Home / ਹੋਰ ਜਾਣਕਾਰੀ / ਖੁਲ ਗਏ ਹੁਣ ਇਹਨਾਂ ਲੋਕਾਂ ਲਈ ਕਨੇਡਾ ਦੇ ਦਰਵਾਜੇ – ਅਚਾਨਕ ਹੋ ਗਿਆ ਇਹ ਵੱਡਾ ਐਲਾਨ

ਖੁਲ ਗਏ ਹੁਣ ਇਹਨਾਂ ਲੋਕਾਂ ਲਈ ਕਨੇਡਾ ਦੇ ਦਰਵਾਜੇ – ਅਚਾਨਕ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਬਹੁਤ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਬਹੁਤ ਸਾਰੇ ਕਾਰੋਬਾਰ ਵੀ ਕਰੋਨਾ ਦੇ ਕਾਰਨ ਪ੍ਰਭਾਵਿਤ ਹੋਏ ਹਨ। ਇਸ ਕਰੋਨਾ ਦਾ ਸਭ ਤੋਂ ਵਧੇਰੇ ਅਸਰ ਹਵਾਈ ਆਵਾਜਾਈ ਉਪਰ ਪਿਆ ਹੈ। ਕਿਉਂਕਿ ਕਰੋਨਾ ਕੇਸਾਂ ਵਿਚ ਹੋਏ ਵਾਧੇ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਉੱਪਰ ਪੂਰਨ ਰੂਪ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ। ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਵੀ ਬਹੁਤ ਸਾਰੇ ਦੇਸ਼ਾਂ ਵੱਲੋਂ ਅਣਮਿੱਥੇ ਸਮੇਂ ਲਈ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਰੋਕ ਲਗਾ ਦਿਤੀ ਗਈ ਸੀ।

ਹੁਣ ਕੈਨੇਡਾ ਦੇ ਦਰਵਾਜ਼ੇ ਇਹਨਾਂ ਲੋਕਾਂ ਦੇ ਖੁਲ੍ਹ ਗਏ ਹਨ, ਜਿਥੇ ਅਚਾਨਕ ਇਹ ਵੱਡਾ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਵੱਲੋਂ ਜਿਥੇ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਉਨ੍ਹਾਂ ਲੋਕਾਂ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ ਜੋ ਕੈਨੇਡਾ ਜਾਣ ਲਈ ਲੰਮੇਂ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਕੈਨੇਡਾ ਸਰਕਾਰ ਵੱਲੋਂ ਕੈਨੇਡਾ ਵਿੱਚ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਐਲਾਨ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਵੱਲੋਂ ਕ੍ਰੋਨਾ ਟੀਕਾਕਰਨ ਦੀਆਂ ਦੋ ਡੋਜ਼ ਲੈ ਲਈਆਂ ਗਈਆਂ ਹਨ ਉਹ ਕੈਨੇਡਾ ਆਉਣ ਲਈ ਇਮੀਗਰੇਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਉਹ ਕੈਨੇਡਾ ਆ ਸਕਦੇ ਹਨ।

ਕੈਨੇਡਾ ਸਿਹਤ ਮੰਤਰਾਲੇ ਵੱਲੋਂ ਫਾਇਜ਼ਰ, ਜਾਨਸਨ ਐਂਡ ਜਾਨਸਨ, ਐਸਟਰਾਜ਼ੇਨੇਕਾ, ਮੌਡਰਨਾ, ਕੋਵਿਸ਼ੀਲਡ ਵੈਕਸੀਨ ਨੂੰ ਮਾਨਤਾ ਦੇ ਦਿੱਤੀ ਗਈ ਹੈ। ਇਨ੍ਹਾਂ ਸਾਰੀਆਂ ਵੈਕਸੀਨ ਵਿਚੋਂ ਕੋਈ ਵੀ ਇਕ ਵੈਕਸੀਨ ਲਗਵਾ ਚੁੱਕੇ ਲੋਕ ਕੈਨੇਡਾ ਜਾ ਸਕਦੇ ਹਨ । ਕੈਨੇਡਾ ਸਰਕਾਰ ਵੱਲੋਂ ਇਹ ਫੈਸਲਾ ਲਾਗੂ ਕਰਕੇ ਵਿਦੇਸ਼ਾਂ ਤੋਂ ਆ ਰਹੇ ਲੋਕਾਂ ਦੀ ਖੱਜਲ ਖੁਆਰੀ ਤੋਂ ਵੱਡੀ ਰਾਹਤ ਦਿੱਤੀ ਹੈ। ਕਿਉਂਕਿ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੈਨੇਡਾ ਆਉਣ ਵਾਲੇ ਲੋਕਾਂ ਲਈ ਦੂਜੀ ਡੋਜ਼ ਉਡਾਣ ਭਰਨ ਤੋਂ ਦੋ ਹਫ਼ਤੇ ਪਹਿਲਾਂ ਲੈਣੀ ਲਾਜ਼ਮੀ ਕੀਤੀ ਗਈ ਹੈ।

ਇਸ ਦੇ ਨਾਲ ਹੀ ਉਡਾਣ ਭਰਨ ਤੋਂ ਤਿੰਨ ਦਿਨ ਪਹਿਲਾਂ ਕਰੋਨਾ ਦੀ ਨੈਗਟਿਵ ਰਿਪੋਰਟ ਹੋਣੀ ਲਾਜ਼ਮੀ ਹੈ। ਕੈਨੇਡਾ ਆਉਣ ਦੀ ਉਡੀਕ ਵਿੱਚ ਬੈਠੇ ਕੈਨੇਡੀਅਨ ਸਿਟੀਜ਼ਨਜ਼,ਇਮੀਗਰੇਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਵਰਕ ਪਰਮਿਟ, ਸਟੱਡੀ ਪਰਮਿਟ, ਸੁਪਰ ਵੀਜ਼ਾ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਕੈਨੇਡਾ ਪਹੁੰਚ ਕੇ ਇੱਕ ਹਫਤੇ ਬਾਅਦ ਕਰੋਨਾ ਟੈਸਟ ਕਰਵਾਉਣ ਦੀ ਸ਼ਰਤ ਨੂੰ ਵੀ ਹਟਾ ਦਿੱਤਾ ਗਿਆ ਹੈ।