Home / ਹੋਰ ਜਾਣਕਾਰੀ / ਚੋਰਾਂ ਦੀ ਮਾੜੀ ਕਿਸਮਤ – ਪੰਜਾਬ ਚ 6 ਚੋਰਾਂ ਦਾ ਗਿਰੋਹ ਇਸ ਤਰੀਕੇ ਨਾਲ ਆਇਆ ਕਾਬੂ – ਸਾਰੇ ਪੰਜਾਬ ਚ ਚਰਚਾ

ਚੋਰਾਂ ਦੀ ਮਾੜੀ ਕਿਸਮਤ – ਪੰਜਾਬ ਚ 6 ਚੋਰਾਂ ਦਾ ਗਿਰੋਹ ਇਸ ਤਰੀਕੇ ਨਾਲ ਆਇਆ ਕਾਬੂ – ਸਾਰੇ ਪੰਜਾਬ ਚ ਚਰਚਾ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਸਰਕਾਰ ਵੱਲੋਂ ਕਰੋਨਾ ਨੂੰ ਠੱਲ ਪਾ ਲਈ ਗਈ ਹੈ। ਉਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਪੰਜਾਬ ਅੰਦਰ ਵਾਪਰੀਆਂ ਸਾਰੀਆਂ ਘਟਨਾਵਾਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਹੋਣ ਵਾਲੀਆਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਚੌਕਸੀ ਵਰਤੀ ਜਾ ਰਹੀ ਹੈ ਤਾਂ ਜੋ ਸੂਬੇ ਅੰਦਰ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪਰ ਆਏ ਦਿਨ ਹੀ ਕੋਈ ਨਾ ਕੋਈ ਚੋਰੀ, ਲੁੱਟ-ਖੋਹ ਅਤੇ ਧੋਖਾਧੜੀ ਨਾਲ ਸਬੰਧਤ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ।

ਹੁਣ ਚੋਰਾਂ ਦੀ ਮਾੜੀ ਕਿਸਮਤ ਦੀ ਗੱਲ ਸਾਹਮਣੇ ਆਈ ਹੈ, ਜਿੱਥੇ ਪੰਜਾਬ ਵਿੱਚ ਚੋਰਾਂ ਦੇ ਗਰੋਹ ਨੂੰ ਇਸ ਤਰੀਕੇ ਨਾਲ ਕਾਬੂ ਕੀਤਾ ਗਿਆ ਹੈ। ਜਿਸ ਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾਂ ਲੋਹੀਆਂ ਖਾਸ ਦੇ ਨਜ਼ਦੀਕ ਪੈਂਦੇ ਪਿੰਡ ਗਿੱਦੜਵਿੰਡੀ ਤੋਂ ਸਾਹਮਣੇ ਆਈ ਹੈ। ਜਿੱਥੇ ਪਿੰਡ ਦੇ ਲੋਕਾਂ ਵੱਲੋਂ 6 ਮੈਂਬਰਾਂ ਦੇ ਚੋਰ ਗਰੋਹ ਵਿਚੋਂ 5 ਚੋਰਾਂ ਨੂੰ ਫੜ੍ਹ ਕੇ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਇਨ੍ਹਾਂ ਚੋਰਾਂ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋ ਇਹਨਾ ਚੋਰਾਂ ਵੱਲੋਂ ਪਿੰਡ ਵਿੱਚ ਚੋਰੀ ਕੀਤੇ ਜਾਣ ਤੋਂ ਬਾਅਦ ਟਰੱਕ ਦੇ ਰਾਹੀਂ ਜਾਇਆ ਜਾ ਰਿਹਾ ਸੀ।

ਉਸ ਸਮੇਂ ਜਗ੍ਹਾ ਪੋਲੀ ਹੋਣ ਕਾਰਨ ਇਨ੍ਹਾਂ ਦਾ ਟਰੱਕ ਉਸ ਵਿਚ ਧਸ ਗਿਆ ਜਿਸ ਕਾਰਨ ਇਨ੍ਹਾਂ ਵੱਲੋਂ ਪਿੰਡ ਵਾਸੀਆਂ ਨੂੰ ਮਦਦ ਲਈ ਆਖਿਆ। ਚੋਰਾਂ ਨੇ ਦੱਸਿਆ ਕਿ ਇਹ ਸਬਜ਼ੀ ਵੇਚ ਕੇ ਆਏ ਹਨ। ਪਰ ਪਿੰਡ ਵਾਲਿਆਂ ਵੱਲੋਂ ਸ਼ੱਕ ਹੋਣ ਤੇ ਟਰੱਕ ਵਿਚ PWD ਦਾ ਸਾਮਾਨ ਅਤੇ ਹੋਰ ਬਹੁਤ ਕੁੱਝ ਵੇਖਿਆ ਤਾਂ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਸਵੇਰ ਦੇ ਤੜਕੇ ਥੋੜ੍ਹਾ ਹਨੇਰਾ ਹੋਣ ਕਾਰਨ ਇਨ੍ਹਾਂ ਵੱਲੋਂ ਖੇਤ ਰਾਹੀਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਛੇ ਵਿਅਕਤੀਆਂ ਵਿਚੋਂ 5 ਨੂੰ ਕਾਬੂ ਕਰ ਲਿਆ ਗਿਆ ਅਤੇ ਇਕ ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਿਆ।

ਪਿੰਡ ਵਾਸੀਆਂ ਨੇ ਕਿਹਾ ਕਿ ਰੋਜ਼ਾਨਾ ਇਹ ਗੱਡੀ ਟੋਲ ਪਲਾਜ਼ਾ ਗਿੱਦੜਵਿੰਡੀ ਦਾਰੇਵਾਲ ਲੰਘ ਕੇ ਆਉਂਦੀ ਹੈ ਪਰ ਪੁਲਿਸ ਵੱਲੋਂ ਇਸ ਦੀ ਕਦੇ ਵੀ ਚੈਕਿੰਗ ਨਹੀਂ ਕੀਤੀ ਗਈ। ਇਨ੍ਹਾਂ ਚੋਰਾਂ ਨੂੰ ਪਹਿਲਾਂ ਇੱਕ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਦੇਖਿਆ ਗਿਆ ਸੀ ਜੋ ਉਸ ਸਮੇਂ ਪਾਣੀ ਲਗਾ ਰਿਹਾ ਸੀ। ਪਰ ਇਹਨਾ ਚੋਰਾਂ ਵੱਲੋਂ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ। ਉਹ ਵਿਅਕਤੀ ਇਕੱਲਾ ਹੋਣ ਕਾਰਨ ਤੇ ਉਸ ਕੋਲ ਮੋਬਾਇਲ ਨਾ ਹੋਣ ਕਾਰਨ ਇਸ ਦੀ ਜਾਣਕਾਰੀ ਕਿਸੇ ਨੂੰ ਨਾ ਦੇ ਸਕਿਆ। ਇਨ੍ਹਾਂ ਚੋਰਾਂ ਕੋਲੋਂ ਸੜਕੀ ਵਿਭਾਗ ਪੀਡਬਲਿਊਡੀ ਦਾ ਸਾਮਾਨ ਅਤੇ ਮੋਟਰਾਂ ਦਾ ਸਾਮਾਨ ਇਕ ਟਰੱਕ ਬਰਾਮਦ ਕੀਤਾ ਗਿਆ ਹੈ।