Home / ਹੋਰ ਜਾਣਕਾਰੀ / ਘਰੋਂ ਭੱਜ ਕੇ ਕੁੜੀ ਨੇ ਕਰਾਇਆ ਸੀ ਪ੍ਰੇਮ ਵਿਆਹ, ਪਤੀ ਨੇ ਹੀ ਕਰਤਾ ਕਤਲ

ਘਰੋਂ ਭੱਜ ਕੇ ਕੁੜੀ ਨੇ ਕਰਾਇਆ ਸੀ ਪ੍ਰੇਮ ਵਿਆਹ, ਪਤੀ ਨੇ ਹੀ ਕਰਤਾ ਕਤਲ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਦੁਨਿਆ ਦੀ ਸਭ ਤੋਂ ਕੀਮਤੀ ਚੀਜ਼ ਪਿਆਰ ਹੈ , ਇਹ ਪਿਆਰ ਦਾ ਰਿਸ਼ਤਾ ਪਾਵੇ ਮਾਂ ਪਿਓ ਦਾ ਹੋਵੇ ,ਭੈਣ ਭਰਾ ਦਾ ਹੋਵੇ ਪਤੀ ਪਤਨੀ ਦਾ ਹੋਵੇ , ਜ਼ਿੰਦਗੀ ਵਿਚ ਇੱਕ ਵੱਖਰੀ ਛਾਪ ਛੱਡ ਜਾਂਦਾ ਹੈ । ਕਈ ਵਾਰ ਇਹ ਰਿਸ਼ਤੇ ਅਜਿਹਾ ਖ਼ਤਰਨਾਕ ਰੂਪ ਧਾਰਨ ਕਰਦੇ ਹਨ , ਜਿਹੜਾ ਸਭ ਦੀ ਰੂਹ ਕੰਬਾ ਕੇ ਰੱਖ ਦੇਂਦੇ ਹਨ । ਤਾਜ਼ਾ ਮਾਮਲਾ ਤੁਹਾਨੂੰ ਦੱਸਦੇ ਹਾਂ ਜਿੱਥੇ ਘਰੋਂ ਭੱਜ ਕੇ ਕੁੜੀ ਨੇ ਪਹਿਲਾ ਪ੍ਰੇਮ ਵਿਆਹ ਕਰਵਾਇਆ ਫਿਰ ਉਸਦੇ ਪਤੀ ਨੇ ਹੀ ਉਸਦਾ ਕਤਲ ਕਰ ਦਿੱਤਾ ।

ਜਿਸਦੇ ਚਲਦੇ ਹੁਣ ਚੰਡੀਗੜ੍ਹ ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਦਿੱਤਾ ਹੈ । ਦੱਸਦਿਆਂ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਆਪਣੀ ਪਤਨੀ ਕ੍ਰਿਸਟਲ ਲੋਹਾਨੀ ਦੇ ਕਤਲ ‘ਚ ਮਾਮਲੇ ਚ ਉਸਦੇ ਹੀ ਪਤੀ ਆਸ਼ੀਸ਼ ਲੋਹਾਨੀ ਨੂੰ ਗਿਰਫ਼ਤਾਰ ਕਰ ਲਿਆ ਹੈ । ਦੋਵੇਂ ਨੇਪਾਲੀ ਸਨ।ਦੱਸਣਯੋਗ ਹੈ ਕਿ ਚੰਡੀਗੜ੍ਹ ਵਿਖੇ ਕਮਰੇ ਦੇ ਹੋਟਲ ਵਿੱਚ ਇੱਕ ਲੜਕੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸਦੀ ਜਾਣਕਾਰੀ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਜਦੋ ਮਿਲੀ ਤਾਂ ਤੁਰੰਤ ਮੌਕੇ ‘ਤੇ ਪਹੁੰਚੀ ਟੀਮ ਨੇ ਤੱਥਾਂ ਦੀ ਪੜਤਾਲ ਕੀਤੀ ।

ਸ਼ੁਰੂਆਤੀ ਤੌਰ ‘ਤੇ ਹੋਟਲ ਦੇ ਰਿਕਾਰਡ ਤੇ ਸੀਸੀਟੀਵੀ ਕੈਮਰਿਆਂ ਨੂੰ ਫਰੋਲਿਆ ਫਿਰ ਮੁਲਜ਼ਮ ਤਕ ਪਹੁੰਚਿਆ ਕੀਤੀ ਗਈ । ਇਸ ਮਾਮਲੇ ਨੂੰ ਸੁਲਝਾਉਣ ਲਈ ਕ੍ਰਾਈਮ ਬ੍ਰਾਂਚ ਦੀਆਂ 3 ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਸ ਦੇ ਚਲਦੇ ਇਹਨਾਂ ਟੀਮਾਂ ਨੇ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਅੱਜ ਆਸ਼ੀਸ਼ ਲੋਹਾਨੀ ਨੂੰ ਜ਼ੀਰੀ ਮੰਡੀ ਚੌਂਕ ਨੇੜਿਓਂ ਕਾਬੂ ਕੀਤਾ ਲਿਆ ।

ਓਥੇ ਹੀ ਦੱਸਿਆ ਜਾ ਰਿਹਾ ਹੈ ਕਿ ਕ੍ਰਿਸਟਲ ਲੋਹਾਲੀ ਇੱਕ ਅਨਾਥ ਸੀ ਅਤੇ ਉਸਦਾ ਪਾਲਣ ਪੋਸ਼ਣ ਕਾਠਮੰਡੂ, ਨੇਪਾਲ ਵਿੱਚ ਆਸ਼ੀਸ਼ ਲੋਹਾਨੀ ਦੇ ਪਿਤਾ ਜੈ ਰਾਮ ਲੋਹਾਨੀ ਕਰ ਰਹੇ ਸਨ। ਆਸ਼ੀਸ਼ ਲੋਹਾਨੀ ਅਤੇ ਕ੍ਰਿਸਟਲ ਲੋਹਾਲੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ , ਜਦੋ ਓਹਨਾ ਦੇ ਪਰਿਵਾਰਕ ਮੇਮ੍ਬਰ ਨਹੀਂ ਮੰਨੇ ਤਾ ਦੋਵਾਂ ਨੇ ਘਰ ਤੋਂ ਭੱਜ ਕੇ ਵਿਆਹ ਕਰਵਾ ਲਿਆ। ਜਿਸ ਕਾਰਨ ਪੁਲਿਸ ਹੁਣ ਇਸ ਮਾਮਲੇ ਦੀ ਅੱਗੇ ਦੀ ਕਾਰਵਾਈ ਕਰਦੀ ਪਈ ਹੈ