Home / ਹੋਰ ਜਾਣਕਾਰੀ / ਪੰਜਾਬ ਚ ਇਥੇ ਗੜਿਆਂ ਨੇ ਵਿਛਾਈ ਚਿੱਟੀ ਚਾਦਰ – ਇਹੋ ਜਿਹਾ ਰਹੇਗਾ ਆਉਣ ਵਾਲੇ ਮੌਸਮ ਦਾ ਹਾਲ

ਪੰਜਾਬ ਚ ਇਥੇ ਗੜਿਆਂ ਨੇ ਵਿਛਾਈ ਚਿੱਟੀ ਚਾਦਰ – ਇਹੋ ਜਿਹਾ ਰਹੇਗਾ ਆਉਣ ਵਾਲੇ ਮੌਸਮ ਦਾ ਹਾਲ

ਆਈ ਤਾਜਾ ਵੱਡੀ ਖਬਰ

ਪਿਛਲੇ ਕੁਝ ਦਿਨਾਂ ਤੋਂ ਸੂਬੇ ਵਿੱਚ ਜਿੱਥੇ ਲੋਕਾਂ ਨੂੰ ਵਧੇਰੇ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉੱਥੇ ਹੀ 45 ਡਿਗਰੀ ਤੱਕ ਪਾਰਾ ਜਾਣ ਕਾਰਨ ਸੂਬੇ ਵਿੱਚ ਗਰਮੀ ਕਾਰਨ ਹਾਹਾਕਾਰ ਮੱਚੀ ਹੋਈ ਸੀ। ਜਿੱਥੇ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ। ਉਥੇ ਹੀ ਜਾਨਵਰ ਤੇ ਪੰਛੀ ਵੀ ਪਾਣੀ ਅਤੇ ਛਾਂ ਦੀ ਭਾਲ ਵਿਚ ਭਟਕ ਰਹੇ ਸਨ। ਅੱਤ ਦੀ ਇਸ ਗਰਮੀ ਕਾਰਨ ਬਾਜ਼ਾਰਾਂ ਵਿਚ ਦੁਕਾਨਦਾਰਾਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਉਂਕਿ ਵਧੇਰੇ ਗਰਮੀ ਹੋਣ ਕਾਰਨ ਤੇ ਦੁਪਹਿਰ ਸਮੇਂ ਵਗਣ ਵਾਲੀ ਲੂ ਕਾਰਨ ਸੜਕਾਂ ਤੇ ਸੰਨਾਟਾ ਛਾ ਜਾਂਦਾ ਹੈ। ਇਸ ਗਰਮੀ ਦਾ ਬਹੁਤ ਜ਼ਿਆਦਾ ਅਸਰ ਆਵਾਜਾਈ ਉੱਪਰ ਵੀ ਦੇਖਿਆ ਜਾ ਰਿਹਾ ਹੈ।

ਪੰਜਾਬ ਵਿੱਚ ਗੜਿਆ ਨੇ ਚਿੱਟੀ ਚਾਦਰ ਵਿਛਾ ਦਿੱਤੀ ਹੈ ਅਤੇ ਆਉਣ ਵਾਲੇ ਮੌਸਮ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ। ਅੱਜ ਇੱਥੇ ਸ਼ਾਮ ਸਮੇਂ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਵਿੱਚ ਵਗਣ ਵਾਲੀ ਠੰਢੀ ਹਵਾ ਅਤੇ ਹੋਣ ਵਾਲੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ। ਉਥੇ ਹੀ ਕਈ ਜਗ੍ਹਾ ਤੋਂ ਭਾਰੀ ਗੜੇਮਾਰੀ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।

ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਆਉਣ ਵਾਲੇ ਇਕ ਦੋ ਦਿਨ ਹੋਰ ਪੰਜਾਬ ਵਿੱਚ ਮੀਂਹ ਤੇ ਹਨ੍ਹੇਰੀ ਦੇਖੀ ਜਾ ਸਕਦੀ ਹੈ। ਮੌਸਮ ਸਬੰਧੀ ਪਠਾਨਕੋਟ ਤੋਂ ਸਾਹਮਣੇ ਆਈ ਖਬਰ ਅਨੁਸਾਰ ਜਿਥੇ ਅੱਜ ਮੀਂਹ ਅਤੇ ਹਨੇਰੀ ਕਾਰਨ ਗਰਮੀ ਨੂੰ ਠੱਲ੍ਹ ਪੈ ਗਈ ਹੈ। ਉਥੇ ਹੀ ਪਠਾਨਕੋਟ ਹਲਕੇ ਵਿੱਚ ਕੁਝ ਹੀ ਮਿੰਟਾਂ ਦੇ ਅੰਦਰ ਸੜਕਾਂ ਉਪਰ ਗੜਿਆਂ ਦੀ ਚਿੱਟੀ ਚਾਦਰ ਵਿਛ ਗਈ। ਭਾਰੀ ਮੀਂਹ ਹਨੇਰੀ ਕਾਰਨ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਵੀਰਵਾਰ ਦੀ ਸ਼ਾਮ ਨੂੰ ਅਚਾਨਕ ਮੌਸਮ ਦੀ ਤਬਦੀਲੀ ਕਾਰਨ ਜਿਥੇ ਕਾਲੀਆਂ ਘਟਾਵਾਂ ਚੜ੍ਹ ਆਇਆ ਉਥੇ ਹੀ ਵੇਖਦੇ ਵੇਖਦੇ ਬਰਸਾਤ ਹੋਣੀ ਸ਼ੁਰੂ ਹੋ ਗਈ।

ਇਹ ਬਰਸਾਤ ਝੋਨੇ ਦੀ ਲਵਾਈ ਵਿੱਚ ਵੀ ਕਾਫੀ ਲਾਹੇਵੰਦ ਸਾਬਤ ਹੋਵੇਗੀ। ਉੱਥੇ ਹੀ ਤੇਜ਼ ਹਨੇਰੀ ਅਤੇ ਬਿਜਲੀ ਕੜਕਣ ਦੀਆਂ ਪ੍ਰੀਖਿਆਵਾਂ ਆਵਾਜ਼ਾਂ ਵੀ ਕਈ ਜਗ੍ਹਾ ਸੁਣਾਈ ਦਿੰਦੀਆਂ ਰਹੀਆਂ। ਅੱਜ ਅਚਾਨਕ ਮੌਸਮ ਦੀ ਹੋਈ ਤਬਦੀਲੀ ਕਾਰਨ ਲੋਕ ਰੱਬ ਦਾ ਸ਼ੁਕਰ ਮਨਾ ਰਹੇ ਹਨ ਕਿ ਗਰਮੀ ਦੇ ਮੌਸਮ ਵਿੱਚ ਹੋਣ ਵਾਲੀ ਬਰਸਾਤ ਨਾਲ ਉਨ੍ਹਾਂ ਨੂੰ ਕੁਝ ਰਾਹਤ ਮਿਲੀ ਹੈ।