Home / ਤਾਜਾ ਜਾਣਕਾਰੀ / ਪੰਜਾਬ : ਇਥੇ ਹੋ ਗਈ ਮੀਂਹ ਨਾਲ ਭਾਰੀ ਜਲ੍ਹ ਥਲ – ਦੇਖੋ ਤਸਵੀਰਾਂ

ਪੰਜਾਬ : ਇਥੇ ਹੋ ਗਈ ਮੀਂਹ ਨਾਲ ਭਾਰੀ ਜਲ੍ਹ ਥਲ – ਦੇਖੋ ਤਸਵੀਰਾਂ

ਇਥੇ ਹੋ ਗਈ ਮੀਂਹ ਨਾਲ ਭਾਰੀ ਜਲ੍ਹ ਥਲ

ਮੀਂਹ ਕਾਰਨ ਪਾਣੀ ਨਾਲ ਭਰੇ ਬਾਜ਼ਾਰਾਂ ਵਿੱਚੋਂ ਗੁਜਰਨਾ ਮੁਸ਼ਕਲ ਹੋ ਗਿਆ ਹੈ। ਇਸ ਦੇ ਨਾਲ ਹੀ ਸੀਵਰੇਜ ਦੇ ਕੰਮ ਦੇ ਚੱਲਦੇ ਸੜਕਾਂ ‘ਤੇ ਪਏ ਖੱਡੇ ਵੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਜੈਤੋ ਦੇ ਲੋਕ ਇਨ੍ਹਾਂ ਦਿਨੀਂ ਬੇਹੱਦ ਦੁਖੀ ਨਜ਼ਰ ਆ ਰਹੇ ਹਨ। ਇਸ ਦਾ ਕਾਰਨ ਲਗਾਤਾਰ ਦੋ ਦਿਨ ਹੋਈ ਬਾਰਸ਼ ਹੈ। ਮੀਂਹ ਨੇ ਸ਼ਹਿਰ ਵਾਸੀਆਂ ਦੇ ਨੱਕ ਵਿੱਚ ਦਮ ਕਰ ਦਿੱਤਾ ਤੇ ਲੋਕ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਔਖਾ ਹੋ ਗਿਆ।

ਪੂਰੇ ਸ਼ਹਿਰ ਨੇ ਕਿਸੇ ਦਰਿਆ ਦਾ ਰੂਪ ਧਾਰ ਲਿਆ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇਣ ਲੱਗਿਆ। ਸ਼ਹਿਰ ਦੀ ਹਰ ਗਲੀ, ਮੁੱਹਲਾ ਮੀਂਹ ਤੇ ਸੀਵਰੇਜ ਦੇ ਪਾਣੀ ਨਾਲ ਭਰ ਗਿਆ। ਲੋਕਾਂ ਨੂੰ ਆਵਾਜਾਈ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜੈਤੋ ਦੇ ਇੱਕ ਨੌਜਵਾਨ ਸੰਦੀਪ ਲੂੰਬਾ ਨੇ ਫੇਸਬੁੱਕ ‘ਤੇ live ਹੋ ਕੇ ਪ੍ਰਸ਼ਾਸਨ ਦੇ ਦਾਆਵਿਆਂ ਦੀ ਪੋਲ ਖੋਲ੍ਹਣ ਦਾ ਅਨੋਖਾ ਤਰੀਕਾ ਅਪਨਾਇਆ ਹੈ,

ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਉਸ ਨੇ ਦੇਸੀ ਤਰੀਕੇ ਨਾਲ ਟਰੱਕ ਦੇ ਟਾਇਰਾਂ ਦੀਆਂ ਟਿਊਬਾਂ ਵਿੱਚ ਹਵਾ ਭਰ ਉਸ ‘ਤੇ ਮੰਜਾ ਬੰਨ੍ਹ ਕੇ ਕਿਸ਼ਤੀ ਤਿਆਰ ਕੀਤੀ ਤੇ ਉਸ ‘ਤੇ ਖਾਣ ਦੇ ਟਿਫਨ ਰੱਖ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਨਿਕਲ ਪਿਆ। ਇਸ ਸਬੰਧੀ ਜਦੋਂ ਸੰਦੀਪ ਲੂੰਬਾ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਬਠਿੰਡਾ ਵਿੱਚ ਢਾਬਾ ਚਲਾਉਂਦਾ ਸੀ ਪਰ ਤਾਲਾਬੰਦੀ ਦੇ ਚੱਲਦੇ ਉਸ ਦਾ ਕੰਮ ਬਿਲਕੁੱਲ ਠੱਪ ਹੋ ਗਿਆ।

ਇਸ ਦੇ ਬਾਅਦ ਉਸ ਨੇ ਆਪਣੀ ਪਤਨੀ ਨਾਲ ਮਿਲ ਕੇ ਘਰਾਂ ਵਿੱਚ ਹੀ ਖਾਣਾ ਤਿਆਰ ਕਰ ਟਿਫਨ ਸਰਵਿਸ ਸ਼ੁਰੂ ਕਰ ਦਿੱਤੀ। ਥੋੜ੍ਹੇ ਦਿਨਾਂ ਤੋਂ ਰੁਕ-ਰੁਕ ਕਰ ਪੈ ਰਹੇ ਮੀਂਹ ਨੇ ਜੈਤੋ ਦੀਆਂ ਗਲੀਆਂ, ਬਾਜ਼ਾਰਾਂ ਵਿੱਚ ਪਾਣੀ ਭਰ ਦਿੱਤਾ। ਇਸ ਕਰਕੇ ਉਸ ਨੂੰ ਟਿਫਨ ਸਪਲਾਈ ਕਰਨ ਵਿੱਚ ਵੀ ਕਾਫ਼ੀ ਦਿੱਕਤਾਂ ਆਈਆਂ।

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬੀਤੇ ਕਾਫੀ ਸਮੇਂ ਤੋਂ ਸ਼ਹਿਰ ਦਾ ਬੁਰਾ ਹਾਲ ਹੈ ਤੇ ਕਿਤੇ ਵੀ ਗੰਦੇ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਨਹੀਂ। ਸ਼ਹਿਰ ਵਾਸੀਆ ਨੇ ਕਿਹਾ ਕਿ ਦੋ ਦਿਨ ਲਗਾਤਾਰ ਹੋਈ ਬਾਰਸ਼ ਨਾਲ ਪੂਰੇ ਸ਼ਹਿਰ ਵਿੱਚ ਪਾਣੀ ਭਰ ਗਿਆ।