Home / ਹੋਰ ਜਾਣਕਾਰੀ / ਚੀਨ ਤੋਂ ਹੁਣ ਵਜਿਆ ਦੁਨੀਆਂ ਲਈ ਇਹ ਨਵੇਂ ਖਤਰੇ ਦਾ ਘੁੱਗੂ – ਆਏ ਤਾਜਾ ਵੱਡੀ ਖਬਰ

ਚੀਨ ਤੋਂ ਹੁਣ ਵਜਿਆ ਦੁਨੀਆਂ ਲਈ ਇਹ ਨਵੇਂ ਖਤਰੇ ਦਾ ਘੁੱਗੂ – ਆਏ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਵਿਚ ਭਾਰੀ ਤਬਾਹੀ ਮਚਾਈ ਹੈ। ਉਥੇ ਹੀ ਅੱਜ ਵੀ ਬਹੁਤ ਸਾਰੇ ਦੇਸ਼ ਕਰੋਨਾ ਦੀ ਅਗਲੀ ਚਪੇਟ ਵਿੱਚ ਆਏ ਹੋਏ ਹਨ। ਦੋ ਸਾਲ ਦਾ ਸਮਾਂ ਹੋਣ ਵਾਲਾ ਹੈ ਕਿ ਦੁਨੀਆਂ ਦਾ ਇਸ ਕਰੋਨਾ ਤੋਂ ਨਿਪਟਨਾ ਨਹੀਂ ਹੋ ਰਿਹਾ। ਇਸ ਕਰੋਨਾ ਨੇ ਸਾਰੀ ਦੁਨੀਆਂ ਦੇ ਦਿਲੋ ਦਿਮਾਗ ਉਪਰ ਇਕ ਡਰ ਪੈਦਾ ਕਰ ਦਿੱਤਾ ਹੈ। ਇਸ ਕਰੋਨਾ ਦਾ ਅਜੇ ਤੱਕ ਵੀ ਖਾਤਮਾ ਨਹੀਂ ਹੋ ਸਕਿਆ ਕਿ ਉਸ ਤੋਂ ਬਾਅਦ ਕੋਈ ਨਾ ਕੋਈ ਹੋਰ ਨਵੀਂ ਮੁਸੀਬਤ ਸਾਹਮਣੇ ਆ ਜਾਂਦੀ ਹੈ। ਚੀਨ ਤੋਂ ਸ਼ੁਰੂ ਹੋਈ ਕਰੋਨਾ ਦੀ ਉਤਪਤੀ ਦਾ ਅਜੇ ਤੱਕ ਕੋਈ ਵੀ ਪੁਖਤਾ ਸਬੂਤ ਪ੍ਰਾਪਤ ਨਹੀਂ ਹੋਇਆ ਹੈ। ਇਸ ਬੀਮਾਰੀ ਦੀ ਉਤਪਤੀ ਚਮਗਿੱਦੜ ਤੋਂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਚੀਨ ਤੋਂ ਹੁਣ ਫਿਰ ਆ ਰਿਹਾ ਹੈ ਇਕ ਨਵਾਂ ਖਤਰੇ ਦਾ ਘੁੱਗੂ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪਹਿਲਾ ਚੀਨ ਤੋਂ ਕਰੋਨਾ ਦੀ ਉਤਪਤੀ ਹੋਈ ਸੀ, ਉਥੇ ਹੀ ਹੁਣ ਇਨਸਾਨ ਵਿੱਚ ਵੀ ਬਰਡ ਫ਼ਲੂ ਹੋਣ ਦਾ ਪਤਾ ਲੱਗਾ ਹੈ। ਜਿਸ ਨਾਲ ਸਾਰਿਆਂ ਵਿੱਚ ਫਿਰ ਤੋਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਇਨਸਾਨਾਂ ਵਿਚ ਬਰਡ ਫਲੂ ਦੇ H10N3 ਸਟਰੇਨ ਦੀ ਪੁਸ਼ਟੀ 41 ਸਾਲਾ ਵਿਅਕਤੀ ਵਿੱਚ ਕੀਤੀ ਗਈ ਹੈ। ਉਥੇ ਹੀ ਇਹ ਵੀ ਦਸਿਆ ਗਿਆ ਹੈ ਕਿ ਇਨਸਾਨ ਵਿੱਚ ਇਹ ਵਾਇਰਸ ਮੁਰਗੀਆਂ ਦੇ ਜ਼ਰੀਏ ਪਹੁੰਚਿਆ ਹੈ। ਉੱਥੇ ਹੀ ਨੈਸ਼ਨਲ ਹੈਲਥ ਕਮਿਸ਼ਨ ਨੇ ਦੱਸਿਆ ਹੈ ਕਿ ਇਹ ਵਾਇਰਸ ਵਧੇਰੇ ਸ਼ਕਤੀਸ਼ਾਲੀ ਨਹੀਂ ਹੈ।

ਇਸ ਦੇ ਫੈਲਣ ਦਾ ਜੋਖਮ ਵੀ ਘੱਟ ਹੈ। ਉਥੇ ਹੀ ਉਨ੍ਹਾਂ ਵੱਲੋਂ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਵਿਅਕਤੀ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਇਨਸਾਨ ਦੇ ਸੰਪਰਕ ਵਿੱਚ ਆਉਣ ਵਾਲੇ ਡਾਕਟਰੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਇਸ ਵਾਇਰਸ ਦੀ ਚਪੇਟ ਵਿੱਚ ਨਹੀਂ ਪਾਇਆ ਗਿਆ ਹੈ। ਇਹ ਵਧੇਰੇ ਉਨ੍ਹਾਂ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈਂਦਾ ਹੈ ਜੋ ਪੋਲਟਰੀ ਫਾਰਮ ਵਿਚ ਕੰਮ ਕਰਦੇ ਹਨ। ਮੁਰਗੀਆਂ ਤੋਂ ਮਨੁੱਖ ਵਿੱਚ ਜਾਣ ਵਾਲਾ ਬਰਡ ਫਲੂ ਦਾ ਇਹ ਪਹਿਲਾ ਕੇਸ ਚੀਨ ਵਿੱਚ ਪਾਇਆ ਗਿਆ ਹੈ। ਇਸ ਖਬਰ ਦੀ ਜਾਣਕਾਰੀ ਮਿਲਦੇ ਸਾਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਵਾਂਗ ਇਸ ਨੂੰ ਲੈ ਕੇ ਵੀ ਡਰ ਪੈਦਾ ਹੋ ਗਿਆ ਹੈ।

ਨੈਸ਼ਨਲ ਹੈਲਥ ਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 41 ਸਾਲਾ ਵਿਅਕਤੀ ਵਿੱਚ ਬਰਡ ਫਲੂ ਦੇ ਸਟਰੇਨ ਦੀ ਪੁਸ਼ਟੀ ਹੋਣ ਤੇ ਦੱਸਿਆ ਗਿਆ ਹੈ ਕਿ ਇਸ ਵਿਅਕਤੀ ਨੂੰ ਬੁਖਾਰ ਅਤੇ ਹੋਰ ਲੱਛਣਾਂ ਤੋਂ ਬਾਅਦ 28 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਤੇ 28 ਮਈ ਨੂੰ ਇਸ ਵਿਅਕਤੀ ਵਿੱਚ ਇੱਕ ਮਹੀਨੇ ਬਾਅਦ ਬਰਡ ਫਲੂ ਦੇ ਇਸ ਵਾਇਰਸ ਦੇ ਹੋਣ ਦੀ ਪੁਸ਼ਟੀ ਕੀਤੀ ਗਈ ਹੈ।