Home / ਹੋਰ ਜਾਣਕਾਰੀ / ਖੁਸ਼ਖਬਰੀ – ਬਾਹਰ ਜਾਣ ਦੇ ਸ਼ੌਕੀਨਾਂ ਲਈ, ਇਸ ਦੇਸ਼ ਲਈ ਹੋ ਗਿਆ ਇਹ ਐਲਾਨ

ਖੁਸ਼ਖਬਰੀ – ਬਾਹਰ ਜਾਣ ਦੇ ਸ਼ੌਕੀਨਾਂ ਲਈ, ਇਸ ਦੇਸ਼ ਲਈ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦਾ ਕਰਕੇ ਇੰਟਰਨੈਸ਼ਨਲ ਫਲਾਈਟਾਂ ਬੰਦ ਪਈਆਂ ਹੋਈਆਂ ਹਨ ਕੁਝ ਕ ਜਗ੍ਹਾ ਲਈ ਹੀ ਫਲਾਈਟਾਂ ਚਲ ਰਹੀਆਂ ਹਨ। ਹੁਣ ਇੱਕ ਵੱਡੀ ਖਬਰ ਆ ਰਹੀ ਹੈ ਬਾਹਰ ਜਾਣ ਦੇ ਸ਼ੌਕੀਨਾਂ ਦੇ ਲਈ। ਇਸ ਦੇਸ਼ ਨੂੰ ਵੀ ਹੁਣ ਜਲਦੀ ਹੀ ਫਲਾਈਟਾਂ ਸ਼ੁਰੂ ਹੋਣ ਜਾ ਰਹੀਆਂ ਹਨ।

ਸ਼ਿਕਾਗੋ ਤੇ ਸੈਨ ਫ੍ਰਾਂਸਿਸਕੋ ਜਾਣ ਦੀ ਉਡੀਕ ਕਰ ਰਹੇ ਹਵਾਈ ਮੁਸਾਫ਼ਰਾਂ ਲਈ ਚੰਗੀ ਖ਼ਬਰ ਹੈ। ਜਲਦ ਹੀ ਅਮਰੀਕੀ ਜਹਾਜ਼ ਸੇਵਾ ਕੰਪਨੀ ਯੂਨਾਈਟਿਡ ਏਅਰਲਾਇੰਸ ਦਿੱਲੀ ਅਤੇ ਬੇਂਗਲੁਰੂ ਤੋਂ ਅਮਰੀਕਾ ਲਈ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਯੂਨਾਈਟਿਡ ਏਅਰਲਾਇੰਸ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਇਸ ਸਾਲ ਦਸੰਬਰ ਤੋਂ ਸ਼ਿਕਾਗੋ ਅਤੇ ਦਿੱਲੀ ਵਿਚਕਾਰ ਰੋਜ਼ਾਨਾ ਉਡਾਣਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ, ਜਦੋਂ ਕਿ ਸੈਨ ਫ੍ਰਾਂਸਿਸਕੋ ਤੇ ਬੇਂਗਲੁਰੂ ਵਿਚਕਾਰ ਅਗਲੇ ਸਾਲ ਮਾਰਚ ਜਾਂ ਜੂਨ ਤੋਂ ਪਹਿਲੀ ਨਾਨ-ਸਟਾਪ ਉਡਾਣ ਸ਼ੁਰੂ ਕੀਤੀ ਜਾਏਗੀ।

ਯੂਨਾਈਟਿਡ ਏਅਰਲਾਇੰਸ ਦੀ ਦਿੱਲੀ ਅਤੇ ਮੁੰਬਈ ਤੋਂ ਨਿਊਯਾਰਕ ਤੇ ਨੇਵਾਰਕ ਅਤੇ ਦਿੱਲੀ ਤੋਂ ਸੈਨ ਫ੍ਰਾਂਸਿਸਕੋ ਲਈ ਉਡਾਣਾਂ ਪਹਿਲਾਂ ਤੋਂ ਹਨ। ਹੁਣ ਹੋਰ ਉਡਾਣਾਂ ਸ਼ੁਰੂ ਹੋਣ ਨਾਲ ਉਹ ਭਾਰਤ ਅਤੇ ਅਮਰੀਕਾ ਵਿਚਕਾਰ ਸਭ ਤੋਂ ਜ਼ਿਆਦਾ ਨਾਨ-ਸਟਾਪ ਸੇਵਾ ਦੇਣ ਵਾਲੀ ਅਮਰੀਕੀ ਏਅਰਲਾਈਨ ਬਣ ਜਾਏਗੀ। ਭਾਰਤ ‘ਚ ਫਿਹਲਹਾਲ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀ ਹੈ।

ਹਾਲਾਂਕਿ, ਯੂਨਾਈਟਿਡ ਏਅਰਲਾਇੰਸ ਭਾਰਤ ਅਤੇ ਅਮਰੀਕਾ ਵਿਚਕਾਰ ਏਅਰ ਬੱਬਲ ਸਮਝੌਤੇ ਤਹਿਤ ਕੁਝ ਉਡਾਣਾਂ ਚਲਾ ਰਹੀ ਹੈ। ਇਸ ਤੋਂ ਇਲਾਵਾ ਇਹ ਅਮਰੀਕੀ ਜਹਾਜ਼ ਸੇਵਾ ਕੰਪਨੀ ਬੇਂਗਲੁਰੂ-ਸੀਏਟਲ ਵਿਚਕਾਰ ਵੀ ਉਡਾਣਾਂ ਸ਼ੁਰੂ ਕਰਨ ਵਾਲੀ ਸੀ ਪਰ ਮਹਾਮਾਰੀ ਕਾਰਨ ਇਸ ਯੋਜਨਾ ਨੂੰ ਇਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |