Home / ਤਾਜਾ ਜਾਣਕਾਰੀ / ਖੁਸ਼ਖਬਰੀ – ਅੱਜ ਅਮਰੀਕਾ ਚ ਹੋਣ ਲਗਾ ਇਹ ਕੰਮ ਸਾਰੀ ਦੁਨੀਆਂ ਦੀ ਨਜਰ ਅਮਰੀਕਾ ਤੇ

ਖੁਸ਼ਖਬਰੀ – ਅੱਜ ਅਮਰੀਕਾ ਚ ਹੋਣ ਲਗਾ ਇਹ ਕੰਮ ਸਾਰੀ ਦੁਨੀਆਂ ਦੀ ਨਜਰ ਅਮਰੀਕਾ ਤੇ

ਅੱਜ ਅਮਰੀਕਾ ਚ ਹੋਣ ਲਗਾ ਇਹ ਕੰਮ

ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਤੇ ਹਾਹਾਕਾਰ ਮਚਾਈ ਹੋਈ ਹੈ। ਰੋਜਾਨਾ ਹੀ ਲੱਖਾਂ ਦੀ ਗਿਣਤੀ ਵਿਚ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਹੁਣ ਅਮਰੀਕਾ ਤੋਂ ਸਾਰੀ ਦੁਨੀਆਂ ਲਈ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਇਕ ਵੱਡੀ ਆਸ ਖੁਸ਼ੀ ਚ ਬਦਲ ਸਕਦੀ ਹੈ।

ਦੁਨੀਆ ਭਰ ‘ਚ ਲੋਕ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਹਨ। ਇਸ ਵਿਚਕਾਰ ਅਮਰੀਕਾ ‘ਚ ਅੱਜ ਤੋਂ ਮਾਡਰਨਾ ਦੀ ਕੋਰੋਨਾ ਵੈਕਸੀਨ ਦਾ ਫਾਇਨਲ ਟਰਾਇਲ ਸ਼ੁਰੂ ਹੋਣ ਜਾ ਰਿਹਾ ਹੈ। ਅਮਰੀਕਾ ‘ਚ ਮਾਡਰਨਾ ਕੋਰੋਨਾ ਵੈਕਸੀਨ ਬਣਾਉਣ ਦੇ ਬੇਹੱਦ ਕਰੀਬ ਹੈ। ਅੱਜ ਤੋਂ ਉੱਥੇ ਵੈਕਸੀਨ ਦੇ ਅੰਤਿਮ ਟਰਾਇਲ ਸ਼ੁਰੂ ਹੋ ਰਹੇ ਹਨ। ਇਸ ਵਿਚਕਾਰ ਅਮਰੀਕਾ ਦੀ ਟਰੰਪ ਸਰਕਾਰ ਨੇ ਵੈਕਸੀਨ ਨੂੰ ਬਣਾਉਣ ‘ਚ ਮਦਦ ਲਈ ਬਾਓਮੈਡੀਕਲ ਐਡਵਾਂਸਡ ਰਿਸਰਚ ਐਂਡ ਡੈਵਲਪਮੈਂਟ ਅਥਾਰਟੀ ਵੱਲੋਂ ਮਾਡਰਨਾ ਕੰਪਨੀ ਨੂੰ 472 ਕਰੋੜ ਡਾਲਰ ਦਿੱਤੇ ਹਨ।

ਮਾਡਰਨ ਇੰਕ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਤੋਂ ਜ਼ਿਆਦਾਤਰ 472 ਕਰੋੜ ਡਾਲਰ ਪ੍ਰਾਪਤ ਹੋਏ ਹਨ। ਸਰਕਾਰ ਵੱਲੋਂ BARDA ਨੇ ਕੋਰੋਨਾ ਵੈਕਸੀਨ ਨੂੰ ਬਣਾਉਣ ‘ਚ ਮਦਦ ਲਈ ਇਹ ਰਾਸ਼ੀ ਕੰਪਨੀ ਨੂੰ ਪ੍ਰਦਾਨ ਕੀਤੀ ਹੈ। ਕੰਪਨੀ ਨੇ ਕਿਹਾ ਕਿ ਇਸ ਰਾਸ਼ੀ ਨਾਲ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦੇ ਅੰਤਿਮ ਪੜਾਅ ਦੇ ਟਰਾਇਲ ‘ਚ ਕਾਫੀ ਮਦਦ ਮਿਲੇਗੀ, ਜੋ 27 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ।

ਇਸ ਤੋਂ ਪਹਿਲਾਂ ਵੀ ਟਰੰਪ ਸਰਕਾਰ ਵੱਲੋਂ ਅਪ੍ਰੈਲ ਮਹੀਨੇ ‘ਚ ਕੰਪਨੀ ਨੂੰ 483 ਕਰੋੜ ਡਾਲਰ ਦੀ ਮਦਦ ਰਾਸ਼ੀ ਪ੍ਰਦਾਨ ਕੀਤੀ ਗਈ ਸੀ। ਉਸ ਸਮੇਂ ਉਨ੍ਹਾਂ ਦੀ ਕੋਰੋਨਾ ਵੈਕਸੀਨ ਦਾ ਟਰਾਇਲ ਸ਼ੁਰੂਆਤੀ ਸਟੇਜ਼ ‘ਚ ਸੀ। ਇਸ ਤਰ੍ਹਾਂ ਹੁਣ ਤਕ ਮਾਡਰਨਾ ਕੰਪਨੀ ਨੂੰ ਟਰੰਪ ਸਰਕਾਰ ਵੱਲੋਂ 955 ਕਰੋੜ ਡਾਲਰ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ।