Home / ਹੋਰ ਜਾਣਕਾਰੀ / ਪੰਜਾਬ ਚ ਇਥੇ ਨਹਿਰ ਚ ਨਹਾਉਣ ਗਏ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਕੀਤਾ ਇਹ ਸ਼ੱਕ ਜਾਹਿਰ

ਪੰਜਾਬ ਚ ਇਥੇ ਨਹਿਰ ਚ ਨਹਾਉਣ ਗਏ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਕੀਤਾ ਇਹ ਸ਼ੱਕ ਜਾਹਿਰ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਪੈਣ ਵਾਲੀ ਗਰਮੀ ਨੇ ਜਿਥੇ ਪਿਛਲੇ ਕਈ ਮਹੀਨਿਆਂ ਦੇ ਰਿਕਾਰਡ ਤੋੜ ਦਿੱਤੇ ਹਨ ਉਥੇ ਹੀ ਲੋਕਾਂ ਵੱਲੋਂ ਗਰਮੀ ਤੋਂ ਰਾਹਤ ਪਾਉਣ ਲਈ ਵੱਖ ਵੱਖ ਤਰੀਕਿਆ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕ ਜਿੱਥੇ ਇਸ ਗਰਮੀ ਤੋਂ ਬਚਣ ਲਈ ਘਰਾਂ ਵਿੱਚ ਪੱਖੇ, ਕੂਲਰ ਅਤੇ ਏ ਸੀ ਦਾ ਇਸਤੇਮਾਲ ਕਰ ਰਹੇ ਹਨ। ਉਥੇ ਵੀ ਬਹੁਤ ਸਾਰੇ ਨੌਜਵਾਨ ਆਪਣੇ ਦੋਸਤਾਂ, ਮਿੱਤਰਾਂ ਦੇ ਨਾਲ ਜਿੱਥੇ ਗਰਮੀਆਂ ਦੇ ਵਿਚ ਵੱਖ-ਵੱਖ ਜਗਾ ਤੇ ਜਾ ਕੇ ਛੁੱਟੀਆਂ ਦਾ ਆਨੰਦ ਮਾਣਦੇ ਹਨ। ਉੱਥੇ ਹੀ ਕਈ ਨੌਜਵਾਨ ਇਸ ਗਰਮੀ ਦੇ ਮੌਸਮ ਵਿੱਚ ਨਹਿਰੀ ਪਾਣੀ ਵਿੱਚ ਉਨ੍ਹਾਂ ਨੂੰ ਵੀ ਤਰਜੀਹ ਦੇ ਰਹੇ ਹਨ।

ਪਰ ਇਸ ਸਭ ਦੇ ਚਲਦਿਆਂ ਹੋਇਆਂ ਕਈ ਭਿਆਨਕ ਹਾਦਸੇ ਵਾਪਰਣ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਹਨ ਜਿੱਥੇ ਕਈ ਪਰਵਾਰਾਂ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਜਾਂਦੀ ਹੈ ਜਦੋਂ ਇਨ੍ਹਾਂ ਦੀ ਚਪੇਟ ਵਿੱਚ ਆਉਣ ਕਾਰਨ ਉਨ੍ਹਾਂ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ। ਹੁਣ ਪੰਜਾਬ ਵਿੱਚ ਇੱਥੇ ਨਹਿਰ ਵਿੱਚ ਨਹਾਉਣ ਗਏ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ ਜਿੱਥੇ ਪਰਿਵਾਰ ਵੱਲੋਂ ਇਹ ਸ਼ੱਕ ਜ਼ਾਹਿਰ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਲੇਰਕੋਟਲਾ ਤੋਂ ਸਾਹਮਣੇ ਆਇਆ ਹੈ। ਜਿੱਥੇ 19 ਜੂਨ ਦੀ ਦੁਪਹਿਰ ਨੂੰ ਇਕ ਨੌਜਵਾਨ ਲਿਆਕਤ ਅਲੀ ਉਰਫ ਸ਼ੌਂਕੀ ਪੁੱਤਰ ਅਬਦੁਲ ਮਜੀਦ ਆਪਣੇ 3 ਦੋਸਤਾਂ ਦੇ ਨਾਲ ਧੂਰੀ ਮਲੇਰਕੋਟਲਾ ਰੋਡ ਤੇ ਪੈਂਦੇ ਬਬਨਪੁਰ ਵਾਲੀ ਨਹਿਰ 3 ਅੱਗੇ ਸਥਿਤ ਰਜਬਾਹੇ ਵਿੱਚ ਨਹਾਉਣ ਲਈ ਚਲਾ ਗਿਆ ਸੀ। ਉੱਥੇ ਹੀ ਇਸ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਦੱਸੀ ਜਾ ਰਹੀ ਹੈ ਜਿਸ ਦੀ ਲਾਸ਼ ਟਰੱਕ ਯੂਨੀਅਨ ਦੇ ਕੋਲ ਬਣੇ ਹੋਏ ਰਜਬਾਹੇ ਕੋਲੋ ਫਸੀ ਹੋਈ ਬਰਾਮਦ ਕੀਤੀ ਗਈ ਹੈ।

ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਹੈ ਕਿ ਤਿੰਨ ਦੋਸਤਾਂ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਬੁਲਾ ਕੇ ਲਿਜਾਣਾ ਅਤੇ ਇਸ ਤਰ੍ਹਾਂ ਮੌਤ ਹੋਣਾ ਦਰਸਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਉਸ ਦੇ ਪੁੱਤਰ ਨੂੰ ਡੁਬੋ ਕੇ ਮਾਰਿਆ ਗਿਆ ਹੈ। ਪਿਤਾ ਦੀ ਸ਼ਕਾਇਤ ਦੇ ਉਪਰ ਜਿੱਥੇ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਉਥੇ ਹੀ ਤਿੰਨ ਦੋਸਤ ਮੁਹੰਮਦ ਇਰਫਾਨ, ਮੁਹੰਮਦ ਸੁਲਤਾਨ ਅਤੇ ਮੋਹੰਮਦ ਸ਼ਮਸ਼ਾਦ ਦੀ ਭਾਲ ਕੀਤੀ ਜਾ ਰਹੀ ਹੈ, ਇਹ ਸਾਰੇ ਮਲੇਰਕੋਟਲਾ ਦੇ ਹੀ ਰਹਿਣ ਵਾਲੇ ਹਨ।