Home / ਹੋਰ ਜਾਣਕਾਰੀ / ਘਰ ਚ ਮਿਲੀਆਂ ਇਕੋ ਪਰਿਵਾਰ ਦੀਆਂ 9 ਲਾਸ਼ਾਂ, ਇਲਾਕੇ ਚ ਫੈਲੀ ਸਨਸਨੀ- ਤਾਜਾ ਵੱਡੀ ਖਬਰ

ਘਰ ਚ ਮਿਲੀਆਂ ਇਕੋ ਪਰਿਵਾਰ ਦੀਆਂ 9 ਲਾਸ਼ਾਂ, ਇਲਾਕੇ ਚ ਫੈਲੀ ਸਨਸਨੀ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿਸ ਘਰ ਵਿੱਚ ਸੁੱਖ ਦੁੱਖ ਵੇਲੇ ਲੋਕ ਇਕੱਠੇ ਰਹਿੰਦੇ ਹਨ , ਉਸ ਘਰ ਨੂੰ ਪਰਿਵਾਰ ਆਖਿਆ ਜਾਂਦਾ ਹੈ । ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੀ ਆਉਂਦਾ ਹੈ ਤੇ ਦੁੱਖ ਦਾ ਸਮਾਂ ਵੀ ਆਉਂਦਾ ਹੈ । ਪਰ ਦੁੱਖਾਂ ਦਾ ਵੇਲਾ ਉਸ ਸਮੇਂ ਸੁੱਖਾਂ ਵਿੱਚ ਤਬਦੀਲ ਹੋ ਜਾਂਦਾ ਹੈ ਜਦ ਪਰਿਵਾਰ ਦੇ ਮੈਂਬਰ ਇਕ ਦੂਜੇ ਦਾ ਸਾਥ ਦਿੰਦੇ ਹਨ । ਪਰਵਾਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਜਾਂਦੀ ਹੈ,ਜਦੋਂ ਉਨ੍ਹਾਂ ਪ੍ਰੀਵਾਰ ਵਿੱਚ ਕਈ ਭਿਆਨਕ ਹਾਦਸਾ ਵਾਪਰ ਜਾਂਦਾ ਹੈ। ਜਿੱਥੇ ਵੱਖ ਵੱਖ ਸਾਹਮਣੇ ਆਉਣ ਵਾਲੀਆਂ ਦੁਰਘਟਨਾਵਾਂ ਵਿਚ ਕਈ ਲੋਕਾਂ ਦੀ ਜਾਨ ਚਲ ਜਾਂਦੀ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਪਰ ਇਕ ਪਰਿਵਾਰ ਤੋਂ ਅਜਿਹੀ ਖਬਰ ਆਈ ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ । ਇਸ ਘਰ ਦੇ ਨੌਂ ਮੈਂਬਰਾਂ ਦੀਆਂ ਲਾਸ਼ਾਂ ਘਰ ਵਿੱਚੋਂ ਬਰਾਮਦ ਹੋਈਆਂ ਹਨ । ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਪੁਲੀਸ ਨੇ ਮੌਕੇ ਤੇ ਪਹੁੰਚ ਕੇ ਘਰ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਪੁਲੀਸ ਦੇ ਵੱਲੋਂ ਇਕੱਠੇ ਇਕ ਪਰਿਵਾਰ ਦੇ ਨੌੰ ਮੈਂਬਰਾਂ ਦੀ ਮੌਤ ਤੇ ਚਲਦੇ ਖ਼ੁਦਕਸ਼ੀ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ । ਨੌਂ ਲੋਕਾਂ ਦੀਆਂ ਲਾਸ਼ਾਂ ਮਿਲਣ ਦੀ ਘਟਨਾ ਸਾਂਗਲੀ ਦੇ ਅੰਬਿਕਾਨਗਰ ਦੀ ਹੈ। ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ।

ਪੁਲਿਸ ਅਨੁਸਾਰ ਇਹ ਸਾਰੀਆਂ ਲਾਸ਼ਾਂ ਦੋ ਸਕੇ ਭਰਾਵਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਹਨ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦੇ ਵੱਲੋਂ ਅੱਜ ਯਾਨੀ ਸੋਮਵਾਰ ਨੂੰ ਇਹ ਵੀ ਆਖਿਆ ਗਿਆ ਹੈ ਕਿ ਇਨ੍ਹਾਂ ਸਾਰਿਆਂ ਦੀ ਮੌਤ ਜ਼ਹਿਰ ਖਾਣ ਦੇ ਨਾਲ ਹੋਈ ਹੈ ।

ਪਰ ਇਸ ਘਟਨਾ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ ਕਿ ਇੱਕੋ ਪਰਿਵਾਰ ਦੇ ਇਕੱਠੇ ਨੌਜਵਾਨਾਂ ਨੇ ਜ਼ਹਿਰ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਪਰ ਅਜੇ ਤੱਕ ਇਹ ਕਾਰਨ ਸਾਫ ਨਹੀਂ ਹੋ ਸਕਿਆ ਕਿ ਇਨ੍ਹਾਂ ਵੱਲੋਂ ਇਹ ਖੁਦਕੁਸ਼ੀ ਕਿਉਂ ਕੀਤੀ ਗਈ ।ਫਿਲਹਾਲ ਪੁਲਿਸ ਮਾਮਲੇ ਸਬੰਧੀ ਕਾਰਵਾਈ ਕਰ ਰਹੀ ਹੈ ।