਨੂੰ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਜਿਸ ਦਾ ਇਸ ਪਿੰਡ ਵਿਚ ਰਹਿਣ ਵਾਲੀ ਰਣਜੀਤ ਕੌਰ ਪੁੱਤਰੀ ਸੋਹਣ ਸਿੰਘ ਨਾਲ 2018 ਵਿਆਹ ਹੋਇਆ ਸੀ। ਜਿਨ੍ਹਾਂ ਦੇ 3 ਸਾਲ ਦਾ ਬੇਟਾ ਵੀ ਹੈ। ਦੋਹਾਂ ਦਾ 1 ਸਾਲ ਪਹਿਲਾਂ ਪੰਚਾਇਤ ਦੇ ਰਾਹੀਂ ਤਲਾਕ ਹੋ ਚੁੱਕਾ ਸੀ। ਮ੍ਰਿਤਕ ਨੌਜਵਾਨ ਵਲੋ ਆਪਣੀ ਮੌਤ ਦਾ ਜਿੰਮੇਵਾਰ ਆਪਣੇ ਸਹੁਰੇ ਪਰਿਵਾਰ ਨੂੰ ਠਹਿਰਾਇਆ ਗਿਆ,ਜਿਸ ਬਾਰੇ ਵੀਡੀਓ ਵੀ ਸਾਂਝੀ ਕੀਤੀ ਗਈ ਹੈ।

ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਵੱਲੋਂ ਦੱਸਿਆ ਗਿਆ ਹੈ ਕਿ ਤਲਾਕ ਤੋਂ ਬਾਅਦ ਰਣਜੀਤ ਕੌਰ ਬੇਟੇ ਨੂੰ ਨਾਲ ਲੈ ਕੇ ਗਈ ਸੀ। ਜੋ ਆਪ ਬਾਅਦ ਕੈਨੇਡਾ ਚਲੇ ਗਏ ਸੀ। ਪੰਚਾਇਤੀ ਸਮਝੌਤੇ ਦੇ ਦੌਰਾਨ ਇਹ ਤੈਅ ਹੋਇਆ ਸੀ ਕਿ ਬੱਚੇ ਨੂੰ ਉਸ ਦੇ ਦਾਦਕੇ ਮਿਲ ਸਕਦੇ ਹਨ। ਬੀਤੇ ਦਿਨੀਂ ਬੱਚੇ ਦੇ ਬਿਮਾਰ ਹੋਣ ਤੇ ਜਿਥੇ ਦਾਦਕਾ ਪਰਿਵਾਰ ਬੱਚੇ ਨੂੰ ਮਿਲ ਕੇ ਵੀ ਆਇਆ ਸੀ। ਉੱਥੇ ਹੀ ਹੁਣ ਗੁਰਦੀਪ ਸਿੰਘ ਆਪਣੇ ਪੁੱਤਰ ਨੂੰ ਮਿਲਣ ਲਈ ਗਿਆ ਤਾਂ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਕਾਫੀ ਬੇਇਜ਼ਤ ਕੀਤਾ ਗਿਆ।

ਜਿੱਥੇ ਉਸ ਵੱਲੋਂ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਉਸ ਦੀ ਪਤਨੀ ਉਸ ਦੇ ਨਾਲ ਰਹਿਣਾ ਚਾਹੁੰਦੀ ਹੈ ਪਰ ਉਸ ਦੇ ਸਹੁਰੇ ਪਰਿਵਾਰ ਵੱਲੋਂ ਤਲਾਕ ਕਰਵਾਇਆ ਗਿਆ ਹੈ, ਇਸ ਲਈ ਉਹ ਸੱਸ ,ਸਹੁਰੇ, ਸਾਲਿਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਉਸ ਦੇ ਪਰਿਵਾਰ ਵੱਲੋਂ ਜਦੋਂ ਉਸ ਪਿੰਡ ਵਿੱਚ ਪਹੁੰਚ ਕੇ ਵੇਖਿਆ ਗਿਆ ਤਾਂ ਉਹ ਜ਼ਮੀਨ ਤੇ ਡਿੱਗਿਆ ਪਿਆ ਸੀ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ, ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।