Home / ਹੋਰ ਜਾਣਕਾਰੀ / ਤੋਬਾ ਤੋਬਾ ਇਥੇ ਹੁਣ ਯਾਤਰਾ ਨਿਯਮ ਤੋੜਨ ਤੇ ਭਰਨਾ ਪਵੇਗਾ 1 ਕਰੋੜ ਦਾ ਜੁਰਮਾਨਾ – ਹੋ ਜਾਵੋਂਗੇ ਕੰਗਾਲ ਸਾਵਧਾਨ

ਤੋਬਾ ਤੋਬਾ ਇਥੇ ਹੁਣ ਯਾਤਰਾ ਨਿਯਮ ਤੋੜਨ ਤੇ ਭਰਨਾ ਪਵੇਗਾ 1 ਕਰੋੜ ਦਾ ਜੁਰਮਾਨਾ – ਹੋ ਜਾਵੋਂਗੇ ਕੰਗਾਲ ਸਾਵਧਾਨ

ਆਈ ਤਾਜਾ ਵੱਡੀ ਖਬਰ

ਇੱਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਦੇਸ਼ ਦੇ ਵਿੱਚ ਕੋਰੋਨਾ ਮਹਾਮਾਰੀ ਨੂੰ ਦਸਤਕ ਦਿੱਤੇ ਹੋਏ । ਕਈ ਥਾਵਾਂ ਦੇ ਉਪਰ ਇਸ ਮਹਾਮਾਰੀ ਨੇ ਭਾਰੀ ਤਬਾਹੀ ਮਚਾਈ ਹੈ । ਕਈ ਲੋਕਾਂ ਦੇ ਇਸ ਨੇ ਜਾਨ ਲੈ ਲਈ । ਬੇਸ਼ੱਕ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕੋਰੋਨਾ ਦਾ ਪ੍ਰਭਾਵ ਘੱਟ ਰਿਹਾ ਹੈ। ਜਿਸਦੇ ਚੱਲਦੇ ਉਹਨਾਂ ਦੇਸ਼ਾਂ ਦੇ ਵਿੱਚ ਕੋਰੋਨਾ ਦੇ ਬਚਾਵ ਦੇ ਲਈ ਲਗਾਈਆਂ ਪਾਬੰਧੀਆਂ ਨੂੰ ਹੌਲੀ-ਹੌਲੀ ਹਟਾਇਆ ਜਾ ਰਿਹਾ ਹੈ। ਪਰ ਕਈ ਥਾਵਾਂ ਦੇ ਉਪਰ ਹੱਜੇ ਵੀ ਕੋਰੋਨਾ ਦਾ ਪ੍ਰਕੋਪ ਆਪਣਾ ਕਹਿਰ ਵਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਜਿਸਦੇ ਚੱਲਦੇ ਹੁਣ ਉਹਨਾਂ ਦੇਸ਼ਾਂ ਦੇ ਵਿੱਚ ਕੋਰੋਨਾ ਦੇ ਬਚਾਵ ਦੇ ਲਈ ਸਖ਼ਤ ਪਾਬੰਧੀਆਂ ਲਗਾਈਆਂ ਗਈਆਂ ਹੈ।

ਜੋ ਇਹਨਾਂ ਪਾਬੰਧੀਆਂ ਦੀ ਉਲੰਘਣਾ ਕਰਦਾ ਹੈ ਫਿਰ ਉਹਨਾਂ ਦੇ ਉਪਰ ਭਾਰੀ ਜੁਰਮਾਨਾ ਵੀ ਲਗਾਇਆ ਜਾਂਦਾ ਹੈ। ਓਥੇ ਹੀ ਇੱਕ ਅਜਿਹਾ ਦੇਸ਼ ਵੀ ਹੈ ਜੋ ਕੋਰੋਨਾ ਦੇ ਬਚਾਵ ਦੇ ਚੱਲਦੇ ਜੇਕਰ ਕੋਈ ਪਾਬੰਧੀਆਂ ਨੂੰ ਤੋੜਦਾ ਹੈ ਤਾਂ ਉਹਨਾਂ ਉਪਰ ਕਰੋੜਾਂ ਰੁਪਇਆ ਦਾ ਜ਼ੁਰਮਾਨਾ ਲਗਦਾ ਹੈ । ਜਿਕਰੇਖਾਸ ਹੈ ਕਿ ਕੋਰੋਨਾ ਮਹਾਮਾਰੀ ਦੀ ਲਪੇਟ ਵਿੱਚ ਆਉਣ ਵਾਲੇ ਦੇਸ਼ਾਂ ਦੀ ਯਾਤਰਾ ਕਰਨ ‘ਤੇ ਯਾਤਰੀਆਂ ਨੂੰ ਜੁਰਮਾਨੇ ਦੇ ਰੂਪ ਵਿੱਚ 133,323 ਡਾਲਰ ਜੁਰਮਾਨਾ ਲਗਦਾ ਹੈ ਭਾਰਤੀ ਕਰੰਸੀ ਦੇ ਹਿਸਾਬ ਦੇ ਨਾਲ ਇਹ ਜ਼ੁਰਮਾਨਾ 1 ਕਰੋੜ ਰੁਪਏ ਹੈ ਜਿਸਦਾ ਦਾ ਭੁਗਤਾਨ ਕਰਨਾ ਹੋਵੇਗਾ ।

ਇਹ ਜ਼ੁਰਮਾਨਾ ਲਗੇਗਾ ਸਾਊਦੀ ਅਰਬ ਦੇ ਵਿੱਚ । ਸਾਊਦੀ ਪਬਲਿਕ ਪ੍ਰੌਸੀਕਿਊਸ਼ਨ ਦਫਤਰ ਨੇ ਇਸ ਸਬੰਧੀ ਚੇਤਾਵਨੀ ਦਿੱਤੀ ਹੈ । ਮਿਲੀ ਜਾਣਕਾਰੀ ਦੇ ਅਨੁਸਾਰ ਇਹ ਜ਼ੁਰਮਾਨਾ ਆਵਾਜਾਈ ਦੇ ਸੰਚਾਲਕਾਂ ਅਤੇ ਮਾਲਕਾਂ ‘ਤੇ ਵੀ ਲਗਾਇਆ ਜਾਵੇਗਾਓਥੇ ਹੀ ਸਾਊਦੀ ਪਬਲਿਕ ਪ੍ਰੌਸੀਕਿਊਸ਼ਨ ਦੇ ਇੱਕ ਟਵੀਟ ਦੇ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਸਾਊਦੀ ਅਰਬ ਦੀ ਕੋਰੋਨਾ ਦੇ ਚੱਲਦੇ ਯਾਤਰਾ ਉਪਰ ਲੱਗੀ ਪਾਬੰਦੀ ਸੂਚੀ ਵਿੱਚ ਜੇਕਰ ਕਿਸੇ ਵੀ ਦੇਸ਼ ਦਾ ਯਾਤਰਾ ਕੀਤੀ ਹੋਵੇਗੀ ਜਿਥੇ ਕੋਰੋਨਾ ਦਾ ਪ੍ਰਭਾਵ ਜ਼ਿਆਦਾ ਹੈ ।

ਉਹਨਾਂ ਯਾਤਰੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ। ਇਸ ਤੋਂ ਇਲਾਵਾ ਉਹਨਾਂ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਕੋਰੋਨਾ ਦੀ ਰੈੱਡ ਲਿਸਟ ‘ਚ ਸ਼ਾਮਿਲ ਕਿਸੇ ਵੀ ਦੇਸ਼ਾਂ ਦੀ ਯਾਤਰਾ ਕੀਤੀ ਹੈ ਤਾਂ ਉਨ੍ਹਾਂ ਲੋਕਾਂ ਤੇ 3 ਸਾਲ ਦੀ ਵਿਦੇਸ਼ ਯਾਤਰਾ ਕਰਨ ‘ਤੇ ਪਾਬੰਦੀ ਲੱਗ ਜਾਵੇਗੀ ।