Home / ਹੋਰ ਜਾਣਕਾਰੀ / ਕੈਨੇਡਾ ਜਾਣ ਦੀ ਤਾਂਗ ਨੇ ਨੌਜਵਾਨ ਪੁੱਤ ਦੀ ਲਈ ਜਾਨ, ਘਰ ਚ ਇਕੱਲੀ ਰਹਿ ਗਈ ਮਾਂ

ਕੈਨੇਡਾ ਜਾਣ ਦੀ ਤਾਂਗ ਨੇ ਨੌਜਵਾਨ ਪੁੱਤ ਦੀ ਲਈ ਜਾਨ, ਘਰ ਚ ਇਕੱਲੀ ਰਹਿ ਗਈ ਮਾਂ

ਆਈ ਤਾਜਾ ਵੱਡੀ ਖਬਰ 

ਬੇਰੁਜਗਾਰੀ ਦੇ ਚਲਦੇ ਹੋਏ ਜਿਥੇ ਬਹੁਤ ਸਾਰੇ ਨੌਜਵਾਨਾਂ ਨੂੰ ਵਿਦੇਸ਼ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਤੇ ਆਉਣ ਵਾਲੇ ਭਵਿੱਖ ਵੇਖਦੇ ਹੋਏ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਲਗਾ ਕੇ ਉਨ੍ਹਾਂ ਨੂੰ ਵਿਦੇਸ਼ ਭੇਜ ਰਹੇ ਹਨ। ਵਿਦੇਸ਼ ਦੀ ਧਰਤੀ ਤੇ ਜਾ ਕੇ ਜਿਥੇ ਨੌਜਵਾਨਾਂ ਵੱਲੋਂ ਮਿਹਨਤ ਕੀਤੀ ਜਾਂਦੀ ਹੈ ਉੱਥੇ ਹੀ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਸੁੱਖ-ਸ਼ਾਂਤੀ ਲਈ ਹਰ ਵਕਤ ਅਰਦਾਸ ਕੀਤੀ ਜਾਂਦੀ ਹੈ। ਬਹੁਤ ਸਾਰੇ ਨੌਜਵਾਨਾਂ ਦੀ ਵਿਦੇਸ਼ ਵਿੱਚ ਮੌਤ ਹੋ ਜਾਂਦੀ ਹੈ ਉਥੇ ਹੀ ਮਾਪਿਆ ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਬਹੁਤ ਸਾਰੇ ਨੌਜਵਾਨ ਜਿੱਥੇ ਵਿਦੇਸ਼ ਜਾਣ ਦੀ ਚਾਹਤ ਵਿੱਚ ਗਲਤ ਕਦਮ ਚੁੱਕ ਲੈਂਦੇ ਹਨ ਉਥੇ ਹੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਜਾਂਦੇ ਹਨ।

ਵਿਦੇਸ਼ ਵਿਚ ਜਾ ਕੇ ਜਿੱਥੇ ਲੜਕੀਆਂ ਵੱਲੋਂ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਕਈ ਨੌਜਵਾਨਾਂ ਦੀ ਮੌਤ ਤਕ ਹੋ ਚੁੱਕੀ ਹੈ। ਹੁਣ ਵਿਦੇਸ਼ ਜਾਣ ਦੀ ਤਾਂਘ ਵਿਚ ਨੌਜਵਾਨ ਪੁੱਤ ਦੀ ਜਾਨ ਚਲੇ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਮੰਦਭਾਗੀ ਘਟਨਾ ਪਿੰਡ ਫੁੱਲੋ ਮਿੱਠੀ ਤੋਂ ਸਾਹਮਣੇ ਆਈ ਹੈ। ਜਿੱਥੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਇਕ ਨੌਜਵਾਨ ਵੱਲੋਂ ਆਪਣੇ ਘਰ ਦੇ ਦਰਖ਼ਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ।

22 ਸਾਲਾਂ ਨੌਜਵਾਨ ਨੇ ਅਕਾਸ਼ਦੀਪ ਸਿੰਘ ਨੇ ਜਿੱਥੇ ਬਾਰਵੀਂ ਕਲਾਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਜਾਣ ਲਈ ਕੋਰਸ ਕੀਤਾ ਅਤੇ ਵਿਦੇਸ਼ ਜਾਣ ਵਾਸਤੇ ਅਪਲਾਈ ਕੀਤਾ ਸੀ। ਪਰ ਕੁਝ ਕਰਨਾ ਦੇ ਚੱਲਦਿਆਂ ਹੋਇਆਂ ਇਸ ਨੌਜਵਾਨ ਦਾ ਵਿਦੇਸ਼ ਦਾ ਕੰਮ ਨਹੀਂ ਬਣਿਆ ਜਿਸ ਕਾਰਨ ਇਹ ਨੌਜਵਾਨ ਕੈਨੇਡਾ ਨਾ ਜਾਣ ਕਰਕੇ ਪ੍ਰੇਸ਼ਾਨ ਰਹਿਣ ਲੱਗਾ। ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਮ੍ਰਿਤਕ ਨੌਜਵਾਨ ਵੱਲੋਂ ਇਹ ਗ਼ਲਤ ਕਦਮ ਚੁੱਕਿਆ ਗਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਇਸ ਨੌਜਵਾਨ ਦੇ ਪਿਤਾ ਦੀ 6 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਨੌਜਵਾਨ ਦੀ ਮੌਤ ਤੋਂ ਬਾਅਦ ਉਸ ਦੇ ਘਰ ਵਿਚ ਸਿਰਫ਼ ਉਸ ਦੀ ਬਜ਼ੁਰਗ ਮਾਂ ਹੀ ਰਹਿ ਗਈ ਹੈ।