Home / ਹੋਰ ਜਾਣਕਾਰੀ / ਕੋਰੋਨਾ ਵੈਕਸੀਨ ਬਾਰੇ ਅਮਰੀਕਾ ਦੇ ਸਭ ਤੋਂ ਵੱਡੇ ਡਾਕਟਰ ਫੌਸੀ ਨੇ ਦਸੀ ਇਹ ਗਲ੍ਹ ਦੁਨੀਆਂ ਤੇ ਖੁਸ਼ੀ

ਕੋਰੋਨਾ ਵੈਕਸੀਨ ਬਾਰੇ ਅਮਰੀਕਾ ਦੇ ਸਭ ਤੋਂ ਵੱਡੇ ਡਾਕਟਰ ਫੌਸੀ ਨੇ ਦਸੀ ਇਹ ਗਲ੍ਹ ਦੁਨੀਆਂ ਤੇ ਖੁਸ਼ੀ

ਆਈ ਤਾਜਾ ਵੱਡੀ ਖਬਰ

ਵਾਸ਼ਿੰਗਟਨ : ਕੋਰੋਨਾ ਵੈਕਸੀਨ ਬਣਾਉਣ ਲਈ ਵਿਗਿਆਨੀ ਦਿਨ-ਰਾਤ ਮਿਹਨਤ ਕਰ ਰਹੇ ਹਨ। ਹਰੇਕ ਦੇਸ਼ ਦੇ ਸਾਹਮਣੇ ਸੁਰੱਖਿਅਤ ਅਤੇ ਜ਼ਿਆਦਾ ਪ੍ਰਭਾਵਸ਼ਾਲੀ ਵੈਕਸੀਨ ਬਣਾਉਣ ਦੀ ਚੁਣੌਤੀ ਹੈ। ਇਕ ਅਜਿਹੀ ਵੈਕਸੀਨ ਜੋ ਪੂਰੀ ਦੁਨੀਆ ਨੂੰ ਇਸ ਸੰਕਟ ਕਾਲ ਤੋਂ ਕੱਢਣ ਦਾ ਕੰਮ ਕਰੇ। ਭਾਵੇਂਕਿ ਇੰਫੈਕਸ਼ੀਅਸ ਡਿਸੀਜ਼ ਮਾਹਰ ਐਨਥਨੀ ਫੌਸੀ ਨੇ ਦਾਅਵਾ ਕੀਤਾ ਹੈ ਕਿ ਘੱਟ ਅਸਰਦਾਰ ਵੈਕਸੀਨ ਵੀ ਇਸ ਮਹਾਮਾਰੀ ਦੇ ਜਾਲ ਤੋਂ ਦੁਨੀਆ ਨੂੰ ਬਾਹਰ ਕੱਢ ਸਕਦੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੋਰੋਨਾਵਾਇਰਸ ਸਲਾਹਕਾਰ ਡਾਕਟਰ ਫੌਸੀ ਨੇ ਇਕ ਟੀਵੀ ਸ਼ੋਅ ਦੇ ਮਾਧਿਅਮ ਨਾਲ ਕਿਹਾ,”ਇਸ ਦੀ ਕੋਈ ਸੰਭਾਵਨਾ ਨਹੀਂ ਸੀ ਕਿ ਕੋਰੋਨਾਵਾਇਰਸ ਦੇ ਲਈ ਬਣੀ ਵੈਕਸੀਨ 100 ਫੀਸਦੀ ਪ੍ਰਭਾਵਸ਼ਾਲੀ ਹੋਵੇਗੀ। ਜੇਕਰ ਸਾਨੂੰ ਇਸ ਦੀ ਅੱਧੀ ਪ੍ਰਭਾਵਸ਼ਾਲੀ ਵੈਕਸੀਨ ਵੀ ਮਿਲ ਜਾਂਦੀ ਹੈ ਤਾਂ ਇਕ ਸਾਲ ਦੇ ਅੰਦਰ ਅਸੀਂ ਸਧਾਰਨ ਸਥਿਤੀ ਵਿਚ ਪਰਤ ਸਕਦੇ ਹਾਂ।” ਫੌਸੀ ਨੇ ਪਿਛਲੇ ਹਫਤੇ ਵੀ ਇਹ ਸਵੀਕਾਰ ਕੀਤਾ ਸੀ ਕਿ ਕੋਰੋਨਾਵਾਇਰਸ ਦੀ ਵੈਕਸੀਨ ਦੇ 90 ਫੀਸਦੀ ਤੱਕ ਪ੍ਰਭਾਵੀ ਹੋਣ ਦੀ ਸੰਭਾਵਨਾ ਕਾਫੀ ਘੱਟ ਹੈ। ਪਰ 50 ਤੋਂ 60 ਫੀਸਦੀ ਤੱਕ ਪ੍ਰਭਾਵਸ਼ਾਲੀ ਵੈਕਸੀਨ ਵੀ ਰਾਹਤ ਦੇਣ ਦਾ ਵੱਡਾ ਕੰਮ ਕਰ ਸਕਦੀ ਹੈ।

50 ਫੀਸਦੀ ਪ੍ਰਭਾਵਸ਼ਾਲੀ ਵੈਕਸੀਨ ਦਾ ਮਤਲਬ, ਉਹ ਇਨਫੈਕਸ਼ਨ ਦੇ ਲੱਗਭਗ ਅੱਧੇ ਖਤਰੇ ਨੂੰ ਮਿਟਾ ਸਕਦੀ ਹੈ। ਫੌਸੀ ਨੇ ਅੱਗੇ ਕਿਹਾ,”ਜੇਕਰ ਅਸੀਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਵੈਕਸੀਨ ਹਾਸਲ ਕਰਨ ਵਿਚ ਸਫਲ ਹੁੰਦੇ ਹਾਂ ਤਾਂ 2021 ਦੇ ਅਖੀਰ ਵਿਚ ਮਹਾਮਾਰੀ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ। ਅਸੀਂ ਸਧਾਰਨ ਰੂਪ ਨਾਲ ਉਨੇ ਹੀ ਸਿਹਤਮੰਦ ਹੋਵਾਂਗੇ ਜਿੰਨਾ ਸੰਭਵ ਤੌਰ ‘ਤੇ ਅਸੀਂ ਹੋ ਸਕਦੇ ਹਾਂ। ਭਾਵੇਂਕਿ ਮੈਂ ਪੂਰੀ ਤਰ੍ਹਾਂ ਸਪੱਸ਼ਟ ਹੋਣ ਚਾਹੁੰਦਾ ਹਾਂ ਕਿ ਤੁਸੀਂ ਲੋਕ ਇਸ ਵਾਇਰਸ ਨੂੰ ਮਿਟਾਉਣ ਜਾ ਰਹੇ ਹੋ।” ਇਸ ਇੰਟਰਵਿਊ ਦੌਰਾਨ ਫੌਸੀ ਤੋਂ ਪੁੱਛਿਆ ਗਿਆ ਕੀ ਇਹ ਬੀਮਾਰੀ 2024 ਤੱਕ ਲੋਕਾਂ ਦਾ ਪਿੱਛਾ ਨਹੀਂ ਛੱਡੇਗੀ। ਇਸ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਕਿ ਅਜਿਹਾ ਬਿਲਕੁੱਲ ਨਹੀਂ ਹੈ। ਫੌਸੀ ਦੇ ਮੁਤਾਬਕ, ਕੋਰੋਨਾ ਵੱਧ ਤੋਂ ਵੱਧ 2021 ਦੇ ਅਖੀਰ ਤੱਕ ਜਾ ਸਕਦਾ ਹੈ। ਹਾਂ ਜੇਕਰ ਇਸ ਨੂੰ ਲੈ ਕੇ ਕੋਈ ਲਾਪਰਵਾਹੀ ਹੋਈ ਜਾਂ ਇਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵੈਕਸੀਨ ਨਹੀਂ ਮਿਲੀ ਤਾਂ ਸ਼ਾਇਦ ਇਹ ਕੁਝ ਸਾਲ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ।

ਇੱਥੇ ਦੱਸ ਦਈਏ ਕਿ FDA (Food and Drug Administration) ਨੇ ਵੀ ਸ਼ੁਰੂਆਤ ਵਿਚ ਕਿਹਾ ਸੀ ਕਿ ਸਧਾਰਨ ਲੋਕਾਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਦੀ ਮਨਜ਼ੂਰੀ ਲਈ ਉਸ ਦੀ ਪ੍ਰਭਾਵਸ਼ੀਲਤਾ ਘੱਟੋ-ਘੱਟ 70 ਫੀਸਦੀ ਤੱਕ ਹੋਣੀ ਚਾਹੀਦੀ ਹੈ ਪਰ ਬਾਅਦ ਵਿਚ 50 ਫੀਸਦੀ ਤੱਕ ਪ੍ਰਭਾਵੀ ਵੈਕਸੀਨ ਨੂੰ ਮਨਜ਼ੂਰੀ ਦੇਣ ‘ਤੇ ਸਹਿਮਤੀ ਬਣੀ। ਰੂਸ ਦੀ ਵੈਕਸੀਨ ‘ਤੇ ਫੌਸੀ ਦੀ ਪ੍ਰਤੀਕਿਰਿਆ ਵੀ ਕਿਸੇ ਤੋਂ ਲੁਕੀ ਨਹੀਂ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਦੇ ਮੁਤਾਬਕ ਫੌਸੀ ਨੇ ਕਿਹਾ ਕਿ ਇਸ ਵੈਕਸੀਨ ਦੀ ਸੁਰੱਖਿਆ ਨਿਸ਼ਚਿਤ ਤੌਰ ‘ਤੇ ਸ਼ੱਕ ਪੈਦਾ ਕਰਦੀ ਹੈ। ਇਕ ਵੈਕਸੀਨ ਦਾ ਬਣਨਾ ਅਤੇ ਉਸ ਦੀ ਸੁਰੱਖਿਆ ਅਤੇ ਪ੍ਰਭਾਵ ਨੂੰ ਸਾਬਤ ਕਰਨਾ ਦੋ ਵੱਖੋ-ਵੱਖ ਗੱਲਾਂ ਹੁੰਦੀਆਂ ਹਨ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਜ਼ੋਖਮ ਵਿਚ ਪਾ ਕੇ ਉਹਨਾਂ ‘ਤੇ ਕਿਸੇ ਅਜਿਹੀ ਚੀਜ਼ ਦੀ ਵਰਤੋਂ ਕਰਨਾ ਜਾਂ ਉਹਨਾਂ ਨੂੰ ਕੋਈ ਅਜਿਹੀ ਚੀਜ਼ ਦੇਣਾ ਜੋ ਕੰਮ ਹੀ ਨਹੀਂ ਕਰਦੀ ਹੈ। ਅਜਿਹਾ ਪ੍ਰਯੋਗ ਅਸੀਂ ਵੀ ਅਗਲੇ ਹਫਤੇ ਕਰ ਸਕਦੇ ਹਾਂ ਪਰ ਇਕ ਆਦਰਸ਼ ਵੈਕਸੀਨ ਦਾ ਕੰਮ ਲੋਕਾਂ ਨੂੰ ਖਤਰੇ ਵਿਚ ਪਾਉਣਾ ਨਹੀਂ ਸਗੋਂ ਉਸ ਵਿਚੋਂ ਬਾਹਰ ਕੱਢਣਾ ਹੁੰਦਾ ਹੈ।

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।