Home / ਹੋਰ ਜਾਣਕਾਰੀ / ਖਿਚਲੋ ਤਿਆਰੀ: ਹੁਣ ਪੰਜਾਬ ਚ ਇਥੇ ਇਥੇ ਹਰ ਰੋਜ ਲੱਗਣਗੇ ਏਨੇ ਏਨੇ ਟਾਈਮ ਲਈ ਬਿਜਲੀ ਦੇ ਕੱਟ

ਖਿਚਲੋ ਤਿਆਰੀ: ਹੁਣ ਪੰਜਾਬ ਚ ਇਥੇ ਇਥੇ ਹਰ ਰੋਜ ਲੱਗਣਗੇ ਏਨੇ ਏਨੇ ਟਾਈਮ ਲਈ ਬਿਜਲੀ ਦੇ ਕੱਟ

ਆਈ ਤਾਜਾ ਵੱਡੀ ਖਬਰ

ਸੂਬੇ ਅੰਦਰ ਜਿੱਥੇ ਗਰਮੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਉਥੇ ਵੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਵੀ ਜਿੱਥੇ ਇਸ ਵਾਰ ਜਲਦੀ ਮੌਨਸੂਨ ਆਉਣ ਦੀ ਜਾਣਕਾਰੀ ਦਿੱਤੀ ਗਈ ਸੀ। ਜਿਸ ਨਾਲ ਲੋਕਾਂ ਵੱਲੋਂ ਬਰਸਾਤ ਵੀ ਜਲਦੀ ਹੋਣ ਦੀ ਉਮੀਦ ਸੀ। ਜਿਸ ਨਾਲ ਲੋਕਾਂ ਨੂੰ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਿਲ ਸਕਦੀ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿਸ ਨਾਲ ਇਨਸਾਨੀ ਜ਼ਿੰਦਗੀ ਤੋਂ ਇਲਾਵਾ ਪਸ਼ੂ ਪੰਛੀਆਂ ਅਤੇ ਜਾਨਵਰਾਂ ਤੇ ਫਸਲਾਂ ਉੱਪਰ ਵੀ ਇਸ ਗਰਮੀ ਦਾ ਕਹਿਰ ਵੇਖਿਆ ਜਾ ਰਿਹਾ ਹੈ।

ਪੰਜਾਬ ਵਿਚ ਹੁਣ ਇਨ੍ਹਾਂ ਸ਼ਹਿਰਾਂ ਵਿੱਚ ਰੋਜ਼ਾਨਾ ਬਿਜਲੀ ਦੇ ਕੱਟ ਲੱਗਣਗੇ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਗਰਮੀ ਦੇ ਵਧਣ ਨਾਲ ਬਿਜਲੀ ਕੱਟਾਂ ਵਿਚ ਵੀ ਵਾਧਾ ਹੋ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਗਰਮੀ ਦੇ ਇਸ ਮੌਸਮ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਹੁਤ ਸਾਰੇ ਕਾਰੋਬਾਰ ਵੀ ਇਸ ਗਰਮੀ ਅਤੇ ਬਿਜਲੀ ਦੀ ਸਪਲਾਈ ਨਾ ਹੋਣ ਕਾਰਨ ਪ੍ਰਭਾਵਤ ਹੋਏ ਹਨ। ਬਿਜਲੀ ਦੀ ਜਿਆਦਾ ਖਪਤ ਹੋਣ ਕਾਰਨ ਮੁਸੀਬਤਾਂ ਵੀ ਵਧ ਗਈਆਂ ਹਨ। ਪੰਜਾਬ ਵਿੱਚ ਇਸ ਸਮੇਂ ਬਿਜਲੀ ਦੀ ਭਾਰੀ ਕਿੱਲਤ ਹੋਣ ਕਾਰਨ ਬਾਹਰਲੇ ਰਾਜਾਂ ਤੋਂ 7252 ਮੈਗਾਵਾਟ ਬਿਜਲੀ ਖਰੀਦੀ ਜਾ ਰਹੀ ਹੈ।

2700 ਮੈਗਾਵਾਟ ਬਿਜਲੀ ਨਿਜੀ ਥਰਮਲ ਪਲਾਂਟਾਂ ਵੱਲੋਂ ਦਿੱਤੀ ਜਾ ਰਹੀ ਹੈ। ਇਸ ਸਮੇਂ ਝੋਨੇ ਦੀ ਬਿਜਾਈ ਹੋਣ ਕਾਰਨ ਕਿਸਾਨਾਂ ਨੂੰ ਵੀ ਬਿਜਲੀ ਦੀ ਸਪਲਾਈ ਦੇਣੀ ਜ਼ਰੂਰੀ ਕੀਤੀ ਗਈ ਹੈ। ਬਿਜਲੀ ਪਲਾਂਟਾਂ ਵਿੱਚ ਬਿਜਲੀ ਦੀ ਕਿੱਲਤ ਹੋਣ ਕਾਰਨ ਕਈ ਜਗ੍ਹਾ ਉਪਰ ਕੱਟ ਲਗਾਉਣੇ ਪੈ ਰਹੇ ਹਨ। ਪੰਜਾਬ ਇਸ ਸਮੇਂ ਸੰਕਟ ਦੀ ਸਥਿਤੀ ਵਿੱਚ ਹੈ। ਜਦੋਂ ਤੱਕ ਬਿਜਲੀ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ ਉਦੋਂ ਤੱਕ ਲੋਕਾਂ ਨੂੰ ਬਿਜਲੀ ਦੀ ਕਮੀ ਨਾਲ ਜੂਝਣਾ ਪੈ ਸਕਦਾ ਹੈ । ਜਲੰਧਰ ਵਿੱਚ ਮੰਗਲਵਾਰ ਸ਼ਾਮ ਨੂੰ ਲੋਕਾਂ ਨੂੰ ਭਾਰੀ ਪ-ਰੇ-ਸ਼ਾ-ਨੀ ਦਾ ਸਾਹਮਣਾ ਕਰਨਾ ਪਿਆ।

ਕਿਉਂਕਿ ਰਾਤ 8:45 ਵਜੇ ਤੋਂ 9:45 ਵਜੇ ਤੱਕ ਬਿਜਲੀ ਦੀ ਕਿੱਲਤ ਵੇਖੀ ਗਈ। ਇਸ ਤਰ੍ਹਾਂ ਜਲੰਧਰ ਵਾਸੀਆਂ ਨੂੰ ਅੱਜ ਦੁਪਹਿਰ ਸਮੇਂ ਵੀ ਬਿਜਲੀ ਦੇ ਭਾਰੀ ਕੱਟ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਹੀ ਪੰਜਾਬ ਦੇ ਮਹਾਂਨਗਰ ਲੁਧਿਆਣਾ ਦੇ ਚੀਫ ਇੰਜੀਨੀਅਰ ਪਾਵਰਕਾਮ ਭੁਪਿੰਦਰ ਖੋਸਲਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਲੁਧਿਆਣਾ ਵਿੱਚ ਲਗਭਗ ਇਕ ਹਫਤੇ ਤੱਕ ਹਰ ਰੋਜ਼ ਇਕ ਤੋਂ ਦੋ ਘੰਟੇ ਤੱਕ ਬਿਜਲੀ ਦੇ ਕੱਟ ਲਾਏ ਜਾਣਗੇ। ਬਿਜਲੀ ਵਿਭਾਗ ਕੋਲ ਬਿਜਲੀ ਦੀ ਕਿੱਲਤ ਕਾਰਨ ਇਹ ਕੱਟ ਲਗਾਏ ਜਾ ਰਹੇ ਹਨ।