Home / ਹੋਰ ਜਾਣਕਾਰੀ / ਟਰੇਨ ਚ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਚੰਗੀ ਖਬਰ, ਟਿਕਟਾਂ ਨੂੰ ਲੈਕੇ ਦਿੱਤੀ ਗਈ ਇਕ ਹੋਰ ਸਹੂਲਤ

ਟਰੇਨ ਚ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਚੰਗੀ ਖਬਰ, ਟਿਕਟਾਂ ਨੂੰ ਲੈਕੇ ਦਿੱਤੀ ਗਈ ਇਕ ਹੋਰ ਸਹੂਲਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਂਦੇ ਹਨ ਜਿੱਥੇ ਬਹੁਤ ਸਾਰੇ ਬਦਲਾਅ ਦੇਖੇ ਗਏ ਹਨ ਉਥੇ ਹੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਆਦਮੀ ਪਾਰਟੀ ਵੱਲੋ ਬਹੁਤ ਸਾਰੀਆਂ ਨਵੀਆਂ ਯੋਜਨਾਵਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਗਏ ਹਨ ਉਥੇ ਹੀ ਸਰਕਾਰ ਵੱਲੋਂ ਸੱਤਾ ਵਿੱਚ ਆਉਂਦੇ ਹੀ ਇੱਕ ਤੋਂ ਬਾਅਦ ਇੱਕ ਵਾਅਦੇ ਪੂਰੇ ਕੀਤੇ ਜਾਣ ਦਾ ਦੌਰ ਜਾਰੀ ਹੈ। ਉਥੇ ਹੀ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤੇ ਜਾਣ ਵਾਸਤੇ ਵੀ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਹੁਣ ਟਰੇਨ ਵਿਚ ਸਫਰ ਕਰਨ ਵਾਲਿਆਂ ਲਈ ਇਹ ਚੰਗੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਟਿਕਟਾਂ ਬਾਰੇ ਇਕ ਹੋਰ ਸਹੂਲਤ ਜਾਰੀ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪੰਜਾਬ ਅੰਦਰ ਰੇਲ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਇਕ ਵੱਡੀ ਰਾਹਤ ਦਿੱਤੀ ਗਈ ਹੈ। ਜਿੱਥੇ ਹੁਣ ਰਿਜ਼ਰਵੇਸ਼ਨ ਟਿਕਟ ਲੈਣ ਵਾਸਤੇ ਯਾਤਰੀਆਂ ਨੂੰ ਲੰਮੇ ਸਮੇਂ ਤਕ ਰੇਲਵੇ ਕਾਊਂਟਰ ਤੇ ਸਮਾਂ ਨਹੀਂ ਗੁਜ਼ਾਰਨਾ ਪਵੇਗਾ। ਕਿਉਂਕਿ ਇਹ ਸਹੂਲਤ ਹੁਣ ਯਾਤਰੀਆ ਵਾਸਤੇ ਡਾਕਘਰਾਂ ਵਿੱਚ ਵੀ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਬਾਬਤ ਡਾਕਘਰਾਂ ਦੇ ਕਰਮਚਾਰੀਆਂ ਨੂੰ ਰੇਲਵੇ ਵੱਲੋਂ ਇਸ ਕੰਮ ਦੀ ਵਿਸ਼ੇਸ਼ ਤੌਰ ਤੇ ਸਿਖਲਾਈ ਵੀ ਦਿੱਤੀ ਗਈ ਹੈ। ਹੁਣ ਉਹ ਡਾਕਘਰਾਂ ਵਿੱਚ ਹੀ ਯਾਤਰੀਆਂ ਦੀਆਂ ਟਿਕਟਾਂ ਬੁੱਕ ਕਰ ਸਕਣਗੇ।

ਇਸ ਯੋਜਨਾ ਦਾ ਫਾਇਦਾ ਸੂਬੇ ਅੰਦਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਹੋਵੇਗਾ ਜਿਨ੍ਹਾਂ ਦਾ ਰੇਲਵੇ ਸਟੇਸ਼ਨ ਤੋਂ ਦੂਰੀ ਉਪਰ ਘਰ ਹੈ। ਉਹ ਲੋਕ ਹੁਣ ਮੋਬਾਇਲ ਫੋਨ ਉਪਰ ਕੋਰਡ ਸਕੈਨ ਕਰਕੇ ਡਿਜਿਟਲ ਭੁਗਤਾਨ ਕਰ ਸਕਦੇ ਹਨ। ਜਿਸ ਵਾਸਤੇ ਆਨਲਾਈਨ ਭੁਗਤਾਨ ਕਰਨ ਵਾਸਤੇ ਹੁਣ ਫੋਨ ਤੇ ਆਟੋਮੈਟਿਕ ਟਿਕਟ ਵੈਡਿੰਗ ਮਸ਼ੀਨ, ਫਰੀ ਚਾਰਜ ਵਰਗੀਆਂ ਯੂ ਪੀ ਆਈ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਨ੍ਹਾਂ ਨੂੰ ਸਮੇਂ ਸਿਰ ਟਿਕਟ ਦੇਣ ਵਾਸਤੇ ਹੀ ਸਰਕਾਰ ਵੱਲੋਂ ਘਰਾਂ ਤੋਂ ਦੂਰ ਰੇਲਵੇ ਸਟੇਸ਼ਨਾਂ ਦੀ ਸਹੂਲਤ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਵਾਸਤੇ ਹੀ ਡਾਕਘਰਾਂ ਵਿੱਚ ਟਿਕਟ ਦੀ ਰਿਜਰਵੇਸ਼ਨ ਕਰਵਾਉਣ ਦੀ ਸੁਵਿਧਾ ਜਾਰੀ ਕੀਤੀ ਗਈ ਹੈ।