Home / ਹੋਰ ਜਾਣਕਾਰੀ / ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਚੰਗੀ ਖਬਰ – ਇਸ ਕੰਪਨੀ ਨੇ ਕਰਤਾ ਇਹ ਵੱਡਾ ਐਲਾਨ

ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਚੰਗੀ ਖਬਰ – ਇਸ ਕੰਪਨੀ ਨੇ ਕਰਤਾ ਇਹ ਵੱਡਾ ਐਲਾਨ

ਇਸ ਕੰਪਨੀ ਨੇ ਕਰਤਾ ਇਹ ਵੱਡਾ ਐਲਾਨ

ਨਵੀਂ ਦਿੱਲੀ : ਕਿਫ਼ਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਨੇ ਵਟਸਐਪ ਜ਼ਰੀਏ ਨਵੀਂ ਵੈੱਬ ਚੈੱਕ ਇਨ ਦੀ ਸੁਵਿਧਾ ਸ਼ੁਰੂ ਕੀਤੀ ਹੈ। ਹੁਣ ਲੋਕ ਵਟਸਐਪ ਜ਼ਰੀਏ ਵੀ ਵੈੱਬ ਚੈੱਕ ਇਨ ਅਤੇ ਕਈ ਹੋਰ ਸੇਵਾਵਾਂ ਦਾ ਲਾਭ ਚੁੱਕ ਸਕਦੇ ਹਨ। ਏਅਰਲਾਈਨ ਨੇ ਅੱਜ ਦੱਸਿਆ ਕਿ ਉਸ ਨੇ ‘ਮਿਸ ਪੀਪਰ’ ਦੇ ਨਾਮ ਤੋਂ ਵਟਸਐਪ ‘ਤੇ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ ਹੈ,

ਜਿਸ ਦਾ ਨੰਬਰ ‘6000000006’ ਹੈ। ਇਸ ਨੰਬਰ ‘ਤੇ ਵਟਸਐਪ ਮੈਸੇਜ ਭੇਜ ਕੇ ਗਾਹਕ ਵੈੱਬ ਚੈੱਕ ਇਨ ਦੇ ਨਾਲ ਹੀ ਉਡਾਣ ਦਾ ਸਮਾਂ, ਕ੍ਰੈਡਿਟ ਸ਼ੈਲ, ਕੋਵਿਡ-19 ਆਦਿ ਨਾਲ ਜੁੜੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਹ ਸੇਵਾ ਦਿਨ ਦੇ 24 ਘੰਟੇ ਉਪਲੱਬਧ ਹੋਵੇਗੀ।

ਸਪਾਈਸਜੈੱਟ ਵਟਸਐਪ ਜ਼ਰੀਏ ਵੈੱਬ ਚੈੱਕ ਇਨ ਦੀ ਸਹੂਲਤ ਦੇਣ ਵਾਲੀ ਦੇਸ਼ ਦੀ ਪਹਿਲੀ ਏਅਰਲਾਈਨ ਹੈ। ਉਡਾਣ ਫੜਨ ਲਈ ਹਵਾਈ ਅੱਡੇ ‘ਤੇ ਜਾਂਦੇ ਸਮੇਂ ਰਸਤੇ ਵਿਚ ਹੀ ਯਾਤਰੀ ਆਪਣੇ ਨੰਬਰ ਨਾਲ ਅੰਗਰੇਜ਼ੀ ਵਿੱਚ ‘ਹਾਏ’ ਲਿਖ ਕੇ ‘ਮਿਸ ਪੀਪਰ’ ਨੂੰ ਭੇਜ ਸਕਦਾ ਹੈ ਅਤੇ ਉਸ ਨੂੰ ਵੈੱਬ ਚੈੱਕ ਇਨ ਲਈ ਗਾਈਡ ਕੀਤਾ ਜਾਵੇਗਾ। ਯਾਤਰੀ ਨੂੰ ਉਸ ਦਾ ਬੋਡਿਰੰਗ ਪਾਸ ਉਸ ਦੇ ਮੋਬਾਇਲ ‘ਤੇ ਹੀ ਮਿਲ ਜਾਵੇਗਾ।

ਵਟਸਐਪ ਮੈਸੇਜਿੰਗ ਜ਼ਰੀਏ ਯਾਤਰੀ ਟਿਕਟ ਰੱਦ ਵੀ ਕਰਾ ਸਕਦਾ ਹੈ। ਉਹ ਉਡਾਣ ਦੀ ਸਮਾਂ ਸਾਰਣੀ ਦੀ ਜਾਣਕਾਰੀ ਲੈ ਸਕਦਾ ਹੈ, ਹਵਾਈ ਅੱਡੇ ਨਾਲ ਜੁੜੀ ਜਾਣਕਾਰੀ ਹਾਸਲ ਕਰ ਸਕਦਾ ਹੈ। ਕ੍ਰੈਡਿਟ ਸ਼ੈਲ ਅਤੇ ਕੋਵਿਡ-19 ਨਾਲ ਜੁੜੀ ਜਾਣਕਾਰੀ ਵੀ ਵਟਸਐਪ ਜ਼ਰੀਏ ਹੀ ਮਿਲ ਜਾਵੇਗੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |