Home / ਹੋਰ ਜਾਣਕਾਰੀ / ਦਲੀਪ ਕੁਮਾਰ ਨੂੰ ਆਖਰੀ ਵਾਰ ਦੇਖਣ ਤੋਂ ਬਾਅਦ ਧਰਮਿੰਦਰ ਨੇ ਦਸਿਆ ਕੇ ਸਾਇਰਾ ਨੇ ਮੈਨੂੰ ਕਿਹਾ ਦੇਖੋ ਦਲੀਪ ਨੇ ਪਲਕ ਝਪਕਾਈ

ਦਲੀਪ ਕੁਮਾਰ ਨੂੰ ਆਖਰੀ ਵਾਰ ਦੇਖਣ ਤੋਂ ਬਾਅਦ ਧਰਮਿੰਦਰ ਨੇ ਦਸਿਆ ਕੇ ਸਾਇਰਾ ਨੇ ਮੈਨੂੰ ਕਿਹਾ ਦੇਖੋ ਦਲੀਪ ਨੇ ਪਲਕ ਝਪਕਾਈ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇੱਕ ਤੋਂ ਵੱਧ ਇੱਕ ਬਹੁਤ ਸਾਰੀਆਂ ਫਿਲਮੀ ਹਸਤੀਆਂ ਅਲਵਿਦਾ ਆਖ ਗਈਆਂ ਹਨ। ਜਿੱਥੇ ਮੁੰਬਈ ਦੇ ਵਿੱਚ ਬਹੁਤ ਸਾਰੀਆਂ ਫਿਲਮੀ ਹਸਤੀਆਂ ਨੂੰ ਇਸ ਕਰੋਨਾ ਨੇ ਆਪਣੀ ਲਪੇਟ ਵਿੱਚ ਲਿਆ ਹੈ। ਉਥੇ ਹੀ ਹੋਰ ਬਹੁਤ ਸਾਰੀਆਂ ਫਿਲਮੀ ਹਸਤੀਆਂ ਸੜਕ ਹਾਦਸਿਆਂ ਅਤੇ ਕੁਝ ਹੋਰ ਹਾਦਸਿਆ,ਬਿਮਾਰੀਆਂ ਦੇ ਚਲਦੇ ਹੋਏ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਗਈਆਂ ਹਨ। ਇਹ ਆਪਣੇ ਫ਼ਿਲਮੀ ਕੈਰੀਅਰ ਦੇ ਦੌਰਾਨ ਮਹਾਨ ਫਿਲਮਾਂ ਸਰੋਤਿਆਂ ਦੀ ਝੋਲੀ ਪਾਈਆਂ। ਇਨ੍ਹਾਂ ਦੇ ਯੋਗਦਾਨ ਨੂੰ ਲੋਕਾਂ ਵੱਲੋਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਥੇ ਹੀ ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਦਲੀਪ ਕੁਮਾਰ ਨੂੰ ਆਖ਼ਰੀ ਵਾਰ ਵੇਖਣ ਤੋਂ ਬਾਅਦ ਧਰਮਿੰਦਰ ਵੱਲੋਂ ਸਾਇਰਾ ਬਾਨੋ ਬਾਰੇ ਇਹ ਦੱਸਿਆ ਗਿਆ ਹੈ। ਹਿੰਦੀ ਫ਼ਿਲਮ ਇੰਡਸਟਰੀ ਵਿਚ ਆਪਣੀ ਅਦਾਕਾਰੀ ਸਦਕਾ ਲੋਕਾਂ ਦੇ ਦਿਲ ਤੇ ਰਾਜ ਕਰਨ ਵਾਲੇ ਦਲੀਪ ਕੁਮਾਰ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਥੇ ਹੀ ਫਿਲਮੀ ਜਗਤ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਕੀਤੀ ਗਈ।

ਜਿਨ੍ਹਾਂ ਵਿੱਚ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਵੀ ਸ਼ਾਮਲ ਸਨ ਜਿਨ੍ਹਾਂ ਵੱਲੋਂ ਉਥੋਂ ਵਾਪਸ ਆ ਕੇ ਇਕ ਟਵੀਟ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਦਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਵੱਲੋਂ ਉਨ੍ਹਾਂ ਨੂੰ ਆਖਿਆ ਗਿਆ ਸੀ ਕਿ ਧਰਮ ਦੇਖੋ, ਦੇਖੋ ਸਾਹਿਬ ਨੇ ਪਲਕ ਝਪਕਾਈ ਹੈ ਉਸ ਸਮੇ ਮੇਰੀ ਜਾਨ ਨਿਕਲ ਗਈ ਸੀ। ਆਪਣੇ ਟਵਿੱਟਰ ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਧਰਮਿੰਦਰ ਨੇ ਕਿਹਾ ਹੈ ਕਿ ਮਾਲਕ ਮੇਰੇ ਭਰਾ ਨੂੰ ਸਵਰਗ ਬਖਸ਼ੇ।

ਫਿਲਮੀ ਅਦਾਕਾਰ ਸ਼ਾਹਰੁਖ ਖਾਨ ਵੱਲੋਂ ਵੀ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉਪਰ ਸਾਂਝੀਆਂ ਕਰਦੇ ਹੋਏ ਉਨ੍ਹਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਤਰ੍ਹਾਂ ਹੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਵੱਲੋਂ ਵੀ ਦਲੀਪ ਸਿੰਘ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨਾਂ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਇਰਾ ਬਾਨੋ ਜਿਹੀ ਔਰਤ ਨੂੰ ਸਜਦਾ ਕਰਦੀ ਹਾਂ ਜਿਨ੍ਹਾਂ ਨੇ ਇਨ੍ਹਾਂ ਦਾ ਖਿਆਲ ਰੱਖਿਆ। ਉਨ੍ਹਾਂ ਕਿਹਾ ਕਿ ਮੈਂ ਪ੍ਰਾਰਥਨਾ ਕਰਦੀ ਹਾਂ ਕੇ ਯੂਸੁਫ਼ ਭਾਈ ਗਿ ਆਤਮਾ ਸ਼ਾਂਤੀ ਨਾਲ ਆਰਾਮ ਕਰੇ।