Home / ਹੋਰ ਜਾਣਕਾਰੀ / ਚਲਦੇ ਵਿਆਹ ਚ ਲਾੜੀ ਦੀ ਮਾਂ ਨਾਲ ਹੋ ਗਈ ਜਗੋ ਤੇਰਵੀਂ, ਪਈਆਂ ਭਾਜੜਾਂ

ਚਲਦੇ ਵਿਆਹ ਚ ਲਾੜੀ ਦੀ ਮਾਂ ਨਾਲ ਹੋ ਗਈ ਜਗੋ ਤੇਰਵੀਂ, ਪਈਆਂ ਭਾਜੜਾਂ

ਆਈ ਤਾਜਾ ਵੱਡੀ ਖਬਰ

ਬਚਪਨ ਦੀ ਉਮਰ ਬੜੀ ਹੀ ਪਿਆਰੀ ਹੁੰਦੀ ਹੈ ਜਿਸ ਵਿਚ ਸਾਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ। ਬਚਪਨ ਹੀ ਹੁੰਦਾ ਹੈ ਜੋ ਸਾਡੇ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਜੜ੍ਹਾਂ ਬਣਕੇ ਸਾਨੂੰ ਮਜ਼ਬੂਤ ਕਰਦਾ ਹੈ। ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਸਫਰ ਤੱਕ ਕਈ ਅਹਿਮ ਮੋੜ ਆਉਂਦੇ ਹਨ ਜੋ ਸਾਡੀ ਆਉਣ ਵਾਲੀ ਜ਼ਿੰਦਗੀ ਦਾ ਭਵਿੱਖ ਨਿਰਧਾਰਤ ਕਰਦੇ ਹਨ। ਜੇਕਰ ਅਸੀਂ ਚੰਗੀ ਸੰਗਤ ਵਿੱਚ ਪੈ ਜਾਂਦੇ ਹਾਂ ਤਾਂ ਸਾਡੇ ਜੀਵਨ ਦਾ ਮਨੋਰਥ ਪੂਰਾ ਹੋ ਨਿੱਬੜਦਾ ਹੈ।

ਪਰ ਗਲਤ ਸੰਗਤ ਵਿੱਚ ਪੈ ਜਾਣ ਕਾਰਣ ਅਸੀਂ ਕਈਆਂ ਦੀਆਂ ਖ਼ੁਸ਼ੀਆਂ ਵਿੱਚ ਖਲਲ ਪੈਦਾ ਕਰ ਸਕਦੇ ਹਾਂ। ਇਕ ਅਜਿਹਾ ਹੀ ਵਾਕਿਆ ਚੰਡੀਗੜ੍ਹ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਨੌਜਵਾਨ ਦੇ ਕਾਰਨ ਵਿਆਹ ਦੀਆਂ ਖੁਸ਼ੀਆਂ ਗ਼ਮ ਵਿੱਚ ਬਦਲ ਗਈਆਂ। ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਵਿਆਹ ਸਮਾਰੋਹ ਚੱਲ ਰਿਹਾ ਸੀ ਜਿੱਥੋਂ ਲੱਖਾਂ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਸੈਕਟਰ-22 ਵਿੱਚ ਸਥਿਤ ਇੱਕ ਹੋਟਲ ਵਿੱਚ ਵਾਪਰਿਆ ਜਿੱਥੇ ਦੁਲਹਨ ਦੀ ਮਾਂ ਦਾ 3 ਲੱਖ ਰੁਪਏ ਦਾ ਬੈਗ, ਹੀਰੇ ਦੇ ਗਹਿਣੇ ਅਤੇ 2 ਮੋਬਾਈਲ ਫੋਨ ਚੋਰੀ ਕਰਕੇ ਲੁਟੇਰਾ ਬੜੀ ਆਸਾਨੀ ਦੇ ਨਾਲ ਫਰਾਰ ਹੋ ਗਿਆ।

ਇਸ ਘਟਨਾ ਦਾ ਜਦੋਂ ਪਤਾ ਲੱਗਾ ਤਾਂ ਸੀਸੀਟੀਵੀ ਕੈਮਰਿਆਂ ਨੇ ਵੀ ਇਸ ਦੀ ਗਵਾਹੀ ਭਰੀ। ਜਿਸ ਵਿੱਚ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਕੋਈ 20-22 ਸਾਲ ਦਾ ਲੜਕਾ ਜਿਸ ਨੇ ਪੁਰਾਨੀ ਸੰਤਰੀ ਕਮੀਜ਼ ਅਤੇ ਕਾਲੀ ਪੈਂਟ ਪਾਈ ਹੋਈ ਸੀ ਉਹ ਸਟੇਜ ਤੇ ਆਇਆ ਅਤੇ ਮੌਕਾ ਦੇਖ ਕੇ ਪਰਸ ਚੁੱਕ ਕੇ ਫ਼ਰਾਰ ਹੋ ਗਿਆ। ਮੂੰਹ ਮਾਸਕ ਨਾਲ ਢਕਿਆ ਹੋਣ ਕਰਕੇ ਚਿਹਰੇ ਨੂੰ ਪਛਾਣਿਆ ਨਹੀਂ ਜਾ ਸਕਿਆ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਲੁਟੇਰੇ ਨੂੰ ਜਲਦ ਫੜ ਲਿਆ ਜਾਵੇਗਾ।

ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਆਏ ਦਿਨ ਵਿਆਹ ਸਮਾਗਮਾਂ ਵਿਚੋਂ ਪੈਸੇ ਨਾਲ ਭਰੇ ਹੋਏ ਬੈਗ ਦੇ ਚੋਰੀ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਉਹ ਸਾਰੀਆਂ ਘਟਨਾਵਾਂ ਸੀਸੀਟੀਵੀ ਵਿੱਚ ਕੈਦ ਵੀ ਹੁੰਦੀਆਂ ਹਨ ਪਰ ਬਹੁਤੇ ਕੇਸ ਅਜੇ ਵੀ ਹੱਲ ਨਹੀਂ ਹੋਏ। ਪਰ ਇੱਕ ਅਜਿਹੀ ਹੀ ਘਟਨਾ ਇਸੇ ਸਾਲ ਦੇ ਚੜ੍ਹਦੇ ਮਹੀਨੇ ਜਨਵਰੀ ਵਿੱਚ ਇੰਡਸਟਰੀਅਲ ਏਰੀਆ ਹੋਟਲ ਹਯਾਤ ਵਿਖੇ ਵਿਆਹ ਸਮਾਗਮ ਦੌਰਾਨ ਵਾਪਰੀ ਸੀ। ਜਿੱਥੇ 10 ਲੱਖ ਰੁਪਏ ਨਾਲ ਭਰੇ ਬੈਗ ਦੀ ਚੋਰੀ ਦੇ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਸੀ। ਇਸ ਵਿੱਚ ਚੋਰੀ ਕਰਨ ਵਾਲੇ ਬੱਚਾ ਗਿਰੋਹ ਦਾ ਪਰਦਾਫ਼ਾਸ਼ ਵੀ ਕੀਤਾ ਗਿਆ ਸੀ।