Home / ਹੋਰ ਜਾਣਕਾਰੀ / ਪੰਜਾਬੀ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਤਾਜਾ ਅਲਰਟ

ਪੰਜਾਬੀ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਤਾਜਾ ਅਲਰਟ

ਜਾਰੀ ਹੋਇਆ ਮੌਸਮ ਦਾ ਇਹ ਵੱਡਾ ਤਾਜਾ ਅਲਰਟ

ਬੰਗਾਲ ਦੀ ਖਾੜੀ ਚ ਬਣ ਰਿਹਾ ਘੱਟ ਦਬਾਅ ਦਾ ਸਿਸਟਮ(LPA), ਜੋ ਪੱਛਮ ਵੱਲ ਸਿੱਧੀ ਲਾਈਨ ਚ ਗੁਜਰਦਾ ਹੋਇਆ, ਮਹਾਰਾਸ਼ਟਰ ਤੇ ਗੁਜਰਾਤ ਚ ਹੱਦ ਤੋਂ ਜਿਆਦਾ ਭਾਰੀ ਮੀਂਹ ਨਾਲ ਹਾਲਾਤ ਖਰਾਬ ਕਰ ਸਕਦਾ ਹੈ। ਇਸਦੇ ਅਸਰ ਵਜੋਂ ਪੰਜਾਬ ਚ ਅਸਮਾਨ ਨੂੰ ਧੁੰਦਲਾ ਬਣਾਉਣ ਵਾਲੀਆਂ ਨਮ ਅਰਬ ਸਾਗਰ ਦੀਆਂ ਹਵਾਵਾਂ ਨੂੰ ਰੋਕ ਲੱਗੇਗੀ। ਇਹ ਸਿਸਟਮ ਪੰਜਾਬ ਚ ਮੌਜੂਦ ਨਮੀ ਨੂੰ ਵੀ ਖਿੱਚ ਲਵੇਗਾ।

ਹਾਲਾਂਕਿ ਘਟਦੀ ਨਮੀ ਦੀ ਪ੍ਰਕਿਰਿਆ ਦੌਰਾਨ ਵੱਧ ਹੁੰਮਸ ਵਾਲੀ ਜਗ੍ਹਾ ਨਮੀ ਗਿਰਨ, ਭਾਵ ਬਰਸਾਤੀ ਗਤੀਵਿਧੀਆਂ ਤੋਂ ਇਨਕਾਰ ਨਹੀਂ। ਜਮੀਨੀ ਪੱਧਰ ‘ਤੇ ਨਮੀ ਚ ਆਈ ਕਮੀ ਕਾਰਨ, ਹਵਾ ਦੇ ਸ਼ੁੱਧ ਹੋਣ ਤੇ ਜਿਆਦਾ ਮੀਂਹ ਤੋਂ ਬਿਨਾਂ ਵੀ ਚਿੱਟੀ ਧੁੱਪ ਤੇ ਲੰਘਦੀ ਬੱਦਲਵਾਈ ਨਾਲ, ਮੌਸਮ ਕੁਝ ਹੱਦ ਤੱਕ ਸਹਿਜ ਤੇ ਅਸਮਾਨ ਖੂਬਸੂਰਤ ਰਹੇਗਾ।

ਦੂਜੇ ਹਫਤੇ, 8 ਅਗਸਤ ਤੋਂ ਲਗਾਤਾਰ ਦੂਜਾ “ਘੱਟ ਦਬਾਅ ਦਾ ਸਿਸਟਮ” ਉੱਤਰੀ ਖਾੜੀ ਬੰਗਾਲ ਚ ਜਨਮ ਲਵੇਗਾ। ਇਹ ਸਿਸਟਮ ਇਸ ਵਾਰ ਉੱਤਰ-ਪੱਛਮ ਵੱਲ ਵਧਦਾ ਹੋਇਆ, ਪੂਰਬੀ ਹਵਾਵਾਂ ਨੂੰ ਹੋਰ ਬਲ ਦੇਵੇਗਾ ਤੇ 9 ਅਗਸਤ, ਐਤਵਾਰ ਤੋਂ ਪੰਜਾਬ ਚ ਮੀਂਹਾਂ ਨੂੰ ਸੱਦਾ ਦੇਵੇਗਾ, ਕੁਝ ਥਾਈਂ 8 ਤੋਂ ਹੀ ਹਲਚਲਾਂ ਸੰਭਵ ਹਨ। ਉੱਤਰੀ ਬੰਗਾਲ ਦੀ ਖਾੜੀ ਚ ਬਣਿਆ ਸਿਸਟਮ ਅਕਸਰ ਪੱਛਮ(ਗੁਜਰਾਤ ਤੇ ਆਸਪਾਸ) ਦੀ ਜਗ੍ਹਾ, ਉੱਤਰ-ਪੱਛਮੀ ਭਾਰਤ(ਪੰਜਾਬ, ਹਰਿਆਣਾ) ਚ ਮਾਨਸੂਨ ਦੀਆਂ ਚੰਗੀਆਂ ਬਰਸਾਤਾਂ ਦਿੰਦਾ ਹੈ।ਧੰਨਵਾਦ ਸਹਿਤ: ਪੰਜਾਬ ਦਾ ਮੌਸਮ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |