Home / ਹੋਰ ਜਾਣਕਾਰੀ / ਕੋਰੋਨਾ ਤੋਂ ਬਾਅਦ ਹੁਣ ਦੁਨੀਆਂ ਲਈ ਵਜੀ ਇਹ ਖਤਰੇ ਦੀ ਘੰਟੀ – ਤਾਜਾ ਵੱਡੀ ਖਬਰ

ਕੋਰੋਨਾ ਤੋਂ ਬਾਅਦ ਹੁਣ ਦੁਨੀਆਂ ਲਈ ਵਜੀ ਇਹ ਖਤਰੇ ਦੀ ਘੰਟੀ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸਾਲ 2019 ਦੇ ਅੰਤ ਵਿੱਚ ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਦੀ ਉਤਪਤੀ ਦੇ ਬਾਅਦ ਇੱਕ ਤੋਂ ਬਾਅਦ ਇੱਕ ਕੁਦਰਤੀ ਆਫ਼ਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਜਿੱਥੇ ਕਰੋਨਾ ਨੇ ਪੂਰੇ ਵਿਸ਼ਵ ਵਿਚ ਭਾਰੀ ਤਬਾਹੀ ਮਚਾਈ ਹੈ। ਉਥੇ ਹੀ ਬਰਡ ਫਲੂ, ਚੱਕਰਵਾਤ ਤੁਫਾਨ, ਭੂਚਾਲ ਅਤੇ ਹੋਰ ਬਹੁਤ ਸਾਰੀਆਂ ਕੁਦਰਤੀ ਆਫਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਦੋਂ ਵੀ ਇਨਸਾਨ ਵੱਲੋਂ ਕੁਦਰਤ ਦੀ ਬਣਾਈ ਸ਼੍ਰਿਸ਼ਟੀ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਸਮੇਂ ਕੁਦਰਤ ਵੱਲੋ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੁਦਰਤੀ ਆਫ਼ਤਾਂ ਦਾ ਆਉਣਾ ਜਾਰੀ ਹੈ।

ਕਰੋਨਾ ਤੋਂ ਬਾਅਦ ਹੁਣ ਦੁਨੀਆਂ ਲਈ ਇਸ ਖਤਰੇ ਦੀ ਘੰਟੀ ਵੱਜ ਗਈ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਬੀਤੇ ਕੁਝ ਦਿਨਾਂ ਤੋਂ ਸੰਯੁਕਤ ਰਾਸ਼ਟਰ ਵਿੱਚ ਪੈਣ ਵਾਲੀ ਗਰਮੀ ਨੇ ਲੋਕਾਂ ਵਿਚ ਹਾਹਾਕਾਰ ਪੈਦਾ ਕਰ ਦਿੱਤੀ ਹੈ। ਇਸ ਭਿਆਨਕ ਗਰਮੀ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਹਨ। ਦੁਨੀਆ ਦੇ ਸਭ ਤੋਂ ਠੰਡੇ ਟਾਪੂ ਵਿਚ ਸ਼ਾਮਲ ਅੰਟਾਰਕਟਿਕਾ ਦਾ ਤਾਪਮਾਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਵਧੇਰੇ ਗਰਮ ਤਾਪਮਾਨ ਨੇ ਰਿਕਾਰਡ ਤੋੜ ਦਿੱਤੇ ਹਨ ਜਿਸ ਕਾਰਨ ਦੁਨੀਆ ਲਈ ਖਤਰੇ ਦੀ ਘੰਟੀ ਦਾ ਐਲਾਨ ਹੋ ਚੁੱਕਾ ਹੈ।

ਜਲਵਾਯੁ ਪਰਿਵਰਤਨ ਕਾਰਨ ਇਹ ਤਾਪਮਾਨ ਬਣਿਆ ਹੋਇਆ ਹੈ। ਏਨੀ ਤੇਜ਼ੀ ਨਾਲ ਇਸ ਇਲਾਕੇ ਵਿਚ ਵਧ ਰਹੇ ਤਾਪਮਾਨ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਸੰਸਥਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਾਪਮਾਨ ਦੇ ਵਧਣ ਨਾਲ ਇਸ ਖੇਤਰ ਵਿੱਚ ਜੰਮੀ ਹੋਈ ਬਰਫ ਦੇ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ ਅਗਰ ਅਜਿਹਾ ਹੁੰਦਾ ਹੈ, ਦੁਨੀਆਂ ਭਰ ਵਿੱਚ ਬਹੁਤ ਸਾਰੇ ਇਲਾਕੇ ਡੁਬ ਸਕਦੇ ਹਨ। ਪਿਛਲੇ ਪੰਜਾਹ ਸਾਲਾਂ ਵਿੱਚ ਲੱਗਭੱਗ 3 ਡਿਗਰੀ ਸੈਲਸੀਅਸ ਵਿੱਚ ਵਾਧਾ ਹੋਇਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅੰਟਾਰਕਟਿਕਾ ਪ੍ਰਾਇਦੀਪ ਧਰਤੀ ਦੇ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲੇ ਖੇਤਰਾਂ ਵਿੱਚੋਂ ਇੱਕ ਹੈ।

ਡਬਲਿਊ ਐਮ ਓ ਦੇ ਜਨਰਲ ਸਕੱਤਰ ਪੇਟੇਰੀ ਤਾਲਾਸ ਨੇ ਕਿਹਾ ਹੈ ਕਿ ਜ਼ਿਆਦਾ ਤਾਪਮਾਨ ਰਿਕਾਰਡ ਦੀ ਪੜਤਾਲ ਕਰਨੀ ਮਹੱਤਵਪੂਰਨ ਹੈ। ਕਿਉਂਕਿ ਧਰਤੀ ਦੀਆਂ ਅੰਤਿਮ ਸਰਹੱਦਾਂ ਵਿੱਚੋਂ ਇੱਕ ਮੌਸਮ ਤੇ ਮੌਸਮ ਦੀ ਤਸਵੀਰ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਤੋਂ ਪਹਿਲਾਂ 2015 ਵਿੱਚ ਸਭ ਤੋਂ ਜ਼ਿਆਦਾ ਤਾਪਮਾਨ 17.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 6 ਫਰਵਰੀ 2020 ਨੂੰ ਅੰਟਾਰਕਟਿਕਾ ਅਤੇ ਅਰਜਨਟੀਨਾ ਦੇ ਖੋਜ ਕੇਂਦਰ ਵਿੱਚ ਰਿਕਾਰਡ 18.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਨੇ ਅੰਟਾਰਕਟਿਕਾ ਟਾਪੂ ਵਿਚ ਤਾਪਮਾਨ ਦੇ ਨਵੇਂ ਰਿਕਾਰਡ ਦੀ ਪੁਸ਼ਟੀ ਕੀਤੀ ਹੈ।