Home / ਹੋਰ ਜਾਣਕਾਰੀ / ਪੰਜਾਬ ਚ ਇਥੇ ਖੇਤ ਦੀ ਮੋਟਰ ਚਲਾਉਂਦਿਆਂ ਨੌਜਵਾਨ ਦੀ ਹੋਈ ਇਸ ਤਰਾਂ ਅਚਾਨਕ ਮੌਤ, ਤਾਜਾ ਵੱਡੀ ਖਬਰ

ਪੰਜਾਬ ਚ ਇਥੇ ਖੇਤ ਦੀ ਮੋਟਰ ਚਲਾਉਂਦਿਆਂ ਨੌਜਵਾਨ ਦੀ ਹੋਈ ਇਸ ਤਰਾਂ ਅਚਾਨਕ ਮੌਤ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਹਾਦਸਾ ਜਦੋਂ ਵੀ ਕਿਸੇ ਥਾਂ ਤੇ ਵਾਪਰਦਾ ਹੈ ਤਾਂ ਕਈ ਤਰ੍ਹਾਂ ਨਾਲ ਜਾਨੀ ਅਤੇ ਮਾਲੀ ਕਰ ਜਾਂਦਾ ਹੈ । ਹਰ ਰੋਜ ਹੀ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰਦੇ ਹਨ । ਜ਼ਿਆਦਾਤਰ ਹਾਦਸੇ ਵਾਪਰਨ ਦਾ ਕਾਰਨ ਹੈ ਮਨੁੱਖ ਦੀਆਂ ਅਣਗਹਿਲੀਆਂ ਅਤੇ ਲਾਪ੍ਰਵਾਹੀਆ । ਜਦੋਂ ਅਣਗਹਿਲੀਆਂ ਤੇ ਲਾਪ੍ਰਵਾਹੀਆਂ ਵਧ ਜਾਂਦੀਆਂ ਹਨ ਤਾਂ ਖ਼ਤਰਨਾਕ ਰੂਪ ਧਾਰਨ ਕਰ ਲੈਂਦੀਆਂ ਹਨ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਭਵਾਨੀਗਡ਼੍ਹ ਤੋਂ , ਜਿੱਥੇ ਖੇਤਾਂ ਵਾਲੀ ਮੋਟਰ ਚਲਾਉਣ ਗਏ ਇਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ । ਇਸ ਦਰਦਨਾਕ ਘਟਨਾ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।

ਉੱਥੇ ਹੀ ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲੀਸ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਵਾਸੀ ਘਰਾਚੋਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਮੁੰਡਾ ਜਗਤਾਰ ਸਿੰਘ ਖੇਤੀਬਾਡ਼ੀ ਦਾ ਕੰਮ ਕਰਦਾ ਸੀ ਤੇ ਬੀਤੇ ਦਿਨੀਂ ਉਸ ਦਾ ਮੁੰਡਾ ਜਦੋਂ ਪਿੰਡ ਵਿੱਚ ਆਪਣੇ ਖੇਤ ਵਾਲੀ ਮੋਟਰ ਚਲਾਉਣ ਗਿਆ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ । ਕਰੰਟ ਲੱਗਣ ਕਾਰਨ ਜਗਤਾਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ । ਮ੍ਰਿਤਕ ਨੌਜਵਾਨ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ੨ ਮਾਸੂਮ ਬੱਚੇ ਛੱਡ ਗਿਆ ਤੇ ਪੀਡ਼ਤ ਪਰਿਵਾਰ ਨੇ ਬੁੱਧਵਾਰ ਨੂੰ ਮ੍ਰਿਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ।

ਪਰ ਇਸ ਦਰਦਨਾਕ ਘਟਨਾ ਦੇ ਪਿੱਛੇ ਰਹਿੰਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਪਰਿਵਾਰ ਲਈ ਇਹ ਭਾਣਾ ਮਣਨਾ ਸੌਖੀ ਗੱਲ ਨਹੀਂ ਹੈ । ਜ਼ਿਕਰਯੋਗ ਹੈ ਕਿ ਅਜਿਹੇ ਮਾਮਲੇ ਦਿਨ ਪ੍ਰਤੀ ਦਿਨ ਵਧ ਰਹੇ ਹਨ ਜਿੱਥੇ ਛੋਟੀਆਂ ਛੋਟੀਆਂ ਲਾਪ੍ਰਵਾਹੀਆਂ ਸਦਕਾ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰਦੇ ਹਨ ਤੇ ਹੀ ਹਾਦਸੇ ਕਈ ਵਾਰ ਇੰਨੀ ਜ਼ਿਆਦਾ ਦਰਦਨਾਕ ਹੁੰਦਾ ਹੈ ਕੀ ਇਨ੍ਹਾਂ ਹਾਦਸਿਆਂ ਦੌਰਾਨ ਕਿਸੇ ਦੀ ਜਾਨ ਤੱਕ ਚਲੀ ਜਾਂਦੀ ਹੈ ।

ਅਜਿਹਾ ਹੀ ਇਹ ਮਾਮਲਾ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਹੈ ਉਸ ਦੇ ਚੱਲਦੇ ਹੁਣ ਦੋ ਛੋਟੇ ਛੋਟੇ ਬੱਚਿਆਂ ਦੇ ਸਿਰ ਤੋ ਪਿਉ ਦਾ ਸਾਇਆ ਉੱਠ ਚੁੱਕਿਆ ਹੈ ।