Home / ਹੋਰ ਜਾਣਕਾਰੀ / ਚੋਟੀ ਦੇ ਮਹਾਨ ਕ੍ਰਿਕਟਰ ਜ਼ਹੀਰ ਦੀ ਵਿਗੜੀ ਤਬੀਅਤ, ਕਰਾਇਆ ਗਿਆ ICU ਚ ਦਾਖਿਲ

ਚੋਟੀ ਦੇ ਮਹਾਨ ਕ੍ਰਿਕਟਰ ਜ਼ਹੀਰ ਦੀ ਵਿਗੜੀ ਤਬੀਅਤ, ਕਰਾਇਆ ਗਿਆ ICU ਚ ਦਾਖਿਲ

ਆਈ ਤਾਜ਼ਾ ਵੱਡੀ ਖਬਰ 

ਬੀਤੇ ਦੋ ਤੋਂ ਤਿੰਨ ਸਾਲਾਂ ਦੇ ਦੌਰਾਨ ਜਿੱਥੇ ਇਸ ਕਰੋਨਾ ਦੀ ਚਪੇਟ ਵਿਚ ਆਉਣ ਕਾਰਨ ਇਸ ਦੁਨੀਆਂ ਦੀਆਂ ਬਹੁਤ ਸਾਰੀਆਂ ਹਸਤੀਆਂ ਇਸ ਸੰਸਾਰ ਨੂੰ ਅਲਵਿਦਾ ਆਖ ਰਹੀਆਂ ਹਨ। ਉਥੇ ਹੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਇਸ ਕਰੋਨਾ ਨੇ ਭਾਰੀ ਕਹਿਰ ਮਚਾਇਆ ਹੈ ਅਤੇ ਕੋਈ ਵੀ ਦੇਸ਼ ਦੀ ਚਪੇਟ ਵਿਚ ਆਉਣ ਤੋਂ ਬਚ ਨਹੀਂ ਸਕਿਆ ਹੈ। ਹਰ ਇੱਕ ਦੇਸ਼ ਨੂੰ ਜਿਥੇ ਏਸ ਕੋਰੋਨਾ ਦੀ ਮਾਰ ਦਾ ਸਾਹਮਣਾ ਕਰਨਾ ਪਿਆ ਹੈ ਉੱਥੇ ਹੀ ਹਰ ਦੇਸ਼ ਦੇ ਵਿਚ ਹਰ ਖੇਤਰ ਦੀਆਂ ਕਈ ਸਖਸ਼ੀਅਤਾਂ ਇਸ ਕਰੋਨਾ ਦੇ ਕਾਰਨ ਇਸ ਦੁਨੀਆ ਨੂੰ ਅਲਵਿਦਾ ਆਖ ਗਈਆ।

ਇਸ ਦੁਨੀਆਂ ਤੋਂ ਜਾਣ ਵਾਲੀਆਂ ਇਨ੍ਹਾਂ ਵੱਖ ਵੱਖ ਖੇਤਰਾਂ ਦੀਆਂ ਹਸਤੀਆਂ ਦੀ ਕਮੀ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਚੋਟੀ ਦੇ ਮਹਾਨ ਕ੍ਰਿਕਟਰ ਜ਼ਹੀਰ ਦੀ ਤਬੀਅਤ ਬਿਗੜਨ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਕਟਰ ਜ਼ਹੀਰ ਅੱਬਾਸ ਦੀ ਤਬੀਅਤ ਖਰਾਬ ਹੋਣ ਤੇ ਉਨ੍ਹਾਂ ਨੂੰ ਇਸ ਸਮੇਂ ਆਈਸੀਯੂ ਵਿੱਚ ਦਾਖ਼ਲ ਕਰਾਇਆ ਗਿਆ ਹੈ।

ਪਾਕਿਸਤਾਨ ਦੇ ਇਹ ਮਹਾਨ ਕ੍ਰਿਕਟਰ ਇਸ ਸਮੇਂ ਲੰਡਨ ਦੇ ਹਸਪਤਾਲ ਵਿਚ ਜੇਰੇ ਇਲਾਜ ਹਨ। ਜਿੱਥੇ ਉਹ ਪਹਿਲਾਂ ਕਰੋਨਾ ਤੋਂ ਪੀੜਤ ਪਾਏ ਗਏ ਸਨ ਅਤੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਕਿਡਨੀ ਦੇ ਦਰਦ ਦੀ ਸਮੱਸਿਆ ਹੋਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਸੀ। ਅਤੇ ਜਿਸ ਦਾ ਬਾਅਦ ਵਿੱਚ ਨਿਮੋਨੀਆਂ ਤੋਂ ਪੀੜਤ ਹੋਣ ਦਾ ਖੁਲਾਸਾ ਵੀ ਡਾਕਟਰਾਂ ਵੱਲੋਂ ਕੀਤਾ ਗਿਆ ਸੀ। ਇਸ ਸਮੇਂ ਜਿਥੇ ਸਾਹ ਨਲੀ ਪ੍ਰਣਾਲੀ ਅਤੇ ਉਨ੍ਹਾਂ ਨੂੰ ਡਾਇਲੇਸਿਸ ਉਪਰ ਰੱਖਿਆ ਗਿਆ ਹੈ। ਅਤੇ ਦੱਸਿਆ ਗਿਆ ਹੈ ਕਿ ਇਸ ਸਮੇਂ ਉਨ੍ਹਾਂ ਦੀ ਹਾਲਤ ਸਥਿਰ ਨਹੀਂ ਹੈ।

ਜਿੱਥੇ ਗੰਭੀਰ ਸਥਿਤੀ ਵਿੱਚ ਉਹ ਸੈਂਟ ਮੈਰੀ ਹਸਪਤਾਲ ਦੇ ਆਈਸੀਯੂ ਵਿਚ ਜੇਰੇ ਇਲਾਜ ਹਨ। ਉਥੇ ਹੀ ਪਾਕਿਸਤਾਨ ਦੇ ਇਸ ਸਾਬਕਾ ਕ੍ਰਿਕਟਰ 74 ਸਾਲਾ ਜਹੀਰ ਅਬਾਸ ਵੱਲੋਂ ਆਪਣੇ ਕੈਰੀਅਰ ਦੇ ਦੌਰਾਨ ਬਹੁਤ ਸਾਰੇ ਰਿਕਾਰਡ ਪੈਦਾ ਕੀਤੇ ਗਏ। ਅਤੇ ਕ੍ਰਿਕਟ ਪ੍ਰੇਮੀਆਂ ਵੱਲੋਂ ਉਨ੍ਹਾਂ ਦੇ ਜਲਦ ਠੀਕ ਹੋਣ ਵਾਸਤੇ ਦੁਆ ਕੀਤੀ ਜਾ ਰਹੀ ਹੈ।