Home / ਹੋਰ ਜਾਣਕਾਰੀ / ਪੰਜਾਬ ਚ ਇਥੇ ਟੈਕਸੀ ਚਾਲਕ ਦਾ ਕਤਲ ਕਰ ਲਾਸ਼ ਸੁਟੀ ਖੇਤਾਂ ਚ, ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

ਪੰਜਾਬ ਚ ਇਥੇ ਟੈਕਸੀ ਚਾਲਕ ਦਾ ਕਤਲ ਕਰ ਲਾਸ਼ ਸੁਟੀ ਖੇਤਾਂ ਚ, ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ ਵਾਸਤੇ ਜਿਥੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਓਥੇ ਹੀ ਗੈਰ ਸਮਾਜਿਕ ਅਨਸਰਾਂ ਵੱਲੋਂ ਲਗਾਤਾਰ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦਾ ਅਸਰ ਪੰਜਾਬ ਦੇ ਹਾਲਾਤਾਂ ਉਪਰ ਵੀ ਹੋ ਰਿਹਾ ਹੈ। ਆਏ ਦਿਨ ਇਹ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਜਿਥੇ ਲੋਕਾਂ ਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਹੈ ਉਥੇ ਹੀ ਲੋਕਾਂ ਦਾ ਘਰ ਤੋਂ ਬਾਹਰ ਨਿਕਲਨਾ ਵੀ ਮੁਸ਼ਕਲ ਹੋ ਰਿਹਾ ਹੈ।

ਹੁਣ ਇੱਥੇ ਪੰਜਾਬ ਵਿੱਚ ਇੱਕ ਟੈਕਸੀ ਚਾਲਕ ਦਾ ਕਤਲ ਕਰਕੇ ਖੇਤਾਂ ਦੇ ਵਿੱਚ ਲਾਸ਼ ਨੂੰ ਸੁੱਟ ਦਿੱਤਾ ਗਿਆ ਹੈ, ਜਿਥੇ ਇਸ ਵਾਰਦਾਤ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਪੂਰਥਲਾ ਅਧੀਨ ਆਉਣ ਵਾਲੇ ਪਿੰਡ ਅਹਿਮਦਪੁਰ ਦੇ ਖੇਤਾਂ ਵਿਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ ਜੋ ਖੂਨ ਨਾਲ ਲੱਥ-ਪੱਥ ਸੀ। ਪੁਲਿਸ ਵੱਲੋਂ ਇਸ ਵਿਅਕਤੀ ਦੇ ਚਾਲੀ ਪੰਤਾਲੀ ਸਾਲ ਹੋਣ ਦੀ ਗੱਲ ਆਖੀ ਗਈ ਹੈ ਉਥੇ ਹੀ ਪੁਲਿਸ ਵੱਲੋਂ ਮ੍ਰਿਤਕ ਦੀ ਤਸਵੀਰ ਨੂੰ ਵੱਖ ਵੱਖ ਥਾਣਿਆਂ ਵਿੱਚ ਭੇਜ ਦਿੱਤਾ ਗਿਆ ਜਿਸ ਸਦਕਾ ਇਸ ਦੀ ਪਹਿਚਾਣ ਹੋ ਸਕੇ।

ਜਿਸ ਤੋਂ ਬਾਅਦ ਇਸ ਚਾਲੀ ਪੰਤਾਲੀ ਸਾਲਾ ਵਿਅਕਤੀ ਦੀ ਪਹਿਚਾਣ ਬਖਸ਼ੀ ਰਾਮ ਵਜੋਂ ਹੋਈ ਹੈ। ਜਿੱਥੇ ਪਰਵਾਰਕ ਮੈਂਬਰਾਂ ਵੱਲੋਂ ਉਸ ਦੀ ਲਾਸ਼ ਦੀ ਪਹਿਚਾਣ ਕੀਤੀ ਗਈ ਹੈ ਅਤੇ ਜਿਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਵਾਸਤੇ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਭੇਜਿਆ ਗਿਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਇਸ ਵਿਅਕਤੀ ਦੇ ਸਰੀਰ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕੀਤੇ ਜਾਣ ਦੇ ਨਿਸ਼ਾਨ ਹਨ ਉਥੇ ਹੀ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਦੱਸਿਆ ਗਿਆ ਹੈ ਕਿ ਇਹ ਵਿਅਕਤੀ ਇਕ ਟੈਕਸੀ ਚਾਲਕ ਵਜੋਂ ਕੰਮ ਕਰਦਾ ਸੀ। ਜੋ 2500 ਰੁਪਏ ਕਿਰਾਏ ਤੇ ਆਪਣੀ ਟੈਕਸੀ ਲੈ ਕੇ ਹੁਸ਼ਿਆਰਪੁਰ ਤੋ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਇਆ ਸੀ ਅਤੇ ਇਸ ਵਿਅਕਤੀ ਦੀ ਗੱਡੀ ਵਿੱਚ ਜਿੱਥੇ ਇਕ ਵਿਅਕਤੀ ਇਕ ਔਰਤ ਅਤੇ ਬੱਚੇ ਨੂੰ ਬੈਠਦੇ ਹੋਏ ਵੀ ਵੇਖਿਆ ਗਿਆ ਹੈ ਅਤੇ ਇਹ ਸਾਰੀ ਘਟਨਾ ਟੈਕਸੀ ਸਟੈਂਡ ਤੇ ਲੱਗੇ ਹੋਏ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋਈ ਹੈ।