Home / ਤਾਜਾ ਜਾਣਕਾਰੀ / ਕੋਰੋਨਾ ਵਾਇਰਸ ਨੂੰ ਲੈ ਕੇ ਹੋਇਆ ਇਹ ਵੱਡਾ ਰਹਸਮਈ ਖੁਲਾਸਾ

ਕੋਰੋਨਾ ਵਾਇਰਸ ਨੂੰ ਲੈ ਕੇ ਹੋਇਆ ਇਹ ਵੱਡਾ ਰਹਸਮਈ ਖੁਲਾਸਾ

ਹੋਇਆ ਇਹ ਵੱਡਾ ਰਹਸਮਈ ਖੁਲਾਸਾ

ਕੋਰੋਨਾ ਵਾਇਰਸ ਨੂੰ ਲੈ ਕੇ ਜਿੰਨੀ ਰਿਸਰਚ ਕੀਤੀ ਜਾ ਰਹੀ ਹੈ, ਓਨਾ ਹੀ ਇਸ ਵਾਇਰਸ ਦੇ ਰਹੱਸ ਤੋਂ ਪਰਦਾ ਉੱਠਦਾ ਜਾ ਰਿਹਾ ਹੈ। ਵਿਗਿਆਨੀਆਂ ਦੀ ਇਕ ਨਵੀਂ ਰਿਸਰਚ ‘ਚ ਕੋਰੋਨਾ ਸਬੰਧੀ ਖ਼ਾਸ ਗੱਲਾਂ ਸਾਹਮਣੇ ਆਈਆਂ ਹਨ। ਸਟੱਡੀ ਅਨੁਸਾਰ ਨਵੇਂ ਕੋਰੋਨਾ ਵਾਇਰਸ ਦਾ ਕੁਝ ਪਰਿਵਰਤਨ ਹੀ ਮਨੁੱਖ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਸਬੰਧੀ ਉਸ ਪ੍ਰੋਟੀਨ ਨਾਲ ਦਿਸ਼ਾ-ਨਿਰਦੇਸ਼ਿਤ ਹੁੰਦਾ ਹੈ, ਜੋ ਇਸਨੂੰ ਕਮਜ਼ੋਰ ਕਰਨ ‘ਚ ਸਹਾਇਕ ਹੁੰਦਾ ਹੈ, ਪਰ ਵਾਇਰਸ ਇਸ ਖ਼ਿਲਾਫ਼ ਫਿਰ ਉੱਠ ਖੜ੍ਹਾ ਹੁੰਦਾ ਹੈ। ਇਹ ਖੋਜ ਕੋਵਿਡ-19 ਦੇ ਖ਼ਾਤਮੇ ਲਈ ਨਵੇਂ ਟੀਕੇ ਤਿਆਰ ਕਰਨ ‘ਚ ਮਦਦਗਾਰ ਹੋ ਸਕਦੀ ਹੈ।

ਬ੍ਰਿਟੇਨ ਦੀ ਯੂਨੀਵਰਸਿਟੀ ਆਫ ਬਾਥ ਦੇ ਏਲਨ ਰਾਈਸ ਸਮੇਤ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜਦੋਂ ਸਾਰੇ ਜੀਵਧਾਰੀ ਜੀਵਨ ਪਰਿਵਰਤਨ (ਰੂਪ ‘ਚ ਬਦਲਾਅ) ਕਰਦੇ ਹਨ ਤਾਂ ਇਹ ਪ੍ਰਕਿਰਿਆ ਆਮ ਤੌਰ ‘ਤੇ ਅਚਾਨਕ ਹੁੰਦੀ ਹੈ। ਦੁਨੀਆ ਭਰ ‘ਚ ਹਾਲੇ ਤਕ 6,000 ਤੋਂ ਵੱਧ ਪਰਿਵਰਤਨਾਂ ਦੀ ਪਛਾਣ ਕੀਤੀ ਗਈ ਹੈ।

ਰਿਸਰਚ ‘ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ‘ਚ ਹੋ ਸਕਦਾ ਹੈ ਕਿ ਪਰਿਵਰਤਨ ਦੀ ਪ੍ਰਕਿਰਿਆ ਅਚਾਨਕ ਨਾ ਹੋਵੇ। ਉਥੇ ਹੀ ਮਨੁੱਖ ਇਸਨੂੰ ਕਮਜ਼ੋਰ ਕਰਨ ਲਈ ਰੱਖਿਆ ਤੰਤਰ ਦੇ ਰੂਪ ‘ਚ ਪਰਿਵਰਤਨ ਕਰ ਰਹੇ ਹਨ।

ਖੋਜਕਰਤਾਵਾਂ ਨੇ ਪਤਾ ਲਗਾਇਆ ਹੈ ਕਿ ਵਿਕਾਸ ਦੇ ਕੰਮ ‘ਚ ਕੁਦਰਤੀ ਚੋਣ ਜਾਂ ਫਿਟਨੈੱਟ ਦੀ ਜਿੱਤ ਦੇ ਸਿਧਾਂਤ ਤਹਿਤ ਕੋਰੋਨਾ ਵਾਇਰਸ ਪਰਿਵਰਤਨ ਪ੍ਰਕਿਰਿਆ ਖ਼ਿਲਾਫ਼ ਫਿਰ ਖੜ੍ਹਾ ਹੋ ਜਾਂਦਾ ਹੈ। ਇਹ ਖੋਜ ਕੋਵਿਡ-19 ਖ਼ਿਲਾਫ਼ ਨਵੇਂ ਟੀਕੇ ਬਣਾਉਣ ‘ਚ ਮਦਦਗਾਰ ਹੋ ਸਕਦੀ ਹੈ।
ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।