ਆਈ ਤਾਜਾ ਵੱਡੀ ਖਬਰ
ਪ੍ਰਵਾਸੀ ਪੰਜਾਬੀ, ਤੇ ਗਾਇਕ ਕਲਾਕਾਰਾ ਲਗਾਤਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ,ਕਿਸਾਨ ਜਥੇਬੰਦੀਆਂ ਦਾ ਪੂਰਨ ਸਮਰਥਨ ਕਰ ਰਹੇ ਹਨ। ਜਿੱਥੇ ਖੇਤੀ ਕਨੂੰਨਾਂ ਦੇ ਵਿਰੁੱਧ ਇਸ ਸੰਘਰਸ਼ ਵਿੱਚ ਪੰਜਾਬੀ ਗਾਇਕਾਂ ਵੱਲੋਂ ਸਾਥ ਦੇਣ ਕਰਕੇ , ਸਭ ਪਾਸੇ ਚਰਚਾ ਹੋ ਰਹੀ ਹੈ।ਇਸ ਔਖੀ ਘੜੀ ਦੇ ਵਿੱਚ ਗਾਇਕ ਆਪਣੀ ਗਾਇਕੀ ਛੱਡ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਉਥੇ ਹੀ ਕੁਝ ਗਾਇਕ ਆਪਣੇ ਹੋਰ ਮਾਮਲਿਆਂ ਕਰਕੇ ਚਰਚਾ ਵਿਚ ਹਨ। ਕੁਝ ਗਾਇਕ ਆਪਣੇ ਘਰੇਲੂ ਵਿਵਾਦਾ ਕਾਰਨ ਵੀ ਕਾਫੀ ਸੁਰਖੀਆਂ ਵਿੱਚ ਰਹਿ ਚੁੱਕੇ ਹਨ।
ਹੁਣ ਇਕ ਵਾਰ ਫਿਰ ਇਕ ਗਾਇਕ ਚਰਚਾ ਵਿਚ ਹਨ ਪਰ ਕਾਰਨ ਕੁਝ ਹੋਰ ਹੈ। ਇਸ ਵਾਰ ਉਹ ਇੱਕ ਖੁਸ਼ੀ ਦੇ ਕਾਰਣ ਚਰਚਾ ਵਿਚ ਹਨ ਤੇ ਉਨ੍ਹਾਂ ਦੇ ਫ਼ੈਨਸ ਵੱਲੋਂ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਇਕ ਵਾਰ ਫਿਰ ਚਰਚਾ ਵਿੱਚ ਹੈ। ਪਿਛਲੇ ਦਿਨੀਂ ਆਪਣੇ ਘਰੇਲੂ ਵਿਵਾਦ ਕਾਰਨ ਕਾਫੀ ਚਰਚਾ ਵਿਚ ਰਹੇ ਗਾਇਕ ਦਿਲਪ੍ਰੀਤ ਢਿੱਲੋਂ ਨੇ ਹੁਣ ਇੰਸਟਾਗ੍ਰਾਮ ਅਕਾਊਂਟ ਤੇ ਕੁਝ ਪੋਸਟ ਦੇ ਜ਼ਰੀਏ ਆਪਣੀ ਖੁਸ਼ੀ ਆਪਣੇ ਫੈਨਸ ਨਾਲ ਸਾਂਝੀ ਕੀਤੀ ਹੈ।
ਇਨ੍ਹੀਂ ਦਿਨੀਂ ਗਾਇਕ ਦਿਲਪ੍ਰੀਤ ਢਿੱਲੋਂ ਨੇ ਆਪਣੀ ਨਵੀਂ ਕਾਰ ਥਾਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਜਿਸ ਤੇ ਸਭ ਵੱਲੋਂ ਕਮੈਂਟਸ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਦਿਲਪ੍ਰੀਤ ਢਿੱਲੋਂ ਨੇ ਗਾਇਕੀ ਤੋਂ ਬਿਨਾਂ ਅਦਾਕਾਰੀ ਖੇਤਰ ਵਿਚ ਵੀ ਆਪਣਾ ਨਾਮ ਕਮਾਇਆ ਹੈ।ਉਨ੍ਹਾਂ ਵੱਲੋਂ ਪਿਛਲੇ ਸਾਲ ਜੱਦੀ ਸਰਦਾਰ ਫਿਲਮ ਚ ਕੰਮ ਕੀਤਾ ਗਿਆ ਸੀ ,ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।
ਦਿਲਪ੍ਰੀਤ ਢਿੱਲੋਂ ਨੇ ਆਪਣੇ ਬਹੁਤ ਸਾਰੇ ਹਿੱਟ ਗੀਤਾਂ ਦੇ ਸਿਰ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਉਹਨਾਂ ਦੇ ਬਹੁਤ ਸਾਰੇ ਸੁਪਰਹਿੱਟ ਗੀਤ ਹਨ। ਜਿਵੇਂ ਉਹ ਬਲੇਮ ,ਮੁੱਛ ਤੇ ਦੁਸ਼ਮਣ, ਬਜ਼ਾਰ ਬੰਦ, ਚੰਡੀਗੜ੍ਹ ,ਰੰਗਲੇ ਦੁਪੱਟੇ , ਮੁੱਛ, ਵੈਲੀ ਜੱਟ, ਯਾਰਾਂ ਦਾ ਗਰੁੱਪ ਵਰਗੇ ਕਈ ਸੂਪਰਹਿਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਕਾਫੀ ਲੰਮੇ ਸਮੇਂ ਬਾਅਦ ਦਿਲਪ੍ਰੀਤ ਢਿੱਲੋਂ ਆਪਣੇ ਫੈਂਨਸ ਦੇ ਰੂਬਰੂ ਹੋਏ ਹਨ।ਇਸ ਤੋਂ ਪਹਿਲਾਂ ਉਹ ਆਪਣੀ ਪਤਨੀ ਦੇ ਨਾਲ ਘਰੇਲੂ ਵਿਵਾਦਾ ਕਾਰਨ ਕਾਫੀ ਚਰਚਾ ਵਿਚ ਰਹੇ ਹਨ।
