Home / ਹੋਰ ਜਾਣਕਾਰੀ / ਪੰਜਾਬ ਚ ਇਥੇ ਆਏ ਤੂਫ਼ਾਨ ਨੇ ਮਚਾਈ ਤਬਾਹੀ ਵਿਛੇ ਘਰਾਂ ਚ ਸੱਥਰ , ਛਾਇਆ ਇਲਾਕੇ ਚ ਸੋਗ

ਪੰਜਾਬ ਚ ਇਥੇ ਆਏ ਤੂਫ਼ਾਨ ਨੇ ਮਚਾਈ ਤਬਾਹੀ ਵਿਛੇ ਘਰਾਂ ਚ ਸੱਥਰ , ਛਾਇਆ ਇਲਾਕੇ ਚ ਸੋਗ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਇਨਸਾਨ ਵੱਲੋਂ ਰੁੱਖਾਂ ਦੀ ਕਟਾਈ ਕਰਕੇ ਆਪਣੀ ਜ਼ਿੰਦਗੀ ਲਈ ਖਤਰਾ ਪੈਦਾ ਕੀਤਾ ਜਾਂਦਾ ਹੈ। ਉਥੇ ਹੀ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕਰਕੇ ਆਪਣੇ ਲਈ ਮੁ-ਸੀ-ਬ-ਤਾਂ ਨੂੰ ਵੀ ਸੱਦਾ ਦਿੱਤਾ ਜਾਂਦਾ ਹੈ। ਉਥੇ ਹੀ ਕੁਦਰਤ ਵੀ ਬਾਰ-ਬਾਰ ਆਪਣੇ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਪਿਛਲੇ ਦੋ-ਤਿੰਨ ਦਿਨਾਂ ਤੋਂ ਮੌਸਮ ਵਿਚਲੀ ਤਬਦੀਲੀ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਤੇ ਧੂੜ ਭਰੀਆਂ ਹਵਾਵਾਂ ਅਤੇ ਤੂਫਾਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਿੱਥੇ ਇਸ ਨਾਲ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਪੰਜਾਬ ਵਿੱਚ ਇੱਥੇ ਤੋਂ ਆਏ ਤੂਫ਼ਾਨ ਨੇ ਭਾਰੀ ਤ-ਬਾ-ਹੀ ਮਚਾਈ ਹੈ ਜਿਸ ਨਾਲ ਘਰਾਂ ਵਿੱਚ ਸੱਥਰ ਵਿਛ ਗਏ ਹਨ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਮੌਸਮ ਵਿੱਚ ਲਗਾਤਾਰ ਤਬਦੀਲੀ ਦਰਜ ਕੀਤੀ ਜਾ ਰਹੀ ਹੈ। ਜਿਥੇ ਵੱਖ-ਵੱਖ ਜਗ੍ਹਾ ਤੋਂ ਤੇਜ ਤੂਫਾਨ ਕਾਰਨ ਵਾਪਰਨ ਵਾਲੇ ਹਾਦਸੇ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭੱਠੀ ਭਾਈ ਦੇ ਨਜ਼ਦੀਕ ਪੈਂਦੇ ਪਿੰਡ ਸੁਖਾਨੰਦ ਅਤੇ ਮਲਕੇ ਦੇ ਦੋ ਘਰਾਂ ਵਿੱਚ ਇਸ ਤੂਫਾਨ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ।

ਬੀਤੀ ਰਾਤ ਆਈ ਤੇ ਹਨੇਰੀ ਅਤੇ ਤੂਫਾਨ ਕਾਰਨ ਪਿੰਡ ਸੁਖਾਨੰਦ ਅਤੇ ਬਬੀਹਾ ਭਾਈ ਦੇ ਵਿਚਕਾਰ ਸੜਕ ਉਪਰ ਬਿਜਲੀ ਦੇ ਖੰਭਿਆਂ ਤੇ ਟੁੱਟ ਕੇ ਡਿੱਗਣ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ। ਉੱਥੇ ਹੀ ਇਸ ਸੜਕ ਤੋਂ ਜਾ ਰਹੇ ਸ਼ਿੰਦਰਪਾਲ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਮੱਲਕੇ ਜੋ ਮੋਟਰਸਾਈਕਲ ਚਲਾ ਰਿਹਾ ਸੀ।ñ ਦੀ ਚਪੇਟ ਵਿੱਚ ਆਉਣ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਤੇ ਉਸ ਦੇ ਨਾਲ ਬੈਠਾ ਜਗਤਾਰ ਸਿੰਘ ਪੁੱਤਰ ਮੱਘਰ ਸਿੰਘ ਜਿਸ ਨੂੰ ਕਾਫੀ ਗੰ-ਭੀ-ਰ ਸੱਟਾਂ ਲੱਗੀਆਂ ਹਨ।

ਇਸ ਜਗ੍ਹਾਂ ਉਪਰ ਹੀ ਇਕ ਹੋਰ ਹਾਦਸਾ ਵਾਪਰਿਆ ਜਿੱਥੇ ਇਸ ਪਿੰਡ ਦੇ ਹੀ ਮਾਂ-ਪੁੱਤਰ ਮੋਟਰ ਸਾਈਕਲ ਤੇ ਸਵਾਰ ਹੋ ਕੇ ਦਵਾਈ ਲੈਣ ਲਈ ਸ਼ਹਿਰ ਜਾ ਰਹੇ ਸਨ। ਜਿਨ੍ਹਾਂ ਦੀ ਟੱਕਰ ਵੀ ਇਸ ਖੰਭੇ ਨਾਲ ਹੋ ਗਈ। ਜਿਸ ਵਿੱਚ 16 ਸਾਲਾ ਨੌਜਵਾਨ ਮੋਟਰ ਸਾਈਕਲ ਚਾਲਕ ਤੇਜਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸਦੀ ਮਾਂ ਪੰਚ ਪਰਮਜੀਤ ਕੌਰ ਪਿੰਡ ਸੁਖਾਨੰਦ ਜ਼ਖਮੀ ਹੋ ਗਈ ਹੈ। ਇਸ ਜਗ੍ਹਾ ਤੇ ਵਾਪਰੇ ਇਨ੍ਹਾਂ ਹਾਦਸਿਆਂ ਕਾਰਨ ਦੋ ਪਿੰਡਾਂ ਦੇ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ 2 ਘਰਾਂ ਵਿੱਚ ਸੱਥਰ ਵਿਛ ਗਏ ਹਨ।