Home / ਹੋਰ ਜਾਣਕਾਰੀ / ਕੋਰੋਨਾ ਗੰਭੀਰ ਪੀੜਤ ਮਸ਼ਹੂਰ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਬਾਰੇ ਹਸਪਤਾਲ ਤੋਂ ਆਈ ਇਹ ਵੱਡੀ ਖਬਰ

ਕੋਰੋਨਾ ਗੰਭੀਰ ਪੀੜਤ ਮਸ਼ਹੂਰ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਬਾਰੇ ਹਸਪਤਾਲ ਤੋਂ ਆਈ ਇਹ ਵੱਡੀ ਖਬਰ

ਹਿਮਾਂਸ਼ੀ ਖੁਰਾਣਾ ਬਾਰੇ ਹਸਪਤਾਲ ਤੋਂ ਆਈ ਇਹ ਵੱਡੀ ਖਬਰ

ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿਚ ਲੈ ਰੱਖਿਆ ਹੈ। ਜਿਸ ਵਿੱਚ ਵਿਸ਼ਵ-ਭਰ ਦੀਆਂ ਮਸ਼ਹੂਰ ਹਸਤੀਆਂ ਵੀ ਸ਼ਾਮਲ ਹਨ। ਜੇਕਰ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਕਈ ਮਸ਼ਹੂਰ ਸਿਤਾਰੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਬਿਗ ਬੀ ਕਹੇ ਜਾਣ ਵਾਲੇ ਅਮਿਤਾਭ ਬੱਚਨ ਅਤੇ ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਵੀ ਇਸ ਵਾਇਰਸ ਤੋਂ ਵਾਂਝੇ ਨਹੀਂ ਰਹਿ ਸਕੇ। ਇਸੇ ਤਰ੍ਹਾਂ ਬਿਗ ਬੌਸ ਸੀਜ਼ਨ-13 ਦੀ ਮੁਕਾਬਲੇਬਾਜ਼ ਰਹੀ ਹਿਮਾਂਸ਼ੀ ਖੁਰਾਣਾ ਦੀ ਕੋਰੋਨਾ ਰਿਪੋਰਟ ਵੀ ਪਾਜ਼ਿਟਿਵ ਪਾਈ ਗਈ ਸੀ।

ਜੋ ਕਿ ਇਹਨੀਂ ਦਿਨੀਂ ਹਸਪਤਾਲ ਦੇ ਵਿਚ ਕੋਰੋਨਾ ਦੇ ਨਾਲ ਲੜਾਈ ਲੜ ਰਹੀ ਹੈ। ਡਾਕਟਰਾਂ ਮੁਤਾਬਕ ਹਿਮਾਂਸ਼ੀ ਦੀ ਸਿਹਤ ਵਿੱਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ। ਹਾਲ ਹੀ ਦੇ ਦਿਨਾਂ ਵਿਚ ਹਸਪਤਾਲ ਵਿਚ ਇਲਾਜ ਅਧੀਨ ਹਿਮਾਂਸ਼ੀ ਵੱਲੋਂ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਅਾਂ। ਇਹ ਤਸਵੀਰਾਂ ਹਿਮਾਂਸ਼ੀ ਨੇ ਇੰਸਟਾਗ੍ਰਾਮ ਸਟੋਰੀ ਦੇ ਰੂਪ ਵਿੱਚ ਆਪਣੇ ਫੈਨਜ਼ ਲਈ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ਵਿੱਚ ਹਿਮਾਂਸ਼ੀ ਖੁਰਾਣਾ ਆਪਣੇ ਭਰਾ ਅਪਰਮ ਦੀਪ ਨਾਲ ਗੱਲਬਾਤ ਕਰ ਰਹੀ ਹੈ। ਹਿਮਾਂਸ਼ੀ ਨੇ ਆਪਣੇ ਭਰਾ ਨੂੰ ਪਿਆਰ ਨਾਲ ਅੱਪੂ ਬੁਲਾਉਂਦੇ ਹੋਏ ਬਹੁਤ ਖੂਬਸੂਰਤ ਕੈਪਸ਼ਨ ਸ਼ੇਅਰ ਕੀਤਾ।

ਹਿਮਾਂਸ਼ੀ ਨੇ ਲਿਖਿਆ,”ਅੱਪੂ : ਮੰਮੀ, ਹਿਮਾਂਸ਼ੀ ਨੂੰ ਕੋਰੋਨਾ ਹੋ ਗਿਆ। ਮੰਮੀ – ਹੋਰ ਚਲਾਓ ਫੋਨ, ਹੋਣਾਂ ਹੀ ਸੀ ਕੋਰੋਨਾ। ਅੱਪੂ – ਸ਼ੌਕਡ।” ਇਹ ਤਸਵੀਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਨੂੰ ਹਿਮਾਂਸ਼ੀ ਦੇ ਫੈਨਜ਼ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਹਿਮਾਂਸ਼ੀ ਖੁਰਾਨਾ ਵੱਲੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਸਾਂ ਦਾ ਵਿਰੋਧ ਕੀਤਾ ਗਿਆ ਸੀ ਜਿਸ ਸਬੰਧੀ ਹਿਮਾਂਸ਼ੀ 25 ਸਤੰਬਰ ਨੂੰ ਖੇਤੀ ਬਿੱਲਾਂ ਵਿਰੋਧੀ ਪ੍ਰਦਰਸ਼ਨ ਵਿਚ ਕਿਸਾਨਾਂ ਨਾਲ ਸ਼ਾਮਿਲ ਹੋਈ ਸੀ।

ਇੱਥੇ ਹਜ਼ਾਰਾਂ ਲੋਕਾਂ ਦਾ ਇਕੱਠ ਸੀ ਤੇ ਸ਼ਾਇਦ ਇਸੇ ਕਰਕੇ ਹਿਮਾਂਸ਼ੀ ਖੁਰਾਨਾ ਕੋਰੋਨਾ ਦਾ ਸ਼ਿਕਾਰ ਹੋਈ। ਕੋਰੋਨਾ ਪਾਜ਼ਿਟਿਵ ਹੋਣ ਦੀ ਜਾਣਕਾਰੀ ਹਿਮਾਂਸ਼ੀ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਦਿੱਤੀ ਅਤੇ ਲੋਕਾਂ ਨੂੰ ਵੀ ਆਪਣੀ ਜਾਂਚ ਕਰਾਉਣ ਦੀ ਅਪੀਲ ਕੀਤੀ।