Home / ਹੋਰ ਜਾਣਕਾਰੀ / ਕੰਪਨੀ ਲੱਭ ਰਹੀ ਸੀ ਸੋਨਾ ਪਰ ਮਿਲ ਗਈ 10 ਕਰੋੜ ਸਾਲ ਪੁਰਾਣੀ ਇਹ ਚੀਜ – ਤਾਜਾ ਵੱਡੀ ਖਬਰ

ਕੰਪਨੀ ਲੱਭ ਰਹੀ ਸੀ ਸੋਨਾ ਪਰ ਮਿਲ ਗਈ 10 ਕਰੋੜ ਸਾਲ ਪੁਰਾਣੀ ਇਹ ਚੀਜ – ਤਾਜਾ ਵੱਡੀ ਖਬਰ

ਮਿਲ ਗਈ 10 ਕਰੋੜ ਸਾਲ ਪੁਰਾਣੀ ਇਹ ਚੀਜ

ਕਈ ਵਾਰ ਲਭੀ ਕੋਈ ਚੀਜ ਜਾ ਰਹੀ ਹੁੰਦੀ ਹੈ ਪਰ ਮਿਲ ਅਜਿਹੀ ਚੀਜ ਜਾਂਦੀ ਹੈ ਜਿਸਦੇ ਬਾਰੇ ਵਿਚ ਸੋਚਿਆ ਵੀ ਨਹੀਂ ਜਾ ਸਕਦਾ ਹੁੰਦਾ ਹੈ। ਅਜਿਹੀ ਹੀ ਇੱਕ ਵੱਡੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ ਜਿਥੇ ਇੱਕ ਕੰਪਨੀ ਵਲੋਂ ਸੋਨੇ ਦੀ ਭਾਲ ਕੀਤੀ ਜਾ ਰਹੀ ਸੀ ਪਰ ਮਿਲ ਅਜਿਹੀ ਚੀਜ ਗਈ ਜਿਸ ਦੀ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ।

ਧਰਤੀ ਤੋਂ ਮੇਟਰੋਇਟ (ਉਲਕਾਪਿੰਡ) ਟ ਕ ਰਾ ਉ – ਣ ਦਾ ਬਹੁਤ ਪੁਰਾਣਾ ਇਤਿਹਾਸ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਕ ਸਮੇਂ ਸੀ ਜਦੋਂ ਧਰਤੀ ’ਤੇ ਜੀਵਨ ਆਉਣ ਤੋਂ ਪਹਿਲਾਂ ਹੀ ਉਲਕਾਪਿੰਡਾਂ ਦੀ ਧਰਤੀ ’ਤੇ ਬਾਰਿਸ਼ ਹੋਇਆ ਕਰਦੀ ਸੀ। ਉਥੇ ਇਕ ਹੋਰ ਗੱਲ ਮੁਤਾਬਕ ਧਰਤੀ ’ਤੇ ਜੀਵਨ ਉਲਕਾਪਿੰਡਾਂ ਨਾਲ ਹੀ ਆਇਆ ਸੀ। ਹਾਲ ਹੀ ਵਿਚ ਪੱਛਮੀ ਆਸਟ੍ਰੇਲੀਆ ’ਚ ਇਕ 10 ਕਰੋੜ ਸਾਲ ਪੁਰਾਣਾ ਮੇਟਰੋਇਟ ਕ੍ਰੇਟਰ ਮਿਲਿਆ ਹੈ।

ਖਬਰ ਮੁਤਾਬਕ ਇਸ ਕ੍ਰੇਟਰ ਬਾਰੇ ਓਦੋਂ ਪਤਾ ਲੱਗਾ ਜਦੋਂ ਇਕ ਖੋਦਾਈ ਕਰਨ ਵਾਲੀ ਕੰਪਨੀ ਸੋਨਾ ਲੱਭਣ ਲਈ ਖੋਦਾਈ ਕਰ ਰਹੀ ਸੀ। ਮਾਹਰਾਂ ਨੇ ਇਸ ਕ੍ਰੇਟਰ ਨੂੰ ਇਲੈਕਟ੍ਰੋਮੈਗਨੇਟਿਕ ਸਰਵੇ ਦੌਰਾਨ ਲੱਭਿਆ ਸੀ। ਇਹ ਕ੍ਰੇਟਰ ਪੱਛਮੀ ਆਸਟ੍ਰੇਲੀਆ ’ਚ ਕਾਲਗੂਰਲੀ ਬੋਉਲਡਰ ਦੇ ਉੱਤਰੀ ਪੱਛਮੀ ਇਲਾਕੇ ਦੇ ਓਰਾ ਬਾਂਡਾ ਸ਼ਹਿਰ ਦੀ ਗੋਲਡਫੀਲਡ ਖਾਨਾਂ ਨੇੜੇ ਸਥਿਤ ਹੈ।

ਕ੍ਰੇਟਰ ਦਾ ਡਾਇਆਮੀਟਰ 5 ਕਿਲੋਮੀਟਰ
ਕ੍ਰੇਟਰ ਦਾ ਵਿਆਸ 5 ਕਿਲੋਮੀਟਰ ਹੈ। ਇਸ ਕ੍ਰੇਟਰ ਬਾਰੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਦੁਨੀਆ ਦੇ ਮਸ਼ਹੂਰ ਵੋਲਫ ਕ੍ਰੀਕ ਕ੍ਰੇਟਰ ਤੋਂ 5 ਗੁਣਾ ਵੱਡਾ ਹੈ ਅਤੇ ਕਿੰਬਰਲੇ ’ਚ ਸਥਿਤ ਹੈ। ਜਿਓਲਾਜਿਸਟ ਅਤੇ ਜਿਓਫਿਜੀਸਿਸਟ ਡਾ. ਜੇਸਨ ਮੇਅਰਸ ਨੇ ਕਿਹਾ ਕਿ ਇਹ ਇਕ ਸ਼ਾਨਦਾਰ ਖੋਜ ਸੀ ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |